PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਾਜ਼ੀਆਬਾਦ ਤੋਂ ਲਾਪਤਾ ਹੋਏ ਚਾਰ ਨਬਾਲਗ ਬੱਚੇ ਅੰਮ੍ਰਿਤਸਰ ਵਿੱਚੋਂ ਮਿਲੇ

ਅੰਮ੍ਰਿਤਸਰ- ਜ਼ਿਲ੍ਹਾ ਗਾਜ਼ੀਆਬਾਦ (ਯੂ.ਪੀ) ਤੋ ਗਾਇਬ ਹੋਏ ਚਾਰ ਨਾਬਾਲਗ ਬੱਚਿਆਂ ਨੂੰ ਅੰਮ੍ਰਿਤਸਰ ਦੀ ਪੁਲੀਸ ਨੇ ਬਰਾਮਦ ਕੀਤਾ ਹੈ ਅਤੇ ਉਨ੍ਹਾਂ ਨੂੰ ਗਾਜ਼ੀਆਬਾਦ ਪੁਲੀਸ ਨੂੰ ਸੌਂਪ ਦਿੱਤਾ ਤਾਂ ਜੋ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ ਈਸਟ ਅਨੁਭਵ ਜੈਨ ਨੇ ਦੱਸਿਆ ਕਿ ਗਾਜ਼ੀਆਬਾਦ ਪੁਲੀਸ ਵੱਲੋਂ ਇਸ ਸਬੰਧ ਵਿੱਚ ਅੰਮ੍ਰਿਤਸਰ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ। ਗਾਜ਼ੀਆਬਾਦ ਪੁਲੀਸ ਵੱਲੋਂ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੂੰ ਇਤਲਾਹ ਦਿੱਤੀ ਗਈ ਕਿ ਉਨ੍ਹਾਂ ਦੇ ਇਲਾਕਾ ਵਿੱਚੋਂ ਚਾਰ ਨਾਬਾਲਗ ਬੱਚੇ ਗਾਇਬ ਹੋਏ ਹਨ। ਇਨ੍ਹਾਂ ਗਾਇਬ ਹੋਏ ਨਬਾਲਗ ਬੱਚਿਆਂ ਦੀ ਅੰਮ੍ਰਿਤਸਰ ਵਿਚ ਹੋਣ ਦੀ ਸੰਭਾਵਨਾ ਹੈ। ਜਿਸ ਤੇ ਕਮਿਸ਼ਨਰਏਟ ਪੁਲੀਸ, ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲੀਸ ਟੀਮਾਂ ਬਣਾ ਕਿ ਬੱਚਿਆਂ ਦੀ ਭਾਲ ਸ਼ੁਰੂ ਕੀਤੀ।

ਸਖ਼ਤ ਮਿਹਨਤ ਸਦਕਾ ਥਾਣਾ ਮੋਹਕਮਪੁਰਾ ਦੀ ਪੁਲੀਸ ਵੱਲੋਂ ਗਾਜ਼ੀਆਬਾਦ ਤੋਂ ਗਾਇਬ ਹੋਏ ਚਾਰ ਨਾਬਾਲਗ ਬੱਚਿਆਂ ਦੀ ਭਾਲ ਕਰਕੇ, ਇਨ੍ਹਾਂ ਬਚਿਆ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਬੱਚਿਆਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਦੇ ਪਰਿਵਾਰ ਵਿੱਚ ਆਪਸੀ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਪਰਿਵਾਰ ਨੇ ਇਨ੍ਹਾਂ ਨੂੰ ਆਪਸ ਵਿੱਚ ਮਿਲਣ ਤੋਂ ਰੋਕਿਆ ਸੀ। ਜਿਸ ਕਾਰਨ ਬੱਚੇ ਨਿਰਾਸ਼ ਸਨ ,ਉਹ ਆਪਸ ਵਿੱਚ ਮਿਲਣਾ ਚਾਹੁੰਦੇ ਸਨ।

ਨਬਾਲਗ ਬੱਚਿਆਂ ਦੇ ਘਰ ਤੋਂ ਗਾਇਬ ਹੋਣ ਦੇ ਸਬੰਧ ਵਿੱਚ ਤਿੰਨ ਅਪਰੈਲ ਨੂੰ ਗਾਜ਼ੀਆਬਾਦ ਦੇ ਇੱਕ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਵੱਲੋਂ ਜਾਂਚ ਦੌਰਾਨ ਬੱਚਿਆਂ ਦੀ ਲੋਕੇਸ਼ਨ ਅੰਮ੍ਰਿਤਸਰ ਵਿੱਚ ਪਾਈ ਗਈ ਸੀ। ਬੱਚਿਆਂ ਦੇ ਮਾਪਿਆਂ ਨੇ ਅੰਮ੍ਰਿਤਸਰ ਪੁਲੀਸ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਬੱਚੇ ਅੰਸ਼ੂ, ਅੰਸ਼ਿਕਾ, ਖੁਸ਼ੀ ਅਤੇ ਕਾਜ਼ਲ ਘਰ ਤੋਂ ਲਾਪਤਾ ਹੋ ਗਏ ਸਨ। ਇਸ ਸੰਬੰਧ ਵਿੱਚ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ ਵਿੱਚ 3 ਅਪਰੈਲ ਨੂੰ ਕੇਸ ਦਰਜ ਕਰਾਇਆ ਸੀ। ਜਾਂਚ ਦੌਰਾਨ ਬੱਚਿਆਂ ਦੀ ਲੋਕੇਸ਼ਨ ਅੰਮ੍ਰਿਤਸਰ ਵਿੱਚ ਪਤਾ ਲੱਗੀ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲੀਸ ਨੂੰ ਸੂਚਿਤ ਕੀਤਾ ਅਤੇ ਅੰਮ੍ਰਿਤਸਰ ਪੁਲੀਸ ਦੇ ਸਹਿਯੋਗ ਨਾਲ ਬੱਚੇ ਮਿਲ ਗਏ ਹਨ।

Related posts

ਹਸਪਤਾਲਾਂ ’ਚ ਚਾਰ-ਪਰਤੀ ਬੈਕਅੱਪ ਸਿਸਟਮ ਲਾਗੂ ਕੀਤਾ ਜਾਵੇਗਾ: ਬਲਬੀਰ ਸਿੰਘ

On Punjab

ਹੌਲਨਾਕ: ਗਰਭਵਤੀ ਮੁਟਿਆਰ ਦਾ ਕਤਲ, ਦਰਿੰਦਿਆਂ ਨੇ ਢਿੱਡ ਚੀਰ ਕੱਢਿਆ ਬੱਚਾ

On Punjab

ਪੰਜ ਸਾਲਾਂ ਦੇ ਵਕਫ਼ੇ ਬਾਅਦ ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਵਿਜ਼ਟਰ ਵੀਜ਼ਾ ਸ਼ੁਰੂ ਕਰਨ ਦਾ ਐਲਾਨ

On Punjab