PreetNama
ਸਮਾਜ/Social

ਗਲੂਕੋਨ-ਡੀ ਪੀਣ ਲੱਗੀ ਫੜੀ ਗਈ ‘ਡਾਕੂ ਹਸੀਨਾ’, ਸਾਢੇ 8 ਕਰੋੜ ਲੁੱਟਕਾਂਡ ਦੀ ਹੈ ਮਾਸਟਰਮਾਈਂਡ

ਸ਼ਹਿਰ ਦੇ ਰਾਜਗੁਰੂਨਗਰ ਤੋਂ 8 ਕਰੋੜ 49 ਲੱਖ ਰੁਪਏ ਦੀ ਲੁੱਟ-ਖੋਹ ਕਰ ਕੇ ਭੱਜਣ ਵਾਲੀ ਡਾਕੂ ਹਸੀਨਾ ਮਨਦੀਪ ਕੌਰ ਜਦੋਂ ਪਹਾੜੀ ‘ਤੇ ਤਬੀਅਤ ਖਰਾਬ ਹੋਣ ਕਾਰਨ ਗਲੂਕਨ ਡੀ ਪੀਣ ਲੱਗੀ ਤਾਂ ਪੁਲਿਸ ਨੇ ਉਸ ਨੂੰ ਫੜ ਲਿਆ।

ਪੁਲਿਸ ਵੱਲੋਂ ਫੜੀ ਗਈ ਲੁੱਟ ਮਾਮਲੇ ਦੀ ਮਾਸਟਰਮਾਈਂਡ ਮਨਦੀਪ ਕੌਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਇਕ ਹੋਰ ਖ਼ੁਲਾਸਾ ਹੋਇਆ ਹੈ। ਪੁਲਿਸ ਨੂੰ ਪਤਾ ਸੀ ਕਿ ਉਹ ਹੇਮਕੁੰਟ ਸਾਹਿਬ ਵਿਚ ਹੈ, ਪਰ ਉਸ ਦਾ ਚਿਹਰਾ ਤੇ ਸਿਰ ਢੱਕਿਆ ਹੋਣ ਕਾਰਨ ਉਸ ਦੀ ਪਛਾਣ ਕਰਨੀ ਮੁਸ਼ਕਲ ਸੀ। ਪੁਲਿਸ ਨੂੰ ਸ਼ੱਕ ਸੀ ਕਿ ਉਹ ਯਕੀਨੀ ਤੌਰ ‘ਤੇ ਲੰਗਰ ‘ਤੇ ਰੁਕੇਗੀ ਤੇ ਇਸ ਲਈ ਪੁਲਿਸ ਨੇ ਲੰਗਰ ‘ਚ ਆਪਣੇ ਆਦਮੀ ਤਾਇਨਾਤ ਕਰ ਦਿੱਤੇ ਸਨ।

ਜਦੋਂ ਉਹ ਲੰਗਰ ‘ਚ ਗਲੂਕੋਨ ਡੀ ਪੀਣ ਲੱਗੀ ਤਾਂ ਉਸ ਨੇ ਮੂੰਹ ‘ਤੇ ਬੰਨ੍ਹਿਆ ਕੱਪੜਾ ਹੇਠਾਂ ਉਤਾਰਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਪਛਾਣ ਲਿਆ ਅਤੇ ਫੜ ਲਿਆ। ਦੱਸ ਦੇਈਏ ਕਿ ਮਨਦੀਪ ਕੌਰ ਨੇ ਆਪਣੇ ਪਤੀ ਜਸਵਿੰਦਰ ਸਿੰਘ ਅਤੇ 11 ਹੋਰ ਲੋਕਾਂ ਨਾਲ ਮਿਲ ਕੇ ਸੂਬੇ ਦੀ ਸਭ ਤੋਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ 1 ਹਫਤੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

ਗ਼ੈਰ-ਜਮਹੂਰੀ ਢੰਗ ਨਾਲ ਚੱਲ ਰਹੀ ਹੈ ਲੋਕ ਸਭਾ: ਰਾਹੁਲ

On Punjab

ਐੱਚ-1ਬੀ ਵੀਜ਼ਾ ਲਈ 1,00,000 ਅਮਰੀਕੀ ਡਾਲਰ ਦੀ ਫੀਸ ਖ਼ਿਲਾਫ਼ ਕੇਸ ਦਾਇਰ

On Punjab

ਗਰਲਫ੍ਰੈਂਡ ਨੂੰ ਮਿਲਣ ਪਹੁੰਚੇ ਥਾਣੇਦਾਰ ਨੂੰ ਪਿੰਡ ਵਾਲਿਆਂ ਨੇ ਬਣਾਇਆ ਬੰਦੀ, ਇਸ ਸ਼ਰਤ ‘ਤੇ ਕੀਤਾ ਰਿਹਾਅ

On Punjab