PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਰੇਟਰ ਨੋਇਡਾ: ‘ਦੂਸ਼ਿਤ’ ਪਾਣੀ ਪੀਣ ਕਾਰਨ ਕਈ ਬਿਮਾਰ

ਨੋਇਡਾ-  ਗਰੇਟਰ ਨੋਇਡਾ ਦੇ ਡੈਲਟਾ 1 ਸੈਕਟਰ ਦੇ ਕਈ ਵਸਨੀਕ ਕਥਿਤ ਤੌਰ ‘ਤੇ ਦੂਸ਼ਿਤ ਪੀਣ ਵਾਲਾ ਪਾਣੀ ਪੀਣ ਤੋਂ ਬਾਅਦ ਬਿਮਾਰ ਹੋ ਗਏ ਹਨ,ਜਿਸ ਨਾਲ ਸਿਹਤ ਸੰਬੰਧੀ ਚਿੰਤਾਵਾਂ ਪੈਦਾ ਹੋ ਗਈਆਂ ਹਨ। ਅਧਿਕਾਰੀਆਂ ਅਤੇ ਵਸਨੀਕਾਂ ਨੇ ਇਹ ਜਾਣਕਾਰੀ ਦਿੱਤੀ ਸਪਲਾਈ ਲਾਈਨ ਵਿੱਚ ਸੀਵਰੇਜ ਮਿਲਣ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ।  ਪ੍ਰਭਾਵਿਤ ਵਸਨੀਕਾਂ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਸੈਕਟਰ ਦੇ ਕਈ ਹਿੱਸਿਆਂ ਵਿੱਚ ਟੂਟੀ ਦਾ ਪਾਣੀ ਪੀਣ ਤੋਂ ਬਾਅਦ ਉਲਟੀਆਂ,ਬੁਖਾਰ,ਪੇਟ ਦਰਦ ਅਤੇ ਦਸਤ ਵਰਗੇ ਲੱਛਣਾਂ ਦੀ ਰਿਪੋਰਟ ਕੀਤੀ। ਹਾਲਾਂਕਿ,ਗਰੇਟਰ ਨੋਇਡਾ ਇੰਡਸਟ੍ਰੀਅਲ ਡਿਵੈਲਪਮੈਂਟ ਅਥਾਰਟੀ (GNIDA) ਦੇ ਅਧਿਕਾਰੀਆਂ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਸੀਵਰੇਜ ਦੇ ਮਿਲਣ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਕੀਤੇ ਗਏ ਟੈਸਟਾਂ ਵਿੱਚ ਪਾਣੀ ਸਾਫ਼ ਪਾਇਆ ਗਿਆ ਹੈ। 

ਇੱਕ ਸਥਾਨਕ ਨਿਵਾਸੀ ਅਤੇ ਆਰ.ਡਬਲਯੂ.ਏ.(RWA) ਦੇ ਸਾਬਕਾ ਪ੍ਰਧਾਨ ਰਿਸ਼ੀਪਾਲ ਭਾਟੀ ਨੇ ਦੱਸਿਆ ਕਿ ਸੀਵਰੇਜ ਦਾ ਓਵਰਫਲੋਅ ਅਤੇ ਪਾਈਪਲਾਈਨਾਂ ਵਿੱਚ ਲੀਕੇਜ,ਖਾਸ ਕਰਕੇ ਸੀ ਬਲਾਕ ਵਿੱਚ,ਇਸ ਸਮੱਸਿਆ ਦਾ ਕਾਰਨ ਬਣੀ। ਉਨ੍ਹਾਂ ਕਿਹਾ,“ਦੂਸ਼ਿਤ ਪਾਣੀ ਪੀਣ ਨਾਲ ਕਰੀਬ ਛੇ ਤੋਂ ਸੱਤ ਪਰਿਵਾਰ ਉਲਟੀਆਂ,ਬੁਖਾਰ ਅਤੇ ਦਸਤ ਵਰਗੇ ਲੱਛਣਾਂ ਨਾਲ ਬਿਮਾਰ ਹੋ ਗਏ ਹਨ,” ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਪਹਿਲਾਂ ਦੂਜੇ ਬਲਾਕਾਂ ਤੋਂ ਵੀ ਆਈਆਂ ਸਨ। ਇਹ ਘਟਨਾ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਪਿਛਲੇ ਦਿਨੀਂ ਸਾਹਮਣੇ ਆਏ ਮਾਮਲਿਆਂ ਤੋਂ ਬਾਅਦ ਪਾਣੀ ਦੀ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ ਦੇ ਵਿਚਕਾਰ ਵਾਪਰੀ ਹੈ। ਅਧਿਕਾਰੀਆਂ ਨੇ ਉਦੋਂ ਤੋਂ ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਨਿਗਰਾਨੀ ਅਤੇ ਟੈਸਟਿੰਗ ਤੇਜ਼ ਕਰ ਦਿੱਤੀ ਹੈ।

ਡੈਲਟਾ 1 ਦੇ ਵਸਨੀਕਾਂ ਨੇ ਦੋਸ਼ ਲਾਇਆ ਕਿ ਬੰਦ ਪਈਆਂ ਸੀਵਰ ਲਾਈਨਾਂ ਦਾ ਗੰਦਾ ਪਾਣੀ ਟੁੱਟੀਆਂ ਪਾਈਪਲਾਈਨਾਂ ਵਿੱਚ ਮਿਲ ਕੇ ਘਰਾਂ ਦੀਆਂ ਟੂਟੀਆਂ ਤੱਕ ਪਹੁੰਚ ਰਿਹਾ ਹੈ। ਨੇੜੇ ਸਥਿਤ ਬੀਟਾ 1 ਸੈਕਟਰ ਦੇ ਵਸਨੀਕ ਹਰਿੰਦਰ ਭਾਟੀ ਨੇ ਦਾਅਵਾ ਕੀਤਾ ਕਿ ਗ੍ਰੇਟਰ ਨੋਇਡਾ ਦੇ ਕਈ ਹਿੱਸਿਆਂ ਵਿੱਚ ਸੀਵਰੇਜ ਦਾ ਓਵਰਫਲੋਅ ਹੋਣਾ ਇੱਕ ਆਮ ਸਮੱਸਿਆ ਹੈ। GNIDA ਅਧਿਕਾਰੀਆਂ ਨੇ ਦੱਸਿਆ ਕਿ ਅਥਾਰਟੀ ਨੇ ਬੁੱਧਵਾਰ ਨੂੰ ਸ਼ਿਕਾਇਤਾਂ ਦਾ ਤੁਰੰਤ ਨੋਟਿਸ ਲਿਆ,ਜਿਸ ਵਿੱਚ ਪਾਣੀ ਵਿਭਾਗ ਦੀ ਟੀਮ ਨੇ ਪ੍ਰਭਾਵਿਤ ਘਰਾਂ ਦਾ ਦੌਰਾ ਕੀਤਾ ਅਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਕੀਤੀ। ਇੱਕ ਸੀਨੀਅਰ GNIDA ਅਧਿਕਾਰੀ ਨੇ ਕਿਹਾ,“ਨਮੂਨੇ ਸਾਫ਼ ਪਾਏ ਗਏ। ਇੱਕ ਘਰ ਵਿੱਚ ਸਪਲਾਈ ਕੁਨੈਕਸ਼ਨ ਦੀ ਸਮੱਸਿਆ ਸੀ ਅਤੇ ਦੂਜੇ ਵਿੱਚ ਲੀਕੇਜ ਸੀ,ਜਿਸ ਨੂੰ ਤੁਰੰਤ ਠੀਕ ਕਰ ਦਿੱਤਾ ਗਿਆ।”

Related posts

Amritpal Singh ਦੇ ਕਰੀਬੀ ਕਲਸੀ ਦੇ ਖਾਤੇ ‘ਚ ਟਰਾਂਸਫਰ ਹੋਏ 35 ਕਰੋੜ

On Punjab

ਉੜੀਸਾ-ਬੰਗਾਲ ‘ਚ ‘ਅਮਫਾਨ’ ਨੇ ਮਚਾਈ ਤਬਾਈ, 12 ਲੋਕਾਂ ਦੀ ਮੌਤ

On Punjab

FWICE ਨੇ ‘ਬਾਰਡਰ 2’ ਵਿੱਚ ਦਿਲਜੀਤ ਦੋਸਾਂਝ ਦੀ ਕਾਸਟਿੰਗ ’ਤੇ ਇਤਰਾਜ਼ ਜਤਾਇਆ

On Punjab