ਜਾਂਚ ਏਜੰਸੀਆਂ ਮੁਤਾਬਕ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤੇ ਗਏ ਵਾਰਿਸ ਪੰਜਾਬ ਦੇ (Waris Punjab De) ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਦਲਜੀਤ ਸਿੰਘ ਕਲਸੀ (Daljeet Singh Kalsi) ਦੇ ਬੈਂਕ ਖਾਤੇ ‘ਚ ਪਿਛਲੇ ਦੋ ਸਾਲਾਂ ‘ਚ ਘੱਟੋ-ਘੱਟ 35 ਕਰੋੜ ਰੁਪਏ ਟਰਾਂਸਫਰ ਕੀਤੇ ਗਏ ਹਨ। ਜਾਂਚ ‘ਚ ਪਾਇਆ ਗਿਆ ਕਿ ਕਲਸੀ ਦੇ ਫ਼ੋਨ ‘ਤੇ ਪਾਕਿਸਤਾਨ ਦੇ ਕਰੀਬ ਦੋ ਦਰਜਨ ਮੋਬਾਈਲ ਫ਼ੋਨ ਨੰਬਰਾਂ ‘ਤੇ ਕਾਲਾਂ ਕੀਤੀਆਂ ਜਾਂ ਪ੍ਰਾਪਤ ਹੋਈਆਂ ਸਨ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਅਤੇ ਉਸਦੇ ਕਰੀਬੀ ਸਾਥੀ ਆਨੰਦਪੁਰ ਖਾਲਸਾ ਫੋਰਸ (AKF) ਦੇ ਨਾਮ ਉੱਤੇ ਹਥਿਆਰਬੰਦ ਸਮਰਥਕਾਂ ਦੀ ਇੱਕ ਸੁਤੰਤਰ ਫੌਜ ਬਣਾਉਣ ਦੀ ਪ੍ਰਕਿਰਿਆ ਵਿੱਚ ਸਨ। ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਵੀਡੀਓ ਮਿਲੇ ਹਨ, ਜਿਸ ਵਿਚ ਅੰਮ੍ਰਿਤਪਾਲ ਦੇ ਕਰੀਬੀ ਸਾਥੀ ਉਸ ਦੇ ਕਾਫਲੇ ਵਿਚ ਯਾਤਰਾ ਕਰ ਰਹੇ ਸਨ ਅਤੇ ਏ.ਕੇ.ਐੱਫ. ਦੇ ਲੋਗੋ ਵਾਲੇ ਹਥਿਆਰ ਲੈ ਕੇ ਜਾ ਰਹੇ ਸਨ। ਕਈਆਂ ਨੇ AKF ਲੋਗੋ ਵਾਲੇ ਸਟੋਲ ਪਾਏ ਹੋਏ ਸਨ।
.