60.58 F
New York, US
September 29, 2026
PreetNama
ਸਿਹਤ/Health

ਗਰਭਵਤੀ ਮਹਿਲਾ ਨੂੰ ਟੀਕਾ ਲਗਵਾਉਣ ਨਾਲ ਬੱਚੇ ਨੂੰ ਹੋ ਸਕਦੈ ਲਾਭ, ਨਵੇਂ ਅਧਿਐਨ ‘ਚ ਆਇਆ ਸਾਹਮਣੇ

 ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਲਈ ਟੀਕਾ ਲਗਵਾਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ‘ਚ ਦਾਅਵਾ ਕੀਤਾ ਗਿਆ ਹੈ ਕਿ ਟੀਕਾ ਲਗਵਾਉਣ ਨਾਲ ਗਰਭਵਤੀ ਔਰਤ ਦੇ ਗਰਭ ‘ਚ ਪਲ ਰਹੇ ਸ਼ਿਸ਼ੂ ਨੂੰ ਵੀ ਲਾਭ ਹੋ ਸਕਦਾ ਹੈ। ਅਧਿਐਨ ਅਨੁਸਾਰ ਗਰਭਅਵਸਥਾ ਦੌਰਾਨ ਐੱਮਆਰਏਐੱਨ ਕੋਵਿਡ-19 ਵੈਕਸੀਨ ਲਗਵਾਉਣ ਵਾਲੀਆਂ ਔਰਤਾਂ ਦੀ ਕੁੱਖ ‘ਚ ਪਲ ਰਹੇ ਬੱਚੇ ਤਕ ਉੱਚ ਪੱਧਰ ‘ਤੇ ਐਂਟੀਬਾਡੀ ਪਹੁੰਚ ਜਾਂਦੀ ਹੈ।

ਸੋਧ ਕਰਤਾਵਾਂ ਅਨੁਸਾਰ ਕੋਰੋਨਾ ਟੀਕੇ ਦੇ ਪ੍ਰਭਾਵ ਨੂੰ ਐਂਟੀਬਾਡੀ ਤੇ ਬਲਡ ਪ੍ਰੋਟੀਨ ਬਣਨ ਲਗਦਾ ਹੈ। ਇਸ ਨਾਲ ਇਨਫੈਕਸ਼ਨ ਤੋਂ ਬਚਾਅ ਦੀ ਸਮਰੱਥਾ ਵਧ ਜਾਂਦੀ ਹੈ। ਹਾਲਾਂਕਿ ਪਹਿਲਾਂ ਇਹ ਸਵਾਲ ਸੀ ਕਿ ਕੀ ਇਹ ਸੁਰੱਖਿਆ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੇ ਗਰਭ ‘ਚ ਪਲ ਰਹੇ ਸ਼ਿਸ਼ੂਆਂ ਤਕ ਪਹੁੰਚਦੀ ਹੈ ਜਾਂ ਨਹੀਂ। ਅਮਰੀਕਨ ਮੈਗਜ਼ੀਨ ‘ਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਇਹ ਸਿੱਟਾ ਉਨ੍ਹਾਂ 36 ਨਵਜਾਤ ਸ਼ਿਸ਼ੂਆਂ ‘ਤੇ ਕੀਤਾ ਗਿਆ ਇਕ ਅਧਿਐਨ ਦੇ ਆਧਾਰ ‘ਤੇ ਕੱਢਿਆ ਗਿਆ ਹੈ, ਜਿਨ੍ਹਾਂ ਦੀ ਮਾਂਵਾਂ ਨੇ ਗਰਭਅਵਸਥਾ ਦੌਰਾਨ ਫਾਇਜਰ ਜਾਂ ਮਾਡਰਨਾ ਵੈਕਸੀਨ ਲਗਵਾਈ ਸੀ।

ਅਮਰੀਕਾ ਦੇ NYU Grassman School of Medicine ਦੇ ਸੋਧਕਰਤਾਵਾਂ ਨੇ ਦੱਸਿਆ ਕਿ ਜਨਮ ਦੇ ਸਮੇਂ ਬੱਚਿਆਂ ‘ਚ ਸੁਰੱਖਿਆਤਮਕ ਐਂਟੀਬਾਡੀ 100 ਫ਼ੀਸਦੀ ਪਾਈ ਗਈ। ਸਰੀਰ ਵਿਚ ਐਂਟੀਬਾਡੀ ਇਨਫੈਕਸ਼ਨ ਦੀ ਪ੍ਰਤੀਕਿਰਿਆ ਵਿਚ ਸਵੈ -ਭਾਵਨਾਤਮਕ ਤੌਰ ‘ਤੇ ਜਾਂ ਵੈਕਸੀਨ ਦੇ ਰਾਹੀਂ ਬਣ ਸਕਦੀ ਹੈ। ਵੈਕਸੀਨ ਲਗਵਾਉਣ ਵਾਲੀਆਂ ਔਰਤਾਂ ਵਿਚ ਗਰਭਅਵਸਥਾ ਦੇ ਦੌਰਾਨ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਪਾਇਆ ਗਿਆ ਹੈ। ਅਧਿਐਨ ਦੇ ਮੁੱਖ ਸੋਧਕਰਤਾਵਾਂ ਤੇ NYU Grassman School ਦੀ Associate Professor Jennifer L. Lighter ਨੇ ਕਿਹਾ ਕਿ ਇਹ ਨਤੀਜਾ ਭਾਵੇ ਹੀ ਛੋਟੇ ਪੈਮਾਨੇ ‘ਤੇ ਕੀਤੀ ਗਈ ਸੋਧ ਤੋਂ ਸਾਹਮਣੇ ਆਇਆ ਹੈ ਪਰ ਬੇਹੱਦ ਉਤਸ਼ਾਹਜਨਕ ਹੈ।

Related posts

ਬਦਲਦੇ ਮੌਸਮ ‘ਚ ਗਲੇ ਦੀ ਖਰਾਸ਼ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

On Punjab

High Blood Pressure : ਹਾਈ ਬੀਪੀ ਨੂੰ ਆਸਾਨੀ ਨਾਲ ਕੰਟਰੋਲ ਕਰਨ ਲਈ ਰੋਜ਼ਾਨਾ ਪੀਓ ਔਲਿਆਂ ਦੀ ਚਾਹ

On Punjab

ਜੇ ਤੁਹਾਨੂੰ ਵੀ ਨਹੀਂ ਲਗਦੀ ਭੁੱਖ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ, ਹੋਏਗਾ ਲਾਭ

On Punjab