PreetNama
ਖਾਸ-ਖਬਰਾਂ/Important News

ਗਰਭਵਤੀ ਨੂੰ ਚਾਕੂਆਂ ਨਾਲ ਵਿਨ੍ਹਿਆ, ਨਵਜਾਤ ਦੀ ਆਪ੍ਰੇਸ਼ਨ ਕਰ ਬਚਾਈ ਜਾਨ

ਲੰਦਨਬ੍ਰਿਟੇਨ ਦੀ ਰਾਜਧਾਨੀ ‘ਚ ਹਮਲਾਵਰਾਂ ਨੇ ਗਰਭਵਤੀ ਮਹਿਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਹ ਅੱਠ ਮਹੀਨਿਆਂ ਦੀ ਗਰਭਵਤੀ ਸੀ। ਸ਼ਨੀਵਾਰ ਰਾਤ ਘਟਨਾ ਦੀ ਸੂਚਨਾ ਮਿਲਣ ‘ਤੇ ਪੈਰਾ ਮੈਡੀਕਲ ਸਟਾਫ ਮੌਕੇ ‘ਤੇ ਪਹੁੰਚਿਆ ਤੇ ਐਮਰਜੈਂਸੀ ਆਪ੍ਰੇਸ਼ਨ ਕਰ ਡਿਲੀਵਰੀ ਕੀਤੀ। ਹਸਪਤਾਲ ‘ਚ ਭਾਰਤੀ ਨਵਜਾਤ ਦੀ ਹਾਲਤ ਨਾਜ਼ੁਕ ਹੈ।ਅਧਿਕਾਰੀਆਂ ਨੇ ਗਰਭਵਤੀ ਨਾਲ ਹੋਈ ਘਟਨਾ ਨੂੰ ਭਿਆਨਕ ਕਿਹਾ ਤੇ ਇਸ ਮਾਮਲੇ ‘ਚ ਸ਼ਾਮਲ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ, ਦੱਖਣੀ ਲੰਦਨ ਦੇ ਕ੍ਰਾਈਡਨ ਇਲਾਕੇ ‘ਚ ਪੁਲਿਸ ਨੂੰ ਸ਼ਨੀਵਾਰ ਰਾਤ 26 ਸਾਲਾ ਕੇਲੀ ਮੈਰੀ ਜ਼ਖ਼ਮੀ ਹਾਲਤ ‘ਚ ਮਿਲੀ। ਡਾਕਟਰਾਂ ਮੁਤਾਬਕ ਕੇਲੀ ਅੱਠ ਮਹੀਨਿਆਂ ਦੀ ਗਰਭਵਤੀ ਸੀ।

 

Related posts

ਸ਼ਿਮਲਾ ‘ਚ ਇਮਾਰਤ ਨੂੰ ਲੱਗੀ ਭਿਆਨਕ ਅੱਗ

On Punjab

TikTok: ਅਮਰੀਕਾ ‘ਚ ਸਰਕਾਰੀ ਉਪਕਰਨਾਂ ਅਤੇ ਕੈਨੇਡਾ ‘ਚ ਸਰਕਾਰੀ ਫੋਨਾਂ ‘ਚ ‘ਟਿਕ-ਟਾਕ’ ‘ਤੇ ਪਾਬੰਦੀ

On Punjab

ਜੇਲ੍ਹ ਬੰਦ ਗੈਂਗਸਟਰ ਕਾਲਾ ਜਠੇੜੀ ਦੀ ਆਈਵੀਐੱਫ ਪ੍ਰਕਿਰਿਆ ਹੋਈ ਸੰਪੰਨ

On Punjab