PreetNama
ਖਬਰਾਂ/News

ਗਰਭਵਤੀ ਦੇ ਘਰ ਪਹੁੰਚੀ ਡਾਕਟਰ ਰੇਖਾ ਇਲਾਜ਼ ਕਰ ਰਹੀ ਦਾਈ ਲਈ ਬਣੀ ਸਿੰਗਮ

ਗਰਭਵਤੀ ਦੇ ਘਰ ਪਹੁੰਚੀ ਡਾਕਟਰ ਰੇਖਾ ਇਲਾਜ਼ ਕਰ ਰਹੀ ਦਾਈ ਲਈ ਬਣੀ ਸਿੰਗਮ। ਜੀ ਹਾਂ ਫਿ਼ਰੋਜ਼ਪੁਰ ਦੇ ਕਸਬਾ ਮਮਦੋਟ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਸੇਵਾਵਾਂ ਨਿਭਾਅ ਰਹੀ ਡਾ: ਰੇਖਾ ਨੂੰ ਜਦੋਂ ਇਕ ਦਾਈ ਵੱਲੋਂ ਮਰੀਜ਼ ਦੇ ਘਰ ਵਿਚ ਹੀ ਗਰਭਵਤੀ ਦਾ ਟਰੀਟਮੈਂਟ ਕਰਨ ਦੀ ਕਨਸੋਅ ਮਿਲੀ ਤਾਂ ਤੁਰੰਤ ਹਰਕਤ ਵਿਚ ਆਉਂਦਿਆਂ ਉੱਚ ਅਧਿਕਾਰੀਆਂ ਤੋਂ ਪ੍ਰਵਾਨਗੀ ਲੈ ਬਣਾਈ ਟੀਮ ਨੇ ਉਕਤ ਘਰ ਵਿਚ ਦਸਤਕ ਦਿੱਤੀ। ਗਰਭਵਤੀ ਦੇ ਘਰ ਪਹੁੰਚੀ ਡਾਕਟਰ ਰੇਖਾ ਤੇ ਟੀਮ ਨੇ ਜਿਥੇ ਦਾਈ ਨੂੰ ਅਜਿਹਾ ਨਾ ਕਰਨ ਲਈ ਪ੍ਰੇਰਿਤ ਕੀਤਾ, ਉਥੇ ਜੱਚਾ-ਬੱਚਾ ਦੀ ਹਿਫਾਜਤ ਲਈ ਗਰਭਵਤੀ ਨੂੰ ਤੁਰੰਤ ਹਸਪਤਾਲ ਵਿਚ ਲਿਆਂਦਾ, ਜਿਥੇ ਮਾਹਿਰ ਡਾਕਟਰਾਂ ਵੱਲੋਂ ਉਸ ਦਾ ਇਲਾਜ਼ ਸ਼ੁਰੂ ਕਰ ਦਿੱਤਾ ਗਿਆ, ਜਿਸ ਨੇ ਹਸਪਤਾਲ ਵਿਚ ਡਾਕਟਰਾਂ ਦੀ ਨਿਗਰਾਨੀ ਹੇਠ ਤੰਦਰੁਸਤ ਬੱਚੇ ਨੂੰ ਜਨਮ ਦਿੱਤਾ। ਇਸ ਤੋਂ ਪਹਿਲਾਂ ਗਰਭਗਤੀ ਨੂੰ ਹਸਪਤਾਲ ਲਿਆਉਣ ਮੌਕੇ ਗੱਲਬਾਤ ਕਰਦਿਆਂ ਡਾ: ਰੇਖਾ ਤੇ ਸਾਥੀਆਂ ਨੇ ਜਿਥੇ ਪਰਿਵਾਰਕ ਮੈਂਬਰਾਂ ਨੂੰ ਸਹੀ ਇਲਾਜ਼ ਲਈ ਹਸਪਤਾਲ ਪਹੁੰਚਣ ਦੀ ਅਪੀਲ ਕੀਤੀ, ਉਥੇ ਆਮ ਲੋਕਾਂ ਨੂੰ ਵੀ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਬਿਮਾਰੀ ਦੇ ਲੱਛਣਾਂ ਦਾ ਪਤਾ ਲੱਗਦਿਆਂ ਹੀ ਤੁਰੰਤ ਸਰਕਾਰੀ ਹਸਪਤਾਲ ਪਹੁੰਚ ਕਰਨ ਦੀ ਗੁਹਾਰ ਲਗਾਈ ਤਾਂ ਜੋ ਸਮਾਂ ਰਹਿੰਦਿਆਂ ਮਰੀਜ਼ ਨੂੰ ਬਿਮਾਰੀ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਮੁਫਤ ਵਿਚ ਗਰਭਵਤੀਆਂ ਦਾ ਇਲਾਜ਼ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਘਰੋਂ ਲਿਆਉਣ ਅਤੇ ਘਰ ਛੱਡਣ ਤੱਕ ਦਾ ਪ੍ਰਬੰਧ ਹੈ ਅਤੇ ਗਰਭਵਤੀ ਔਰਤ ਨੂੰ ਇਲਾਜ਼ ਦੌਰਾਨ ਦਵਾਈਆਂ ਅਤੇ ਖਾਣਾ ਵੀ ਮੁਫਤ ਮੁਹਇਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਅਧੀਨ ਆਉਂਦੇ ਸਮੂਹ ਸਰਕਾਰੀ ਸਿਹਤ ਕੇਂਦਰਾਂ ਸਮੇਤ ਪਿੰਡਾਂ ਵਿਚ ਤਾਇਨਾਤ ਆਸ਼ਾ ਵਰਕਰਾਂ ਵੱਲੋਂ ਹਰ ਮਰੀਜ਼ ਤੱਕ ਪਹੁੰਚ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਮਿਲਦੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ, ਜਿਸ ਦਾ ਲਾਭ ਲੈਣਾ ਲੋਕਾਂ ਦਾ ਮੁਢਲਾ ਹੱਕ ਬਣਦਾ ਹੈ। ਇਸ ਮੌਕੇ ਬਲਾਕ ਮਮਦੋਟ ਅਧੀਨ ਵੱਖ-ਵੱਖ ਪਿੰਡਾਂ ਵਿਚ ਘਰਾਂ `ਚ ਜਣੇਪਾ ਕਰ ਰਹੀਆਂ ਦਾਈਆਂ ਨੂੰ ਸਖਤ ਤਾੜਨਾ ਕਰਦਿਆਂ ਡਾਕਟਰ ਰਜਿੰਦਰ ਮਨਚੰਦਾ ਐਸ.ਐਮ.ਓ ਤੇ ਡਾ: ਰੇਖਾ ਨੇ ਸਪੱਸ਼ਟ ਕੀਤਾ ਕਿ ਅਜਿਹਾ ਕਰਨਾ ਜਿਥੇ ਮਨੁੱਖਤਾ ਦਾ ਘਾਣ ਹੈ, ਉਥੇ ਇਹ ਕਾਨੂੰਨੀ ਜ਼ੁਰਮ ਵੀ ਹੈ। ਡਾਕਟਰਾਂ ਦੀ ਟੀਮ ਨੇ ਜੱਚਾ-ਬੱਚਾ ਦੀ ਹਿਫਾਜ਼ਤ ਲਈ ਜਣੇਪਾ ਮਾਹਿਰ ਡਾਕਟਰਾਂ ਦੀ ਮੌਜੂਦਗੀ ਵਿਚ ਹੋਣਾ ਵਾਜਿਬ ਕਰਾਰ ਦਿੱਤਾ, ਕਿਉਂਕਿ ਜਣੇਪੇ ਦੌਰਾਨ ਕੁਝ ਵੀ ਹੋ ਸਕਦਾ ਹੈ, ਜਿਸ ਨੂੰ ਮਾਹਿਰ ਡਾਕਟਰ ਹੀ ਕਵਰ ਕਰ ਸਕਦੇ ਹਨ। ਘਰ ਵਿਚ ਬਿਨ੍ਹਾਂ ਕਿਸੇ ਡਿਗਰੀ ਦੇ ਗਰਭਵਤੀ ਦਾ ਇਲਾਜ਼ ਕਰ ਰਹੀ ਦਾਈ ਘਰ ਪਹੁੰਚੀ ਡਾਕਟਰਾਂ ਦੀ ਟੀਮ ਦੀ ਸਰਾਹਨਾ ਕਰਦਿਆਂ ਲੋਕਾਂ ਨੇ ਸਪੱਸ਼ਟ ਕੀਤਾ ਕਿ ਅੱਜ ਡਾ: ਰੇਖਾ ਦਾ ਰੂਪ ਸਿੰਗਮ ਜਾਂ ਮਾਈ ਭਾਗੋ ਜਿਹਾ ਜਾਪ ਰਿਹਾ ਸੀ, ਜੋ ਗਰਭਵਤੀ ਦੇ ਸਹੀ ਇਲਾਜ਼ ਕਰਵਾਉਣ ਦੀ ਵਕਾਲਤ ਕਰਦਿਆਂ ਸਿਰਫ ਦਾਈ ਤੋਂ ਹੀ ਨਹੀਂ ਬਲਕਿ ਗਰਭਵਤੀ ਦੇ ਪਰਿਵਾਰ ਸਮੇਤ ਹਾਜ਼ਰੀਨ ਤੋਂ ਜਿੱਤ ਪ੍ਰਾਪਤ ਕਰ ਸਕੀ।

Related posts

‘Rs 24,176-cr loan in 20 months’: HP may delay salaries, pensions LoP says state in mess due to Cong promises

On Punjab

ਜਸਟਿਸ ਸੰਜੀਵ ਖੰਨਾ ਨੇ ਭਾਰਤ ਦੇ 51ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ

On Punjab

ਫਿਰੋਜ਼ਪੁਰ ਵਿਖੇ ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ ਸ਼ੁਰੂ

Pritpal Kaur