59.79 F
New York, US
September 15, 2026
PreetNama
ਰਾਜਨੀਤੀ/Politics

ਖੱਟਰ ਸਰਕਾਰ ਡੇਗਣ ਦੀ ਤਿਆਰੀ, 40 ਤੋਂ ਵੱਧ ਖਾਪਾਂ ਦਾ ਵੱਡਾ ਫੈਸਲਾ

ਜੀਂਦ: ਹਰਿਆਣਾ ਦੀਆਂ ਵੱਖ-ਵੱਖ ਖਾਪਾਂ ਨੇ ਵੱਡਾ ਫੈਸਲਾ ਲਿਆ ਹੈ। ਖਾਪ ਪੰਚਾਇਤਾਂ ਨੇ ਵਿਧਾਇਕਾਂ ਨਾਲ ਮਿਲ ਕੇ ਸਮਰਥਨ ਵਾਪਸ ਲੈ ਖੱਟਰ ਸਰਕਾਰ ਦੀ ਛੁੱਟੀ ਦੀ ਤਿਆਰੀ ਕੀਤੀ ਹੈ। ਮੰਗਲਵਾਰ ਨੂੰ ਜੀਂਦ ਵਿੱਚ 40 ਤੋਂ ਵੱਧ ਖਾਪਾਂ ਦੀ ਮੀਟਿੰਗ ਹੋਈ। ਖਾਪਾਂ ਨੇ ਇਹ ਵੀ ਫੈਸਲਾ ਕੀਤਾ ਕਿ ਹਰਿਆਣਾ ਦੇ ਜਿੰਨੇ ਵੀ ਕਿਸਾਨਾਂ ਦੇ ਪੁੱਤਰ ਵਿਧਾਇਕ ਬਣੇ ਹਨ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਜਾਏਗੀ।

ਖਾਪਾਂ ਨੇ ਫੈਸਲਾ ਕੀਤਾ ਹੈ ਕਿ ਵੱਖ-ਵੱਖ ਨੇਤਾਵਾਂ ਨੂੰ ਮਿਲ ਕੇ ਉਨ੍ਹਾਂ ਨੂੰ ਅਪੀਲ ਕੀਤੀ ਜਾਏਗੀ ਕੀ ਉਹ ਖੱਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲੈਣ। ਇਸ ਦੇ ਲਈ ਇੱਕ ਕਮੇਟੀ ਵੀ ਬਣਾਈ ਜਾਏਗੀ ਜੋ ਵਿਧਾਇਕਾਂ ਦੇ ਨਾਲ ਮੁਲਾਕਾਤ ਕਰੇਗੀ। ਇਸ ਤੋਂ ਇਲਾਵਾ ਖਾਪਾਂ ਨੇ ਫੈਸਲਾ ਕੀਤਾ ਹੈ ਕਿ ਸਾਰੀਆਂ ਖਾਪਾਂ ਆਪਣੇ ਆਪਣੇ ਪੱਧਰ ਤੇ ਯਤਨ ਕਰਨ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਕੂਚ ਕਰਨ।
Tags:

Related posts

ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਨੇ ਭਾਰਤ ਦਾ ਨਕਸ਼ਾ ਕੀਤਾ ਜਾਰੀ

On Punjab

ਬੰਗਾਲ ਵਿੱਚ 89 ਫੀਸਦੀ ਅਤੇ ਤਾਮਿਲਨਾਡੂ ’ਚ 82 ਫੀਸਦੀ ਵੋਟਿੰਗ

On Punjab

ਪਰਵੇਜ ਮੁਸ਼ੱਰਫ਼ ਦੀ ਮੌਤ ਦੀ ਸਜ਼ਾ ‘ਤੇ ਲੱਗੀ ਰੋਕ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ

On Punjab