85.57 F
New York, US
June 5, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਖੰਨਾ ਵਿੱਚ ਨਕਲੀ ਲੇਡੀ ਇੰਸਪੈਕਟਰ ਗ੍ਰਿਫਤਾਰ

ਖੰਨਾ- ਖੰਨਾ ਪੁਲਿਸ ਨੇ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਲੋਕਾਂ ਨੂੰ ਡਰਾਉਣ-ਧਮਕਾਉਣ ਵਾਲੀ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਆ ਨਾਮ ਦੀ ਇਹ ਔਰਤ ਖੰਨਾ ਦੇ ਆਨੰਦ ਨਗਰ ਇਲਾਕੇ ਦੀ ਰਹਿਣ ਵਾਲੀ ਹੈ ਅਤੇ ਕਾਫੀ ਸਮੇਂ ਤੋਂ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ‘ਤੇ ਰੋਹਬ ਜਮਾਉਂਦੀ ਸੀ। ਮਹੱਲੇ ਦੇ ਲੋਕਾਂ ਮੁਤਾਬਕ ਪ੍ਰਿਆ ਅਕਸਰ ਪੁਲਿਸ ਦੀ ਵਰਦੀ ਪਾ ਕੇ ਇਲਾਕੇ ਵਿੱਚ ਘੁੰਮਦੀ ਸੀ ਅਤੇ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੀ ਰਹਿੰਦੀ ਸੀ। ਕਈ ਵਾਰ ਉਹ ਲੋਕਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕਰਦੀ ਅਤੇ ਆਪਣੇ ਆਪ ਨੂੰ ਇੰਸਪੈਕਟਰ ਦੱਸ ਕੇ ਡਰ ਦਾ ਮਾਹੌਲ ਪੈਦਾ ਕਰਦੀ ਸੀ। ਇਸ ਕਾਰਨ ਇਲਾਕੇ ਦੇ ਰਹਿਣ ਲੋਕਾਂ ਵਿੱਚ ਕਾਫੀ ਡਰ ਅਤੇ ਨਾਰਾਜ਼ਗੀ ਸੀ।

ਪ੍ਰਿਆ ਤੋਂ ਤੰਗ ਆ ਕੇ ਮਹੱਲੇ ਦੇ ਲੋਕਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ। ਸ਼ਿਕਾਇਤ ਮਿਲਣ ਤੋਂ ਬਾਅਦ ਖੰਨਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਪ੍ਰਿਆ ਨੂੰ ਕਾਬੂ ਕਰ ਲਿਆ। ਪੁਲਿਸ ਦੀ ਤਲਾਸ਼ੀ ਦੌਰਾਨ ਪ੍ਰਿਆ ਕੋਲੋਂ ਇੰਸਪੈਕਟਰ ਰੈਂਕ ਦੀ ਵਰਦੀ  ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਕਿੰਨੇ ਲੋਕਾਂ ਨਾਲ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਧੋਖਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related posts

ਭਾਰਤ ‘ਚ ਕਾਰ ਉਦਯੋਗ ਢਹਿ-ਢੇਰੀ, ਟਰੈਕਟਰਾਂ ਦੀ ਵੀ ਮੰਦਾ ਹਾਲ

On Punjab

ਦਿਨ-ਰਾਤ ਦੇ ਹਿਸਾਬ ਨਾਲ ਬਦਲ ਜਾਂਦਾ ਹੈ ਕੋਰੋਨਾ ਜਾਂਚ ਦਾ ਤਰੀਕਾ, ਵਿਗਿਆਨੀਆਂ ਨੇ ਦਿੱਤੀ ਹੈਰਾਨੀਜਨਕ ਜਾਣਕਾਰੀ

On Punjab

BREAKING NEWS: ਹਰਿਆਣਾ ਦੀ ਹੱਦ ‘ਤੇ ਤਣਾਅ, ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਤੋੜੇ ਬੈਰੀਕੇਡ

On Punjab