PreetNama
ਸਿਹਤ/Health

ਖੁਸ਼ ਰਹਿਣ ਲਈ ਰੋਜਾਨਾ ਕਰੋ ਅੱਧਾ ਘੰਟਾ ਡਾਂਸ

ਜੇਕਰ ਤੁਸੀਂ ਅਜਿਹਾ ਮਹਿਸੂਸ ਕਰ ਰਹੇ ਹੋ ਕਿ ਬਹੁਤ ਦਿਨਾਂ ਤੋਂ ਤੁਹਾਡੇ ਕੋਲ ਖੁਸ਼ ਹੋਣ ਦੀ ਕੋਈ ਵਜ੍ਹਾ ਨਹੀਂ ਹੈ, ਤਾਂ ਤੁਹਾਨੂੰ ਡਾਂਸ ਕਰਣਾ ਚਾਹੀਦਾ ਹੈ। ਇੱਕ ਸਟੱਡੀ ‘ਚ ਇਹ ਪਤਾ ਲੱਗਿਆ ਹੈ ਕਿ ਡਾਂਸ ਨਾਲ ਤੁਹਾਨੂੰ ਕਈ ਸਾਰੇ ਫਾਇਦੇ ਹੁੰਦੇ ਹਨ ਅਤੇ ਇਸ ਨਾਲ ਤੁਸੀਂ ਖੁਸ਼ ਵੀ ਰਹਿ ਸਕਦੇ ਹੋ। ਡਾਂਸ ਕਰਨ ਭਾਵ ਨੱਚਣ ਨਾਲ ਤੁਹਾਡਾ ਮੂਡ ਵਧੀਆ ਰਹਿੰਦਾ ਹੈ। ਇਹੀ ਨਹੀਂ ਇਸ ਨਾਲ ਹੋਰ ਵੀ ਕਈ ਸਾਰੇ ਫਾਈਏ ਹੁੰਦੇ ਹਨ। ਬਰਨ ਹੁੰਦੀ ਹੈ ਕੈਲੋਰੀ
ਭਾਰ ਘਟਾਉਣ ਲਈ ਡਾਂਸ ਇੱਕ ਵਧੀਆ ਕੰਮ ਹੈ। ਇਸਦੇ ਲਈ ਤੁਹਾਡਾ ਡਾਂਸ ‘ਚ ਬਹੁਤ ਵਧੀਆ ਹੋਣਾ ਵੀ ਜਰੂਰੀ ਨਹੀਂ ਹੈ। ਸਗੋਂ ਆਪਣੀ ਪਸੰਦੀਦਾ ਮਿਊਜ਼ਿਕ ‘ਚ ਅੱਧਾ ਘੰਟਾ ਜਰੂਰ ਨੱਚਣਾ ਚਾਹੀਦਾ। ਮਾਹਿਰਾਂ ਦਾ ਕਹਿਣਾ ਹੈ ਕਿ ਅੱਧਾ ਘੰਟਾ ਡਾਂਸ ਕਰਨ ਨਾਲ ਤੁਸੀਂ 10,000 ਕਦਮ ਚਲਣ ਜਿੰਨੀ ਕੈਲੋਰੀ ਬਰਨ ਕਰ ਸੱਕਦੇ ਹੋ।ਮਜਬੂਤ ਹੁੰਦੀਆਂ ਨੇ ਮਾਸਪੇਸ਼ੀਆਂ
ਹਰ ਰੋਜ ਨੇਮੀ ਰੂਪ ਨਾਲ ਡਾਂਸ ਕਰਣ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜਬੂਤ ਹੁੰਦੀਆਂ ਹਨ । ਡਾਂਸ ਦੇ ਦੌਰਾਨ ਸਾਡਾ ਸਰੀਰ ਸਟਰੇਚ ਹੁੰਦਾ ਹੈ, ਜਿਸਦੇ ਨਾਲ ਮਸਲਸ ਦੀ ਫਲੈਕਸਿਬਿਲਿਟੀ ਵਧਦੀ ਹੈ।ਬਰੇਨ ਹੈਲਥ ਲਈ ਫਾਇਦੇਮੰਦ
ਡਾਂਸ ਸਟੇਪਸ ਨੂੰ ਯਾਦ ਰੱਖਣ ਅਤੇ ਮਿਊਜ਼ਿਕ ਸੁਣ ਕੇ ਡਾਂਸ ਕਰਨ ਨਾਲ ਸਦਾ ਦਿਮਾਗ ਵੀ ਤੇਜ਼ ਹੁੰਦਾ ਹੈ।

Related posts

ਵਜ਼ਨ ਨਹੀਂ ਵਧਾਏਗਾ ਇਹ ਪਾਣੀ ਨਾਲ ਬਣਿਆ ਮੱਖਣAug

On Punjab

High Blood Sugar: ਹਾਈ ਬਲੱਡ ਸ਼ੂਗਰ ਘਟਾ ਸਕਦੀ ਹੈ ਅੱਖਾਂ ਦੀ ਰੌਸ਼ਨੀ, ਜਾਣੋ ਕੀ ਕਹਿੰਦੇ ਹਨ ਮਾਹਿਰ

On Punjab

ਕਈ ਫਾਇਦਿਆਂ ਨਾਲ ਇਮਲੀ ਤੋਂ ਹੁੰਦੇ ਹਨ ਇਹ 6 ਨੁਕਸਾਨ !

On Punjab