PreetNama
ਫਿਲਮ-ਸੰਸਾਰ/Filmy

ਕੱਲ ਰਿਲੀਜ਼ ਹੋਵੇਗੀ ਐਮੀ ਵਿਰਕ ਤੇ ਤਾਨੀਆ ਦੀ ਫਿਲਮ ‘ਸੁਫਨਾ’

upcoming-punjabi-movie-sufna: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਗਾਇਕ ਐਮੀ ਵਿਰਕ ਤੇ ਤਾਨੀਆ ਦੀ ਆਉਣ ਵਾਲੀ ਫਿਲਮ ‘ਸੁਫਨਾ’ ਦੁਨੀਆ ਭਰ ’ਚ 14 ਫਰਵਰੀ ਯਾਨੀ ਕੱਲ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਸੁਫ਼ਨਾ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਫ਼ਿਲਮ ਦੇ ਗੀਤ ਪਹਿਲਾ ਹੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਦਰਸ਼ਕਾਂ ਵੱਲੋਂ ਇਹਨਾਂ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਪਿਆਰ ਦੇ ਜਜਬਾਤਾਂ ਨਾਲ ਭਰੀ ਹੋਈ ਹੈ।

ਕਿਸਮਤ’ ਵਾਂਗ ਇਹ ਫਿਲਮ ਵੀ ਇਕ ਵੱਖਰੀ ਹੀ ਕਿਸਮ ਦੀ ਲਵ ਸਟੋਰੀ ‘ਤੇ ਅਧਾਰਿਤ ਹੋਵੇਗੀ। ਰਾਜਸਥਾਨ ਦੇ ਪੰਜਾਬੀ ਪਿੰਡਾਂ ਵਿਚਲੇ ਕਪਾਹਾਂ ਦੇ ਖੇਤਾਂ ਸਮੇਤ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਇਹ ਫਿਲਮ ਜਗਦੀਪ ਸਿੱਧੂ ਦੀ ਕਲਾਤਮਿਕ ਸ਼ੈਲੀ ਨਾਲ ਲਬਰੇਜ਼ ਪੰਜਾਬੀ ਸਿਨੇ ਦਰਸ਼ਕਾਂ ਲਈ ਇਕ ਹਸੀਨ ਤੋਹਫਾ ਹੋਵੇਗੀ। ਇਹ ਫ਼ਿਲਮ 14 ਫਰਵਰੀ ਯਾਨੀ ਕਿ ਵੈਲਨਟਾਈਨ ਡੇਅ ਵਾਲੇ ਦਿਨ ਰਿਲੀਜ਼ ਹੋਣ ਜਾ ਰਹੀ ਹੈ।ਟ੍ਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ਅਤੇ ਟ੍ਰੇਲਰ ਟਰੈਂਡਿੰਗ ‘ਚ ਛਾਇਆ ਹੋਇਆ ਹੈ ਫਿਲਮ ਦਾ ਟ੍ਰੇਲਰ ਯੂਟਿਊਬ ’ਤੇ 6.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਫਿਲਮ ਦੇ ਹੁਣ ਤਕ 5 ਗੀਤ ਰਿਲੀਜ਼ ਹੋਏ ਹਨ। ਇਹ ਫਿਲਮ ਇੱਕ ਸੰਗੀਤਕ ਰੋਮਾਂਟਿਕ ਕਹਾਣੀ ਤੇ ਅਧਾਰਿਤ ਬਣਨ ਜਾ ਰਹੀ ਹੈ ਫਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਹਨ।ਸਭ ਤੋਂ ਪਹਿਲਾਂ ‘ਕਬੂਲ ਹੈ’ ਗੀਤ ਰਿਲੀਜ਼ ਹੋਇਆ, ਜਿਸ ਨੂੰ ਯੂਟਿਊਬ ’ਤੇ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ਦਾ ਦੂਜਾ ਗੀਤ ‘ਜਾਨ ਦਿਆਂਗੇ’ ਸੀ, ਜੋ ਯੂਟਿਊਬ ’ਤੇ 8.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ। ਫਿਲਮ ਦਾ ਤੀਜਾ ਗੀਤ ‘ਚੰਨਾ ਵੇ’ ਯੂਟਿਊਬ ’ਤੇ 8.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ।

ਫਿਲਮ ਦਾ ਚੌਥਾ ਗੀਤ ‘ਅੰਮੀ’ 2.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ, ਜਦਕਿ ਪੰਜਵਾਂ ਗੀਤ ‘ਜੰਨਤ’ 3.4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਜਿਸ ਤਰ੍ਹਾਂ ਫਿਲਮ ਦੇ ਟ੍ਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਪਿਆਰ ਮਿਲਿਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫਿਲਮ ਉਨ੍ਹਾਂ ਦੀਆਂ ਉਮੀਦਾਂ ’ਤੇ ਜ਼ਰੂਰ ਖਰੀ ਉਤਰੇਗੀ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਐਮੀ ਵਿਰਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ ।

Related posts

ਅਸਲ ਜਿੰਦਗੀ ‘ਚ ਬੇਹੱਦ ਬੋਲਡ ਹੈ ਅਦਾਕਾਰਾ ਸੋਨਮ ਬਾਜਵਾ,ਤਸਵੀਰਾਂ ਆਈਆ ਸਾਹਮਣੇ

On Punjab

ਐਕਸ਼ਨ ਨਾਲ ਭਰਪੂਰ ਅਕਸ਼ੇ, ਅਜੇ ਤੇ ਰਣਬੀਰ ਦੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

On Punjab

Arbaaz Khan Wedding: ਸ਼ੂਰਾ ਨਾਲ ਵਿਆਹ ਦੀਆਂ ਖਬਰਾਂ ਵਿਚਾਲੇ ਅਰਬਾਜ਼ ਖਾਨ ਦਾ ਵੀਡੀਓ ਵਾਇਰਲ, ਵੈਡਿੰਗ ਵੈਨਿਊ ‘ਤੇ ਦਿੱਤੀ ਪ੍ਰਤੀਕਿਰਿਆ

On Punjab