PreetNama
ਸਮਾਜ/Social

ਕੱਚੇ ਤੇਲ ਦੀਆਂ ਕੀਮਤਾਂ ‘ਚ ਇਤਿਹਾਸਕ ਗਿਰਾਵਟ, ਪਾਣੀ ਨਾਲੋਂ ਵੀ ਹੋਇਆ ਸਸਤਾ

Oil Price Plummets: ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ‘ਤੇ ਅਸਰ ਹੋ ਰਿਹਾ ਹੈ । ਜਿਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ । ਨਿਊਯਾਰਕ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਗਿਰਾਵਟ ਦੇਖਣ ਨੂੰ ਮਿਲੀ ਹੈ । ਗਲੋਬਲ ਪੱਧਰ ‘ਤੇ ਜਾਰੀ ਕੋਰੋਨਾ ਸੰਕਟ ਵਿਚਾਲੇ ਅਮਰੀਕੀ ਕੱਚੇ ਤੇਲ ਦੀ ਕੀਮਤ ਵਿੱਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ । ਮੰਗ ਨਾ ਹੋਣ ਕਾਰਨ ਤੇਲ ਦੀਆਂ ਕੀਮਤਾਂ 0.01 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਪਹੁੰਚ ਗਈ ਹੈ ।

ਅੰਤਰਰਾਸ਼ਟਰੀ ਬਜ਼ਾਰ ਵਿੱਚ ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ ਕੱਚਾ ਤੇਲ ਦਾ ਮੁੱਲ ਸੋਮਵਾਰ ਨੂੰ ਸਵੇਰੇ 2 ਡਾਲਰ ਪ੍ਰਤੀ ਬੈਰਲ ਦਰਜ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਇਹ ਹੌਲੀ-ਹੌਲੀ ਘੱਟਦਾ ਹੋਇਆ 0.01 ਡਾਲਰ ਪ੍ਰਤੀ ਬੈਰਲ ਦੀ ਕੀਮਤ ‘ਤੇ ਆ ਡਿੱਗਿਆ । ਇਸ ਤੋਂ ਇੱਕ ਦਿਨ ਪਹਿਲਾਂ ਬਾਜ਼ਾਰ ਖੁੱਲ੍ਹਣ ‘ਤੇ 10.34 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ ਸੀ, ਜਿਹੜਾ ਕਿ 1986 ਤੋਂ ਬਾਅਦ ਇਸ ਦਾ ਸਭ ਤੋਂ ਹੇਠਲਾਂ ਪੱਧਰ ਸੀ ।

ਦੱਸ ਦੇਈਏ ਕਿ ਟਰੈਂਡਿੰਗ ਸੈਸ਼ਨ ਦੌਰਾਨ ਬਾਜ਼ਾਰ ਵਿੱਚ ਕੀਮਤਾਂ ਵਿੱਚ ਹੋਰ ਗਿਰਾਵਟ ਆਉਂਦੀ ਰਹੀ ਹੈ । ਨਿਊਯਾਰਕ ਵਿੱਚ ਸੋਮਵਾਰ ਨੂੰ ਯੂਐਸ ਬੈਂਚਮਾਰਕ ਵੈਸਟ ਟੈਕਸਸ ਇੰਟਰਮੀਡੀਏਟ ਵਿਖੇ ਮਈ ਲਈ ਕੱਚੇ ਤੇਲ ਦੇ ਠੇਕੇ ਵਿੱਚ 301.97 ਪ੍ਰਤੀਸ਼ਤ ਦੀ ਗਿਰਾਵਟ ਹੋਈ ਅਤੇ -36.90 ਪ੍ਰਤੀ ਬੈਰਲ ‘ਤੇ ਆ ਕੇ ਰੁਕੇ । ਮਈ ਵਿੱਚ ਸਪਲਾਈ ਕੀਤੇ ਗਏ ਕੱਚੇ ਤੇਲ ਦੀਆਂ ਕੀਮਤਾਂ ਵੱਧ ਤੋਂ ਵੱਧ 17.85 ਡਾਲਰ ਪ੍ਰਤੀ ਬੈਰਲ ਅਤੇ ਘੱਟੋ ਘੱਟ -37.63 ਪ੍ਰਤੀ ਬੈਰਲ ਰਹੀ ।

Related posts

ਅੱਜ ਤੋਂ ‘ਵੰਦੇ ਭਾਰਤ ਮਿਸ਼ਨ’ ਸ਼ੁਰੂ, ਪੂਰੀ ਦੁਨੀਆ ‘ਚੋਂ ਭਾਰਤੀਆਂ ਦੀ ਹੋਵੇਗੀ ਘਰ ਵਾਪਸੀ

On Punjab

ਚਲ ਦਿਲਾਂ

Pritpal Kaur

ਪਲੈਨਟ ਅਰਥ ਦੀ ਤਬਾਹੀ ਨੇੜੇ ਤਾਂ ਨਹੀਂ..?

Pritpal Kaur