62.67 F
New York, US
August 27, 2025
PreetNama
ਖਾਸ-ਖਬਰਾਂ/Important News

ਕ੍ਰਿਸਮਸ ਦੇ ਦਿਨ ਅਮਰੀਕਾ ਦੇ ਨੈਸ਼ਵਿਲੇ ’ਚ ਜ਼ੋਰਦਾਰ ਧਮਾਕਾ, FBI ਨੂੰ ਅੱਤਵਾਦੀ ਕਾਰਵਾਈ ਦਾ ਸ਼ੱਕ

ਕ੍ਰਿਸਮਸ ਦੇ ਦਿਨ ਸਵੇਰੇ-ਸਵੇਰੇ ਅਮਰੀਕਾ ’ਚ ਨੈਸ਼ਵਿਲੇ ਸ਼ਹਿਰ ਦੀ ਸੰੁਨਸਾਨ ਸੜਕ ’ਤੇ ਇਕ ਜ਼ੋਰਦਾਰ ਧਮਾਕਾ ਹੋਇਆ। ਇਕ ਵਾਹਨ ’ਚ ਹੋਇਆ ਵਿਸਫੋਟ ਇੰਨਾ ਭਿਆਨਕ ਸੀ ਕਿ ਆਲੇ-ਦੁਆਲੇ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਤੇ ਕਈ ਭਵਨਾਂ ਨੂੰ ਨੁਕਸਾਨ ਪਹੰੁਚਿਆ। ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਫੇਡਰਲ ਜਾਂਚ ਏਜੰਸੀ ਐੱਫਬੀਆਈ ਦੇ ਇਕ ਸਾਬਕਾ ਅਧਿਕਾਰੀ ਨੇ ਅੱਤਵਾਦੀ ਕਾਰਵਾਈ ਵੱਲ ਇਸ਼ਾਰਾ ਕੀਤਾ ਹੈ।

ਪੁਲਿਸ ਇੰਚਾਰਜ ਡਾਨ ਆਰੋਨ ਨੇ ਕਿਹਾ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 6:30 ’ਤੇ ਹੋਇਆ ਜੋ ਜਾਣਬੁੱਝ ਕੇ ਕਰਵਾਇਆ ਗਿਆ। ਹਾਲਾਂਕਿ ਪੁਲਿਸ ਨੇ ਵਿਸਫੋਟ ਦੇ ਕਾਰਨਾਂ ਬਾਰੇ ਹਾਲੇ ਕੁਝ ਨਹੀਂ ਦੱਸਿਆ। ਅਰੋਨੇ ਨੇ ਕਿਹਾ ਕਿ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰ ਆਮਸਰ ਐਂਡ ਐਕਸਪਲੋਸਿਵ ਦੇ ਸੰਘ ਜਾਂਚਕਰਤਾ ਪਹੁੰਚ ਗਏ ਹਨ। ਐੱਫਬੀਆਈ ਘਟਨਾ ਦੀ ਜਾਂਚ ਕਰ ਰਹੀ ਹੈ। ਐੱਫਬੀਆਈ ਮੁਖੀ ਕਾਨੂੰਨੀ ਬਦਲਾਅ ਏਜੰਸੀ ਹਨ ਜਿਸ ਕੋਲ ਸੰਘ ਅਪਰਾਧਾਂ ਦੀ ਜਾਂਚ ਦਾ ਜ਼ਿੰਮਾ ਵੀ ਹੈ।
ਐੱਫਬੀਆਈ ਦੇ ਸਾਬਕਾ ਡਾਇਰੈਕਟਰ ਐਡਰਿਊ ਮੈਕਕੈਬੇ ਨੇ ਕਿਹਾ ਕਿ ਅਜਿਹੇ ਭਿਆਨਕ ਵਿਸਫੋਟ ਦੀ ਜਾਂਚ ਸੰਭਾਵਿਤ ਅੱਤਵਾਦੀ ਕਾਰਵਾਈ ਦੇ ਤੌਰ ’ਤੇ ਕੀਤੀ ਜਾਣੀ ਚਾਹੀਦੀ ਹੈ। ਇਕ ਸਵਾਲ ’ਤੇ ਉਨ੍ਹਾਂ ਨੇ ਇਕ ਖਦਸ਼ਾ ਜਤਾਇਆ ਹੈ ਕਿ ਪੁਲਿਸ ਨੂੰ ਨਿਸ਼ਾਨਾ ਬਣਾਉਣ ਲਈ ਵਿਸਫੋਟ ਕਰਵਾਇਆ ਗਿਆ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਕ੍ਰਿਸਮਸ ਨੂੰ ਦੇਖਦੇ ਹੋਏ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਨੈਸ਼ਵਿਲੇ ਦੇ ਮੇਅਰ ਨੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਉਦਰ ਨੈਸ਼ਵਿਲੇ ਦੇ ਇਕ ਨਿਵਾਸੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਹਰ ਪਾਸੇ ਦਰੱਖ਼ਤ ਡਿੱਗ ਗਏ ਹਨ।

Related posts

ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦਾ ਦਾਅਵਾ: ਟਰੰਪ ਦੇਸ਼ ਲਈ ‘ਗਲਤ’ ਰਾਸ਼ਟਰਪਤੀ

On Punjab

Chinese Defence Minister Missing: ਚੀਨ ਦੇ ਵਿਦੇਸ਼ ਮੰਤਰੀ ਤੋਂ ਬਾਅਦ ਹੁਣ ਰੱਖਿਆ ਮੰਤਰੀ ਵੀ ਹੋਇਆ ਲਾਪਤਾ, ਪਿਛਲੇ ਦੋ ਹਫ਼ਤਿਆਂ ਤੋਂ ਨਹੀਂ ਆਏ ਨਜ਼ਰ, ਉਠ ਰਹੇ ਕਈ ਸਵਾਲ

On Punjab

ਖਾਣਾ ਪਕਾਉਣ ਦਾ ਤੇਲ ਨਾਲ ਵਧ ਰਿਹੈ ਕੋਲਨ ਕੈਂਸਰ ਦਾ ਖ਼ਤਰਾ, ਜੇ ਨਾ ਹੋਏ ਸਾਵਧਾਨ ਤਾਂ ਗੁਆ ​​ਸਕਦੇ ਹੋ ਤੁਸੀਂ ਆਪਣੀ ਜਾਨ

On Punjab