PreetNama
ਖੇਡ-ਜਗਤ/Sports News

ਕ੍ਰਿਕਟ ਨੂੰ ਅਲਵਿਦਾ ਕਹਿ ਰਿਹਾ ਇੱਕ ਹੋਰ ਦਿੱਗਜ਼ ਖਿਡਾਰੀ, ਇਸ ਹਫਤੇ ਆਖਰੀ ਮੈਚ

ਕੋਲੰਬੋਸ਼੍ਰੀਲੰਕਾ ਦਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਵਨਡੇ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਲਸਿਥ ਮਲਿੰਗਾ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਤੋਂ ਬਾਅਦ ਕ੍ਰਿਕਟ ਦੇ ਇਸ ਫਾਰਮੇਟ ਨੂੰ ਅਲਵਿਦਾ ਕਹਿ ਦੇਣਗੇ। ਇਸ ਦੀ ਜਾਣਕਾਰੀ ਸ਼੍ਰੀਲੰਕਾਈ ਖਿਡਾਰੀ ਕਪਤਾਨ ਦਿਮੁਥ ਕਰੁਨਾਰਤਨੇ ਨੇ ਦਿੱਤੀ।
ਉਨ੍ਹਾਂ ਨੇ ਸੀਰੀਜ਼ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਲਸਿਥ ਮਲਿੰਗਾ ਇਸ ਸੀਰੀਜ਼ ਦਾ ਆਖਰੀ ਮੈਚ ਖੇਡ ਰਹੇ ਹਨ। ਇਸ ਤੋਂ ਬਾਅਦ ਉਹ ਰਿਟਾਇਰਮੈਂਟ ਲੈ ਰਹੇ ਹਨ। ਮੈਨੂੰ ਨਹੀਂ ਪਤਾ ਉਨ੍ਹਾਂ ਨੇ ਸਿਲੈਕਟਰਸ ਨੂੰ ਕੀ ਕਿਹਾ ਪਰ ਮਲਿੰਗਾ ਨੇ ਕਿਹਾ ਕਿ ਉਹ ਸਿਰਫ ਇੱਕ ਮੈਚ ਖੇਡਣਗੇ।”
ਮਲਿੰਗਾ ਨੇ ਵਨਡੇ ਕ੍ਰਿਕਟ ‘ਚ 335 ਵਿਕਟ ਆਪਣੇ ਨਾਂ ਕੀਤੇ ਹਨ। 35 ਸਾਲਾ ਮਲਿੰਗਾ ਹਾਲ ਹੀ ‘ਚ ਇੰਗਲੈਂਡ ‘ਚ ਹੋਏ ਵਰਲਡ ਕੱਪ ‘ਚ ਸ਼੍ਰੀਲੰਕਾ ਦੀ ਟੀਮ ‘ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਖਿਡਾਰੀ ਸੀ। ਉਨ੍ਹਾਂ ਨੇ ਸੱਤ ਪਾਰੀਆਂ ‘ਚ 13 ਵਿਕਟ ਆਪਣੇ ਨਾਂ ਕੀਤੇ।

Related posts

ਭਾਰਤੀ ਨਿਸ਼ਾਨੇਬਾਜ਼ ਅਰਜੁਨ ਨੇ 10 ਮੀਟਰ ਏਅਰ ਰਾਈਫਲ ‘ਚ ਜਿੱਤਿਆ ਸੋਨ ਤਗਮਾ

On Punjab

ਬਾਲ ਟੇਂਪਰਿੰਗ ਮਾਮਲੇ ਦੀ ਜਾਂਚ ਨੂੰ ਕੀਤਾ ਜਾਵੇ ਜਨਤਕ, ਸਾਬਕਾ ਆਸਟ੍ਰੇਲਿਆਈ ਗੇਂਦਬਾਜ਼ ਕੋਚ ਨੇ ਕੀਤੀ ਮੰਗ

On Punjab

ICC T20 World Cup 2021 ਕਿੱਥੇ ਖੇਡਿਆ ਜਾ ਸਕਦੈ, BCCI ਦੇ ਅਧਿਕਾਰੀ ਨੇ ਕੀਤੀ ਪੁਸ਼ਟੀ

On Punjab