PreetNama
ਖੇਡ-ਜਗਤ/Sports News

ਕ੍ਰਿਕਟਰ ਧੋਨੀ ਹੁਣ ਕਰਨਗੇ ਕੜਕਨਾਥ ਮੁਰਗਿਆਂ ਦੀ ਫ਼ਾਰਮਿੰਗ, 2000 ਚੂਚੇ ਖਰੀਦੇ

ਰਾਂਚੀ: ਕੌਮਾਂਤਰੀ ਕ੍ਰਿਕੇਟ ਟੀਮ ਤੋਂ ਸੰਨਿਆਸ ਲੈ ਚੁੱਕੇ ਮਹਿੰਦਰ ਸਿੰਘ ਧੋਨੀ ਹੁਣ ਕੜਕਨਾਥ ਮੁਰਗੇ ਦੀ ਫ਼ਾਰਮਿੰਗ ਕਰਨਗੇ। ਭਾਰਤੀ ਟੀਮ ਦੇ ਸਭ ਤੋਂ ਵੱਧ ਸਫ਼ਲ ਕਪਤਾਨਾਂ ਵਿੱਚੋਂ ਇੱਕ ਧੋਨੀ ਹੁਣ ਝਾਰਖੰਡ ਦੀ ਰਾਜਧਾਨੀ ਰਾਂਚੀ ਸਥਿਤ ਆਪਣੇ ਫ਼ਾਰਮਹਾਊਸ ’ਚ ਕੜਕਨਾਥ ਮੁਰਗੇ ਪਾਲਣਗੇ। ਇਸ ਲਈ ਧੋਨੀ ਉਰਫ਼ ਮਾਹੀ ਨੇ ਝਾਬੂਆ ਦੇ ਇੱਕ ਕਿਸਾਨ ਤੋਂ 2000 ਕੜਕਨਾਥ ਚੂਚੇ ਖ਼ਰੀਦੇ ਹਨ।

ਮੱਧ ਪ੍ਰਦੇਸ਼ ਦੇ ਇੱਕ ਪੋਲਟਰੀ ਫ਼ਾਰਮ ਦੇ ਮਾਲਕ ਦਾ ਦਾਅਵਾ ਹੈ ਕਿ ਮਹਿੰਦਰ ਸਿੰਘ ਧੋਨਾ ਨੇ ਉਸ ਨੂੰ ਕੜਕਨਾਥ ਦੇ 2,000 ਚੂਚਿਆਂ ਦਾ ਆਰਡਰ ਦਿੱਤਾ ਹੈ। ਉਸ ਨੇ ਦੱਸਿਆ ਕਿ ਰਾਂਚੀ ਵੈਟਰਨਰੀ ਕਾਲਜ ਦੇ ਆਪਣੇ ਇੱਕ ਦੋਸਤ ਜ਼ਰੀਏ ਉਸ ਦਾ ਨੰਬਰ ਲੈ ਕੇ 2,000 ਚੂਚੇ ਮੰਗੇ ਹਨ, ਜੋ 15 ਦਸੰਬਰ ਤੱਕ ਭੇਜੇ ਜਾਣੇ ਹਨ।ਦੱਸ ਦੇਈਏ ਕਿ ਭਾਰਤ ਵੱਲੋਂ ਲਗਭਗ 16 ਸਾਲਾਂ ਤੱਕ ਕੌਮਾਂਤਰੀ ਕ੍ਰਿਕੇਟ ਖੇਡਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਅਗਸਤ 2020 ’ਚ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਧੋਨੀ ਦੀ ਕਪਤਾਨੀ ’ਚ ਭਾਰਤੀ ਟੀਮ ਨੇ ਸਾਲ 2007 ਵਿੱਚ ਆਈਸੀਸੀ ਟੀ-20 ਵਰਲਡ ਕੱਪ, 2011 ’ਚ ਵਨ-ਡੇਅ ਵਰਲਡ ਕੱਪ ਤੇ 2013 ’ਚ ਆਈਸੀਸੀ ਚੈਂਪੀਅਨਜ਼ ਟ੍ਰਾਫ਼ੀ ਜਿੱਤੀ ਹੈ।

ਦੂਜੀਆਂ ਪ੍ਰਜਾਤੀਆਂ ਦੇ ਚਿਕਨ ਦੇ ਮੁਕਾਬਲੇ ਕੜਕਨਾਥ ਦੇ ਕਾਲੇ ਰੰਗ ਦੇ ਮਾਸ ਵਿੱਚ ਚਰਬੀ ਤੇ ਕੋਲੈਸਟ੍ਰੌਲ ਕਾਫ਼ੀ ਘੱਟ ਹੁੰਦਾ ਹੈ, ਜਦ ਕਿ ਉਸ ਵਿੱਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਕੜਕਨਾਥ ਚਿਕਨ ਦਾ ਜਿੱਥੇ ਸੁਆਦ ਵੱਖਰਾ ਹੁੰਦਾ ਹੈ, ਉੱਥੇ ਇਸ ਨੂੰ ਦਵਾਈ ਵਜੋਂ ਵੀ ਵਰਤਿਆ ਜਾਂਦਾ ਹੈ। ਆਮ ਮੁਰਗਿਆਂ ਵਿੱਚ ਚਰਬੀ 25 ਫ਼ੀਸਦੀ ਹੁੰਦੀ ਹੈ ਪਰ ਕੜਕਨਾਥ ਵਿੱਚ ਸਿਰਫ਼ 1.94 ਫ਼ੀ ਸਦੀ ਹੁੰਦੀ ਹੈ। ਆਮ ਮੁਰਗਿਆਂ ’ਚ ਕੋਲੈਸਟ੍ਰੌਲ ਦਾ ਪੱਧਰ 218 mg ਹੁੰਦਾ ਹੈ ਪਰ ਕੜਕਨਾਥ ਵਿੱਚ ਇਹ ਕੇਵਲ 59 mg ਹੁੰਦਾ ਹੈ।

Related posts

Flying Sikh : ਉੱਡਣਾ ਸਿੱਖ ਮਿਲਖਾ ਸਿੰਘ

On Punjab

Neeraj Chopra : ਜਦੋਂ ਮਾਂ-ਪਿਓ ਨੂੰ ਫਲਾਈਟ ‘ਚ ਲੈ ਗਏ ਨੀਰਜ, ਇੰਟਰਨੈੱਟ ਮੀਡੀਆ ‘ਤੇ ਛਾ ਗਏ, ਦੇਸ਼ ਨੇ ਲਿਖਿਆ- ਤੁਸੀਂ ਸਾਡੇ ਹੀਰੋ

On Punjab

ਵੰਦੇ ਭਾਰਤ ਮਿਸ਼ਨ: ਦੁਬਈ ਤੇ ਅਬੂ ਧਾਬੀ ਤੋਂ ਕੋਚੀ ਪਰਤੇ ਦੋ ਭਾਰਤੀ ਨਿਕਲੇ ਕੋਰੋਨਾ ਪਾਜ਼ੀਟਿਵ

On Punjab