PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ; ਮੁੱਖ ਮੰਤਰੀ ਮਾਨ ਨੇ ਕੀਤੀ ਸ਼ਿਰਕਤ

ਅੰਮ੍ਰਿਤਸਰ- ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦਾ ਲੁਧਿਆਣਾ ਦੇ ਕਾਰੋਬਾਰੀ ਲਵਿਸ਼ ਓਬਰਾਏ ਨਾਲ ਵਿਆਹ ਸਮਾਗਮ ਅੱਜ ਇਥੇ ਅੰਮ੍ਰਿਤਸਰ ਵਿੱਚ ਸੰਪੰਨ ਹੋ ਗਿਆ ਹੈ। ਵਿਆਹ ਸਮਾਗਮ ਵਿੱਚ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਵਾਸਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਆਗੂ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕ੍ਰਿਕਟਰ ਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂ ਵੀ ਪੁੱਜੇ ਹੋਏ ਸਨ। ਇਸ ਦੌਰਾਨ ਕ੍ਰਿਕਟਰ ਅਭਿਸ਼ੇਕ ਸ਼ਰਮਾ ਅੱਜ ਇੱਥੇ ਵਿਆਹ ਵਿੱਚ ਸ਼ਾਮਲ ਨਹੀਂ ਸਨ। ਉਹ ਕੁਝ ਦਿਨ ਪਹਿਲਾਂ ਲੁਧਿਆਣਾ ਵਿੱਚ ਹੋਏ ਸ਼ਗਨ ਸਮਾਗਮ ਵਿੱਚ ਸ਼ਾਮਿਲ ਹੋਏ ਸਨ ਪਰ ਆਪਣੇ ਕ੍ਰਿਕਟ ਰੁਝੇਵਿਆਂ ਦੇ ਕਾਰਨ ਇੱਥੇ ਨਹੀਂ ਪੁੱਜੇ।

ਲੁਧਿਆਣਾ ਤੋਂ ਬਰਾਤ ਦੇ ਇੱਥੇ ਪੁੱਜਣ ਉਪਰੰਤ ਵੇਰਕਾ ਨੇੜੇ ਗੁਰਦੁਆਰਾ ਸਾਹਿਬ ਵਿੱਚ ਜੋੜੇ ਦੇ ਲਾਵਾ ਫੇਰੇ ਕਰਵਾਏ ਗਏ। ਮਗਰੋਂ ਦੋਵੇਂ ਅਤੇ ਹੋਰ ਪਰਿਵਾਰਕ ਮੈਂਬਰ ਵਿਆਹ ਲਈ ਨਿਰਧਾਰਤ ਪੈਲੇਸ ਵਿੱਚ ਪੁੱਜੇ ,ਜਿੱਥੇ ਧੂਮ -ਧਾਮ ਨਾਲ ਨਵ ਵਿਆਹੇ ਜੋੜੇ ਦਾ ਸਵਾਗਤ ਕੀਤਾ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਵਿਆਹ ਸਬੰਧੀ ਹੋਰ ਰਸਮਾਂ ਵੀ ਪੂਰੀਆਂ ਕੀਤੀਆਂ ਗਈਆਂ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਵਿਆਹ ਸਮਾਗਮ ਵਾਲੇ ਸਥਾਨ ’ਤੇ ਪੁੱਜੇ, ਜਿੱਥੇ ਉਨ੍ਹਾਂ ਨੇ ਕੋਮਲ ਸ਼ਰਮਾ ਦੇ ਪਿਤਾ ਰਾਜਕੁਮਾਰ ਸ਼ਰਮਾ ਨੂੰ ਬੇਟੀ ਦੇ ਵਿਆਹ ਦੀ ਵਧਾਈ ਦਿੱਤੀ। ਉਨ੍ਹਾਂ ਨੇ ਨਵ ਵਿਆਹੇ ਜੋੜੇ ਨੂੰ ਵੀ ਆਸ਼ੀਰਵਾਦ ਦਿੱਤਾ।

ਇਸ ਦੌਰਾਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਰਾਜਕੁਮਾਰ ਵੇਰਕਾ, ਸੁਨੀਲ ਦੱਤੀ, ਜੋਗਿੰਦਰ ਪਾਲ ਢੀੰਗਰਾ ਅਤੇ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਅਨਿਲ ਜੋਸ਼ੀ ਤੇ ਹੋਰ ਕਈ ਪਤਵੰਤੇ ਸ਼ਾਮਿਲ ਸਨ , ਜਿਨ੍ਹਾਂ ਨੇ ਨਵ ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਪਿਤਾ ਰਾਜਕੁਮਾਰ ਨੂੰ ਵੀ ਵਧਾਈ ਦਿੱਤੀ।

Related posts

ਭਾਰਤੀ ਚਮਗਾਦੜ ਦੀਆਂ ਦੋ ਪ੍ਰਜਾਤੀਆਂ ‘ਚ ਮਿਲਿਆ Bat Coronavirus, ICMR ਦੀ ਰਿਪੋਰਟ ‘ਚ ਹੋਈ ਪੁਸ਼ਟੀ

On Punjab

ਅਮਰੀਕਾ ਦੇ ਐਟਲਾਂਟਾ ਮਾਲ ‘ਚ ਗੋਲੀਬਾਰੀ

On Punjab

ਭੁੱਖਮਰੀ ਦੇ ਕੰਢੇ ’ਤੇ ਅਫ਼ਗਾਨਿਸਤਾਨ, ਇਸੇ ਮਹੀਨੇ ਖਤਮ ਹੋ ਜਾਵੇਗਾ 3.60 ਕਰੋੜ ਦੀ ਆਬਾਦੀ ਲਈ ਰਾਸ਼ਨ

On Punjab