17.37 F
New York, US
January 25, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੋਲਕਾਤਾ ਦੇ ਹੋਟਲ ਵਿਚ ਅੱਗ ਲੱਗਣ ਕਾਰਨ 14 ਦੀ ਮੌਤ

ਕੋਲਕਾਤਾ: ਕੋਲਕਾਤਾ ਦੇ ਮੇਚੁਆਪੱਟੀ ਖੇਤਰ ਵਿਚ ਇਕ ਹੋਟਲ ’ਚ ਭਿਆਨਕ ਅੱਗ ਲੱਗਣ ਕਾਰਨ ਇਕ ਔਰਤ ਅਤੇ ਦੋ ਬੱਚਿਆਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਲੱਗੀ ਅੱਗ ਦੌਰਾਨ 13 ਹੋਰ ਜ਼ਖਮੀ ਹੋ ਗਏ। ਕੋਲਕਾਤਾ ਪੁਲੀਸ ਦੇ ਅਧਿਕਾਰੀ ਅਨੁਸਾਰ ਮ੍ਰਿਤਕਾਂ ਵਿਚ 11 ਆਦਮੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 8 ਦੀ ਹੁਣ ਤੱਕ ਪਛਾਣ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਕਈ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ, “ਘਟਨਾ ਦੇ ਸਮੇਂ 42 ਕਮਰਿਆਂ ਵਿਚ 88 ਮਹਿਮਾਨ ਸਨ। ਮ੍ਰਿਤਕਾਂ ਵਿਚ ਦੋ ਬੱਚੇ ਅਤੇ ਇਕ ਔਰਤ ਸ਼ਾਮਲ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਸਾਡੀ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ਦੀ ਜਾਂਚ ਕਰੇਗੀ।’’

ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਪਹਿਲਾਂ ਸ਼ਾਮ 7:30 ਵਜੇ ਦੇ ਕਰੀਬ ਮਿਲੀ ਸੀ, ਲਗਭਗ 10 ਫਾਇਰ ਟੈਂਡਰਾਂ ਨੇ ਲੰਮੀ ਮੁਸ਼ੱਕਤ ਬਾਅਦ ਬੁੱਧਵਾਰ ਸਵੇਰ ਅੱਗ ’ਤੇ ਕਾਬੂ ਪਾਇਆ ਗਿਆ। ਰਾਜ ਮੰਤਰੀ ਸੁਜੀਤ ਬੋਸ ਨੇ ਪੀਟੀਆਈ ਨੂੰ ਦੱਸਿਆ ਕਿ ਇਸ ਦੁਖਾਂਤ ਦੇ ਮੱਦੇਨਜ਼ਰ ਕੋਲਕਾਤਾ ਪੁਲੀਸ ਨੇ ਘਟਨਾ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ।

ਪੱਛਮੀ ਬੰਗਾਲ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਵਰ੍ਹਦਿਆਂ ਉਨ੍ਹਾਂ ’ਤੇ ਅਸੰਵੇਦਨਸ਼ੀਲਤਾ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, ‘‘ਬੁਰਾਬਾਜ਼ਾਰ ਦੇ ਮੇਛੂਆ ਖੇਤਰ ਵਿਚ ਇਕ ਭਿਆਨਕ ਅੱਗ ਨੇ 14 ਮਾਸੂਮ ਲੋਕਾਂ ਦੀ ਜਾਨ ਲੈ ਲਈ। ਬਹੁਤ ਸਾਰੇ ਹੋਰ ਆਪਣੀ ਜਾਨ ਬਚਾਉਣ ਲਈ ਜੂਝ ਰਹੇ ਹਨ। ਫਿਰ ਵੀ ਮੁੱਖ ਮੰਤਰੀ ਨੇ ਚੁੱਪ ਰਹਿਣਾ ਚੁਣਿਆ ਅਤੇ ਦੀਘਾ ਵਿਚ ਆਪਣੇ ਧਾਰਮਿਕ ਸਮਾਗਮ ਨੂੰ ਜਾਰੀ ਰੱਖਿਆ।’’ ਉਨ੍ਹਾਂ ਕਿਹਾ ਕਿ ਇਹ ਉਸ(ਮੁੱਖ ਮੰਤਰੀ) ਦੀ ਹਮਦਰਦੀ ਦੀ ਘਾਟ ਅਤੇ ਪ੍ਰਸ਼ਾਸਨ ਦੀ ਅਸਫਲਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗ ਲੱਗਣ ਦੀ ਘਟਨਾ ਵਿਚ ਹੋਏ ਜਾਨੀ ਨੁਕਸਾਨ ’ਤੇ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਅਤੇ ਜ਼ਖਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ ਪੋਸਟ ਵਿਚ  ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਪੋਸਟ ਵਿਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਪੀਐੱਮਐਨਆਰਐਫ ਤੋਂ 2-2 ਲੱਖ ਰੁਪਏ ਦੀ ਐਕਸ-ਗਰੇਸ਼ੀਆ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਖਮੀਆਂ ਨੂੰ 50,000 ਰੁਪਏ ਦੀ  ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ।’’

Related posts

ਦੇਸ਼ ਦੇ ਮੌਜੂਦਾ ਹਾਲਾਤ ‘ਤੇ ਬੇਹੱਦ ਫਿਕਰਮੰਦ ਡਾ. ਮਨਮੋਹਨ ਸਿੰਘ

On Punjab

ਮਾਘ ਦੀ ਸੰਗਰਾਂਦ ਮੌਕੇ 3.50 ਕਰੋੜ ਲੋਕਾਂ ਵੱਲੋਂ ਸੰਗਮ ਇਸ਼ਨਾਨ

On Punjab

Punjab Election 2022: ਪ੍ਰਨੀਤ ਕੌਰ ਨੇ ਕਿਹਾ- ਪਰਿਵਾਰ ਸਭ ਤੋਂ ਉੱਪਰ ਹੈ, ਇਸ ਲਈ ਘਰ ਬੈਠੀ ਹਾਂ, ਕਾਂਗਰਸ ਵੱਲੋਂ ਨਹੀਂ ਲਿਆ ਗਿਆ ਕੋਈ ਨੋਟਿਸ

On Punjab