PreetNama
ਖਾਸ-ਖਬਰਾਂ/Important News

ਕੋਰੋਨਾ, ਹੰਟਾ ਤੋਂ ਬਾਅਦ ਹੁਣ ਚੀਨ ਪਹੁੰਚਿਆ ਇਹ ਵਾਇਰਸ, ਨਸ਼ਟ ਕਰੇ ਪਏ 4 ਟਨ ਬੀਜ

maize mosaic dwarf virus: ਦੁਨੀਆ ਵਿੱਚ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਸ਼ਿਕਾਰ ਬਣੇ ਚੀਨ ਦੀਆਂ ਸਮੱਸਿਆਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ । ਇੱਥੇ ਇੱਕ ਤੋਂ ਬਾਅਦ ਇੱਕ ਵਾਇਰਸ ਆ ਰਹੇ ਹਨ । ਕੋਰੋਨਾ ਤੋਂ ਬਾਅਦ ਹੰਟਾਵਾਇਰਸ ਦੀ ਲਾਗ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ । ਹੁਣ ਫਸਲਾਂ ਵਿੱਚ ਹੋਣ ਵਾਲਾ ਵਾਇਰਸ ਇੱਥੇ ਆ ਗਿਆ, ਇਸ ਲਈ ਇਸ ਤੋਂ ਬਚਣ ਲਈ ਕਈ ਟਨ ਫਸਲਾਂ ਨੂੰ ਤਬਾਹ ਕਰਨਾ ਪਿਆ ।

ਦਰਅਸਲ, ਚੀਨੀ ਅਖਬਾਰ ਗਲੋਬਲ ਟਾਈਮਜ਼ ਦੇ ਅਨੁਸਾਰ ਚਿੱਲੀ ਤੋਂ ਤਕਰੀਬਨ 4 ਟਨ ਮੱਕੀ ਦੇ ਬੀਜ ਮੰਗਵਾਏ ਗਏ ਸਨ । ਚੀਨ ਪਹੁੰਚਣ ‘ਤੇ ਸ਼ੰਘਾਈ ਕਸਟਮ ਅਧਿਕਾਰੀਆਂ ਨੇ ਪਾਇਆ ਕਿ ਇਸ ਵਿੱਚ ਫਸਲਾਂ ਦਾ ਖਤਰਨਾਕ ਵਾਇਰਸ ਹੈ । ਮੈਜ ਡਵਰਫ ਮੋਜ਼ੇਕ ਵਾਇਰਸ ਸਾਰੀ ਫਸਲ ਨੂੰ ਤਬਾਹ ਕਰ ਸਕਦਾ ਹੈ । ਇਸ ਕਾਰਨ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਨਾਲ ਭਾਰੀ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ । ਇਸ ਨੂੰ ਫੈਲਣ ਤੋਂ ਰੋਕਣ ਲਈ ਕਸਟਮ ਅਧਿਕਾਰੀਆਂ ਨੇ 2 ਬੈਚਾਂ ਵਿੱਚ ਆਏ ਇਨ੍ਹਾਂ ਬੀਜਾਂ ਨੂੰ ਨਸ਼ਟ ਕਰ ਦਿੱਤਾ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਕੋਰੋਨਾ ਵਾਇਰਸ ਦਾ ਸਾਹਮਣਾ ਸਭ ਤੋਂ ਪਹਿਲਾਂ ਕਰ ਚੁੱਕਿਆ ਹੈ । ਹੁਬੇਈ ਪ੍ਰਾਂਤ ਦੇ ਵੁਹਾਨ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋਈ ਲਾਗ ਦੇ ਕਾਰਨ 3,339 ਲੋਕਾਂ ਦੀ ਮੌਤ ਹੋ ਗਈ ਸੀ । ਵੁਹਾਨ ਨੂੰ ਹੁਣ ਬੁੱਧਵਾਰ ਤੋਂ ਲਾਕ ਡਾਊਨ ਹੋਣ ਤੋਂ ਆਜ਼ਾਦੀ ਮਿਲੀ ਹੈ । ਇਸ ਦੇ ਨਾਲ ਹੀ ਇਸ ਖਤਰਨਾਕ ਵਾਇਰਸ ਨੇ ਦੁਨੀਆ ਭਰ ਵਿੱਚ 1 ਲੱਖ ਤੋਂ ਵੱਧ ਜਾਨਾਂ ਲੈ ਲਈਆਂ ਹਨ । ਕੋਰੋਨਾ ਤੋਂ ਬਾਅਦ ਚੂਹੇ ਤੋਂ ਫੈਲਿਆ ਹੰਟਾਵਾਇਰਸ ਨੇ ਯੂਨਾਨ ਸੂਬੇ ਵਿੱਚ ਵੀ ਇਕ ਵਿਅਕਤੀ ਦੀ ਜਾਨ ਲੈ ਲਈ ਸੀ ।

Related posts

ਪਾਕਿ ‘ਚ ਕੋਰੋਨਾ ਨਾਲ 5,000 ਦੇ ਕਰੀਬ ਮੌਤਾਂ, ਇਮਰਾਨ ਖ਼ਾਨ ਨੇ ਮੰਗੀ ਕੌਮਾਂਤਰੀ ਭਾਈਚਾਰੇ ਤੋਂ ਮਦਦ

On Punjab

ਸਟਰੀਟ ਵੈਂਡਰਾਂ ਦੇ ਲਾਇਸੈਂਸ ਰੱਦ ਕਰਨ ਦਾ ਵਿਰੋਧ

On Punjab

ਪੰਜਾਬ ‘ਚ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਹੋਈ ਆਸਾਨ, ਵਜੀਫਾ ਸਕੀਮ ਦਾ ਲਾਭ ਲੈਣ ਲਈ ਦੋ ਸਾਲ ਦੀ ਸਰਵਿਸ ਦੀ ਸ਼ਰਤ ਖਤਮ

On Punjab