78.91 F
New York, US
May 24, 2024
PreetNama
ਖਾਸ-ਖਬਰਾਂ/Important News

ਕੋਰੋਨਾ ਸੰਕਟ ਦੇ ਚੱਲਦਿਆਂ 30 ਜੂਨ ਤਕ ਲਈ ਵਧਾਈ ਗਈ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਲਾਈ ਗਈ ਰੋਕ

ਕੋਰੋਨਾ ਸੰਕਟ ਦੇ ਚੱਲਦਿਆਂ ਅੰਤਰਰਾਸ਼ਟਰੀ ਯਾਤਰੀ ਉਡਾਣਾਂ ‘ਤੇ ਲਾਈ ਗਈ ਰੋਕ ਨੂੰ 30 ਜੂਨ ਤਕ ਵਧਾ ਦਿੱਤਾ ਗਿਆ ਹੈ। ਹਵਾਬਾਜ਼ੀ ਰੈਗੂਲੇਟਰ DGCA ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਯਾਨੀ ਡੀਜੀਸੀਏ ਨੇ ਆਪਣੇ ਅਧਿਕਾਰਤ ਬਿਆਨ ‘ਚ ਕਿਹਾ ਕਿ ਸਮਰੱਥ ਅਧਿਕਾਰ ਹਰ ਮਾਮਲੇ ‘ਤੇ ਗੌਰ ਕਰਦਿਆਂ ਚੋਣ ਮਾਰਗਾਂ ‘ਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਇਜਾਜ਼ਤ ਦੇ ਸਕਦੇ ਹਨ।

ਦੱਸ ਦੇਈਏ ਕਿ ਦੇਸ਼ ‘ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ 23 ਮਾਰਚ 2020 ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਸੀ। ਹਾਲਾਂਕਿ ਬਾਅਦ ‘ਚ ਮਈ 2020 ਤੋਂ ਵੰਦੇ ਭਾਰਤ ਮੁਹਿੰਮ ਤੇ ਜੁਲਾਈ 2020 ਤੋਂ ਚੁਣੇ ਹੋਏ ਦੇਸ਼ਾਂ ਵਿਚਕਾਰ ਦੁਵੱਲੀ ਏਅਰ ਬਬਲ ਵਿਵਸਥਾ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਸੰਚਾਲਿਤ ਹੁੰਦੀਆਂ ਜਾ ਰਹੀਆਂ ਹਨ। ਕੇਂਦਰ ਸਰਕਾਰ ਨੇ ਅਮਰੀਕਾ, ਸੰਯੁਕਤ ਅਰਬ ਅਮੀਰਾਤ, ਕੇਨਿਆ, ਭੂਟਾਨ ਤੇ ਫਰਾਂਸ ਸਮੇਤ 27 ਦੇਸ਼ਾਂ ਨਾਲ ਏਅਰ ਬਬਲ ਸਮਝੌਤੇ ਕੀਤੇ ਹਨ।

 

ਦੱਸ ਦੇਈਏ ਕਿ ਏਅਰ ਬਬਲ ਸਮਝੌਤੇ ਤਹਿਤ ਦੋ ਦੇਸ਼ਾਂ ਵਿਚਕਾਰ ਵਿਸ਼ੇਸ਼ ਅੰਤਰਰਾਸ਼ਟਰੀ ਜਹਾਜ਼ ਆਪਣੇ ਖੇਤਰਾਂ ਵਿਚਕਾਰ ਉਡਾਣਾਂ ਭਰ ਸਕਦੇ ਹਨ। ਹਾਲਾਂਕਿ ਡੀਜੀਸੀਏ ਨੇ ਸ਼ੁੱਕਰਵਾਰ ਨੂੰ ਆਪਣੇ ਅਧਿਕਾਰਤ ਬਿਆਨ ‘ਚ ਇਹ ਵੀ ਕਿਹਾ ਕਿ ਮੁੱਅਤਲ ਦਾ ਅਸਰ ਅੰਤਰਰਾਸ਼ਟਰੀ ਮਾਲਵਾਹਕ ਮੁਹਿੰਮਾਂ ਤੇ ਉਸ ਵੱਲੋਂ ਮਨਜ਼ੂਰੀ ਪ੍ਰਾਪਤ ਉਡਾਣਾਂ ‘ਤੇ ਨਹੀਂ ਪਵੇਗਾ।

Related posts

ਪਿਤਾ ਨੂੰ ਭ੍ਰਿਸ਼ਟਾਚਾਰੀ ਦੱਸਣ ਵਾਲੀ ਬੀਜੇਪੀ ਨੂੰ ਪ੍ਰਿਅੰਕਾ ਦਾ ਤਿੱਖਾ ਜਵਾਬ, ਯੂਪੀ ਮਗਰੋਂ ਹਰਿਆਣਾ ‘ਚ ਸੰਭਾਲਿਆ ਮੋਰਚਾ

On Punjab

ਵਿਧਾਨ ਸਭਾ ਹਲਕਾ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਵ ਕੌਰ ਨੇ ਭਰੇ ਨਾਮਜ਼ਦਗੀ ਪੱਤਰ

On Punjab

ਭਾਰਤ ਤੇ ਪਾਕਿਸਤਾਨ ਦਰਮਿਆਨ ਐਲਾਨ-ਏ-ਜੰਗ, ਇਮਰਾਨ ਦੇ ਮੰਤਰੀ ਦਾ ਵੱਡਾ ਐਲਾਨ

On Punjab