69.13 F
New York, US
September 19, 2026
PreetNama
ਰਾਜਨੀਤੀ/Politics

ਕੋਰੋਨਾ ਦੇ ਚੱਲਦਿਆਂ ਇਨ੍ਹਾਂ 6 ਸੂਬਿਆਂ ‘ਚ ਹੋ ਰਹੀ ਸਭ ਤੋਂ ਜ਼ਿਆਦਾ ਮੌਤਾਂ, ਦੇਖੋ ਕੇਂਦਰੀ ਸਿਹਤ ਮੰਤਰਾਲੇ ਦੇ ਇਹ ਅੰਕੜੇ

ਦੇਸ਼ ‘ਚ ਫੈਲੀ ਕੋਰੋਨਾ ਮਹਾਮਾਰੀ ਤੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 20 ਦਿਨਾਂ ਤੋਂ ਦੇਸ਼ ਦੇ ਐਕਟਿਵ ਮਾਮਲਿਆਂ ‘ਚ ਕਮੀ ਦੇਖੀ ਜਾ ਰਹੀ ਹੈ। 3 ਮਈ ਨੂੰ ਦੇਸ਼ ‘ਚ 17.13 ਫੀਸਦੀ ਐਕਟਿਵ ਮਾਮਲੇ ਸਨ, ਜੋ ਕਿ ਹੁਣ ਇਹ ਘੱਟ ਕੇ 11.12 ਫੀਸਦੀ ਹੋ ਗਏ ਹਨ। ਰਿਕਵਰੀ ਰੇਟ ਵੀ 87.76 ਫੀਸਦੀ ਹੋ ਚੁੱਕੀ ਹੈ। ਦੇਸ਼ ‘ਚ 2 ਕਰੋੜ 30 ਲੱਖ ਤੋਂ ਜ਼ਿਆਦਾ ਲੋਕ ਰਿਕਵਰ ਹੋ ਚੁੱਕੇ ਹਨ।ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਲਵ ਅਗਰਵਾਲ ਨੇ ਦੱਸਿਆ ਕਿ 1,00,000 ਤੋਂ ਜ਼ਿਆਦਾ ਐਕਟਿਵ ਮਾਮਲੇ ਘੱਟ ਕੇ ਹੁਣ ਸਿਰਫ਼ 8 ਸੂਬਿਆਂ ‘ਚ ਰਹਿ ਗਏ ਹਨ। 50,000 ਤੋਂ 1,00,000 ਵਿਚਕਾਰ ਐਕਟਿਵ ਮਾਮਲੇ ਵਾਲੇ ਸੂਬੇ 8 ਹੋ ਗਏ ਹਨ। 50,000 ਤੋਂ ਘੱਟ ਐਕਟਿਵ ਮਾਮਲੇ ਵਾਲੇ 20 ਸੂਬੇ ਤੇ ਕੇਂਦਰ ਸ਼ਾਸਿਤ ਸੂਬੇ ਹਨ। ਸਿਰਫ਼ 7 ਸੂਬੇ ਹਨ ਜੋ 10,000 ਤੋਂ ਜ਼ਿਆਦਾ ਮਾਮਲਿਆਂ ਦੀ ਰਿਪੋਰਟ ਕਰ ਰਹੇ ਹਨ ਤੇ 5,000 ਤੋਂ 10,000 ਮਾਮਲਿਆਂ ਵਾਲੇ 6 ਸੂਬੇ ਹਨ। ਇਸ ਨਾਲ ਹੀ ਸਿਹਤ ਸਕੱਤਰ ਨੇ ਸਭ ਤੋਂ ਜ਼ਿਆਦਾ ਮੌਤਾਂ ਵਾਲੇ ਸੂਬਿਆਂ ਦੇ ਨਾਂ ਦੱਸੇ। ਉਨ੍ਹਾਂ ਕਿਹਾ ਕਿ 6 ਸੂਬਿਆਂ ‘ਚ ਸਭ ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਇਹ ਸੂਬੇ ਮਹਾਰਾਸ਼ਟਰ, ਕਰਨਾਟਕ, ਤਮਿਲਨਾਡੂ, ਯੂਪੀ, ਪੰਜਾਬ ਤੇ ਦਿੱਲੀ ਹੈ।

ਜ਼ਿਆਦਾਤਰ ਸੂਬਿਆਂ ‘ਚ ਪਾਜ਼ੇਟਿਵਿਟੀ ਰੇਟ ‘ਚ ਆ ਰਹੀ ਕਮੀ

 

ਉਨ੍ਹਾਂ ਕਿਹਾ ਕਿ ਦੇਸ਼ ‘ਚ 18 ਸੂਬੇ ਅਜਿਹੇ ਹਨ, ਜਿੱਥੇ ਪਾਜ਼ੇਟਿਵਿਟੀ 15 ਫੀਸਦੀ ਤੋਂ ਜ਼ਿਆਦਾ ਹੈ, ਜਿਨ੍ਹਾਂ ‘ਚ ਲਗਪਗ ਸਾਰੇ ਸੂਬਿਆਂ ‘ਚ ਪਾਜ਼ੇਟਿਵਿਟੀ ਰੇਟ ‘ਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। 5-15 ਫੀਸਦੀ ਪਾਜ਼ੇਟਿਵਿਟੀ ਵਾਲੇ 14 ਸੂਬੇ ਹਨ। 4 ਸੂਬਿਆਂ ‘ਚ 5 ਫੀਸਦੀ ਤੋਂ ਘੱਟ ਪਾਜ਼ੇਟਿਵਿਟੀ ਹੈ।
ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਦੇਸ਼ ‘ਚ ਹੁਣ ਤਕ 18.41 ਕਰੋੜ ਵੈਕਸੀਨ ਡੋਜ਼ 45 ਸਾਲ ਤੋਂ ਜ਼ਿਆਦਾ ਉਮਰ ਵਰਗ, ਹੈਲਥਕੇਅਰ ਤੇ ਫਰੰਟਲਾਈਨ ਵਰਕਰਾਂ ਲਈ ਕੇਂਦਰ ਸਰਕਾਰ ਵੱਲੋਂ ਉਪਲੱਬਧ ਕਰਵਾਈ ਗਈ ਹੈ। 18 ਤੋਂ 44 ਉਮਰ ਵਰਗ ਲਈ 92 ਲੱਖ ਦੇ ਲਗਪਗ ਡੋਜ਼ ਹੁਣ ਤਕ ਉਪਲਬੱਧ ਕਰਵਾਈ ਗਈ ਹੈ।

Related posts

ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਜੋਂ ਹੁਸ਼ਿਆਰਪੁਰ, ਕਪੂਰਥਲਾ ਵਿਚ ਬਾਜ਼ਾਰ ਬੰਦ

On Punjab

ਬਠਿੰਡਾ: ‘ਸੱਪ’ ਵਾਲੇ ਬਿਆਨ ਸਬੰਧੀ ਭਾਜਪਾ ਵਰਕਰਾਂ ਵੱਲੋਂ ਮਲਿਕਾਰਜੁਨ ਖੜਗੇ ਵਿਰੁੱਧ ਪੁਲੀਸ ਸ਼ਿਕਾਇਤ

On Punjab

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣ ਤੋਂ ਪਹਿਲਾਂ ਵਿਰੋਧੀਆਂ ਨੇ ਹਾਰ ਮੰਨੀ: ਭਗਵੰਤ ਮਾਨ

On Punjab