PreetNama
ਸਿਹਤ/Health

ਕੋਰੋਨਾ ਇਨਫੈਕਸ਼ਨ ਨਾਲ ਲੜਨ ‘ਚ ਮਦਦਗਾਰ ਹੋ ਸਕਦੀ ਹੈ ‘ਗਰੀਨ ਟੀ’, ਭਾਰਤੀ ਮੂਲ ਦੇ ਰਿਸਰਚਰ ਨੇ ਦਿੱਤੀ ਸਲਾਹ

ਗਰੀਨ ਟੀ ਦੇ ਫ਼ਾਇਦੇ ਤੋਂ ਹਰ ਕੋਈ ਜਾਣੂ ਹੈ। ਇਸ ਦੀ ਵਰਤੋਂ ਨਾਲ ਨਾ ਸਿਰਫ਼ ਵਜ਼ਨ ਘਟਾਉਣ ’ਚ ਮਦਦ ਮਿਲਦੀ ਹੈ ਬਲਕਿ ਦਿਲ ਦੇ ਰੋਗ ਦਾ ਖ਼ਤਰਾ ਤਕ ਘੱਟ ਹੋ ਸਕਦਾ ਹੈ। ਹੁਣ ਕੋਰੋਨਾ ਵਾਇਰਸ (ਕੋਵਿਡ-19) ਨਾਲ ਜੰਗ ’ਚ ਵੀ ਇਹ ਅਹਿਮ ਸਾਬਿਤ ਹੋ ਸਕਦੀ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਗਰੀਨ ਟੀ ਦੀ ਵਰਤੋਂ ਨਾਲ ਇਸ ਖ਼ਤਰਨਾਕ ਵਾਇਰਸ ਨਾਲ ਮੁਕਾਬਲੇ ’ਚ ਮਦਦ ਮਿਲ ਸਕਦੀ ਹੈ।ਆਰਐੱਸਸੀ ਐਡਵਾਂਸ ਮੈਗਜ਼ੀਨ ’ਚ ਛਪੇ ਅਧਿਐਨ ਮੁਤਾਬਕ, ਕੋਰੋਨਾ ਨਾਲ ਨਜਿੱਠਣ ’ਚ ਗਰੀਨ ਟੀ ਮਦਦਗਾਰ ਹੋ ਸਕਦੀ ਹੈ। ਅਸਲ ’ਚ ਗਰੀਨ ਟੀ ’ਚ ਗੈਲੋਕੈਟੇਚਿਨ ਨਾਂ ਦਾ ਕੰਪਾਊਂਡ ਪਾਇਆ ਜਾਂਦਾ ਹੈ। ਇਸ ਕੰਪਾਊਂਡ ਦੀ ਮਦਦ ਨਾਲ ਇਕ ਅਜਿਹੀ ਦਵਾਈ ਵਿਕਸਤ ਹੋ ਸਕਦੀ ਹੈ, ਜਿਹੜੀ ਕੋਰੋਨਾ ਦਾ ਕਾਰਨ ਬਣਨ ਵਾਲੇ ਸਾਰਸ-ਕੋਵ-2 ਵਾਇਰਸ ਨਾਲ ਮੁਕਾਬਲਾ ਕਰ ਸਕਦੀ ਹੈ। ਬਰਤਾਨੀਆ ਦੀ ਸਵਾਨਸੀ ਯੂਨੀਵਰਸਿਟੀ ਦੇ ਖੋਜਕਰਤਾ ਇਸ ਗੱਲ ਨੂੰ ਪਰਖ ਰਹੇ ਹਨ ਕਿ ਗਰੀਨ ਟੀ ਜ਼ਰੀਏ ਇਸ ਵਾਇਰਸ ਨਾਲ ਨਜਿੱਠਣ ’ਚ ਸਮਰੱਥ ਦਵਾਈ ਕਿਵੇਂ ਵਿਕਸਤ ਕੀਤੀ ਜਾ ਸਕਦੀ ਹੈ। ਅਧਿਐਨ ਨਾਲ ਜੁੜੇ ਡਾ. ਸੁਰੇਸ਼ ਮੋਹਨ ਕੁਮਾਰ ਨੇ ਕਿਹਾ, ‘ਸਾਡੇ ਨਤੀਜਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਗਰੀਨ ਟੀ ’ਚ ਪਾਏ ਜਾਣ ਵਾਲਾ ਇਕ ਕੰਪਾਊਂਡ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰ ਸਕਦਾ ਹੈ।’ ਸਵਾਨਸੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਸੁਰੇਸ਼ ਨੇ ਕਿਹਾ ਕਿ ਹਾਲੇ ਇਹ ਖੋਜ ਸ਼ੁਰੂਆਤੀ ਦੌਰ ’ਚ ਹੈ। ਇਸ ’ਚ ਹਾਲੇ ਲੰਬਾ ਸਮਾਂ ਲੱਗੇਗਾ ਪਰ ਗਰੀਨ ਟੀ ਦੇ ਗੈਲੋਕੈਟੇਚਿਨ ਕੰਪਾਊਂਡ ਨਾਲ ਭਰਪੂਰ ਸੰਭਾਵਨਾ ਦਿਸੀ ਹੈ। ਇਸ ਅਧਿਐਨ ਨਾਲ ਜੁੜੇ ਪ੍ਰੋਫੈਸਰ ਐਂਡਿ੍ਰਊ ਮੌਰਿਸ ਨੇ ਕਿਹਾ, ‘ਇਸ ਉਤਸ਼ਾਹਜਨਕ ਖੋਜ ਤੋਂ ਜ਼ਾਹਿਰ ਹੁੰਦਾ ਹੈ ਕਿ ਇਨਫੈਕਟਿਡ ਰੋਗਾਂ ਖ਼ਿਲਾਫ਼ ਕੁਦਰਤੀ ਉਤਪਾਦ ਹੁਣ ਵੀ ਅਹਿਮ ਵਸੀਲਾ ਹੈ।’

Related posts

Lung Exercises: ਜਾਣੋ ਕੀ ਹੈ ਸਪਾਇਰੋਮੀਟਰ ਦੀ ਵਰਤੋਂ ਦਾ ਸਹੀ ਤਰੀਕਾ?

On Punjab

ਆਖਰ ਭਵਿੱਖ ਵਿਚ ਕਿਉਂ ਜ਼ਰੂਰੀ ਹੋਵੇਗਾ ਵੈਕਸੀਨ ਪਾਸਪੋਰਟ, ਜਾਣੋ ਇਸ ਦੀ ਵਜ੍ਹਾ ਤੇ ਅਹਿਮੀਅਤ

On Punjab

Khas Khas Benefits : ਗੁਣਾਂ ਦੀ ਖਾਨ ਹੈ ਖਸਖਸ, ਕਬਜ਼ ਸਮੇਤ ਇਨ੍ਹਾਂ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾ

On Punjab