PreetNama
ਸਮਾਜ/Social

ਕੋਰੋਨਾਵਾਇਰਸ ਨਾਲ ਭੰਗੜਾ ਫਾਈਟ, ਭਾਰਤੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਦਾ ਵੱਡਾ ਸਨਮਾਨ

ਭਾਰਤੀ ਮੂਲ ਦੇ ਭੰਗੜਾ ਕੋਚ ਨੇ ਇੰਗਲੈਂਡ ‘ਚ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਲੋਕਾਂ ਨੂੰ ਸਰੀਰਕ ਤੌਰ ‘ਤੇ ਐਕਟਿਵ ਰੱਖਣ ਲਈ ਮੁਫ਼ਤ ਆਨਲਾਈਨ ਭੰਗੜਾ ਕਲਾਸਾਂ ਦੇ ਕੇ ਵੱਡੀ ਮਿਸਾਲ ਕਾਇਮ ਕੀਤੀ ਹੈ। ਇਸ ਕੋਚ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ‘ਪੁਆਇੰਟਸ ਆਫ ਲਾਈਟ’ ਯਾਨੀ ‘ਚਾਨਣ ਮੁਨਾਰਾ’ ਵਜੋਂ ਸਨਮਾਨਿਆ।

ਰਾਜੀਵ ਗੁਪਤਾ ਜਿਸ ਦਾ ਵਿਸ਼ਵਾਸ ਹੈ ਕਿ ਭੰਗੜਾ ਐਨਰਜੀ ਪੈਦਾ ਕਰਦਾ ਹੈ ਤੇ ਇੱਕ ਤਰ੍ਹਾਂ ਦੀ ਐਰਸਰਸਾਇਜ਼ ਹੈ। ਇਸ ਦੇ ਚੱਲਦਿਆਂ ਉਸ ਨੇ ਲੌਕਡਾਊਨ ਦੌਰਾਨ ਸੋਸ਼ਲ ਮੀਡੀਆ ਜ਼ਰੀਏ ਭੰਗੜੇ ਦੀਆਂ ਆਨਲਾਈਨ ਕਲਾਸਾਂ ਦੇਣੀਆਂ ਸ਼ੁਰੂ ਕੀਤੀਆਂ। ਇਸ ਪਿੱਛੇ ਰਾਜੀਵ ਗੁਪਤਾ ਦਾ ਮਿਸ਼ਨ ਲੌਕਡਾਊਨ ਦੌਰਾਨ ਪੌਜ਼ੇਟਿਵ ਤੇ ਐਕਟਿਵ ਵਾਤਾਵਰਣ ਬਣਾਈ ਰੱਖਣਾ ਸੀ।

ਇਸ ਦੇ ਬਦਲੇ ਪਿਛਲੇ ਹਫ਼ਤੇ ਉਸ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਵੱਡਾ ਸਨਮਾਨ ਹਾਸਲ ਹੋਇਆ। ਬੋਰਿਸ ਜੌਨਸਨ ਹਰ ਹਫ਼ਤੇ ਉੱਤਮ ਵਾਲੰਟੀਅਰਾਂ ਤੇ ਉਨ੍ਹਾਂ ਦੇ ਭਾਈਚਾਰੇ ‘ਚ ਸਾਕਾਰਾਤਮਕ ਤਬਦੀਲੀ ਲਿਆਉਣ ਵਾਲਿਆਂ ਨੂੰ ਇਹ ਸਨਮਾਨ ਦਿੰਦੇ ਹਨ।

ਪ੍ਰਧਾਨ ਮੰਤਰੀ ਵੱਲੋਂ ਰਾਜੀਵ ਗੁਪਤਾ ਨੂੰ ਲਿਖੇ ਨਿੱਜੀ ਪੱਤਰ ‘ਚ ਉਨ੍ਹਾਂ ਲਿਖਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਤੁਹਾਡੀਆਂ ਆਨਲਾਈਨ ਭੰਗੜਾ ਕਲਾਸਾਂ ਨੇ ਇਸ ‘ਚ ਹਿੱਸਾ ਲੈਣ ਵਾਲੇ ਲੋਕਾਂ ‘ਚ ਨਵੀਂ ਐਨਰਜੀ ਭਰੀ ਹੈ। ਉਨ੍ਹਾਂ ਲਿਖਿਆ ਕਿ ਦੇਸ਼ ਤੇ ਇਸ ਤੋਂ ਬਾਹਰ ਕੋਰੋਨਾ ਵਾਇਰਸ ਖਿਲਾਫ ਲੜਦਿਆਂ ਲੋਕਾਂ ਨੇ ਘਰਾਂ ਅੰਦਰ ਬਹੁਤ ਮੁਸ਼ਕਲ ਸਮਾਂ ਗੁਜ਼ਾਰਿਆ ਹੈ।ਉਨ੍ਹਾਂ ਲਿਖਿਆ ਕਿ ਤੁਸੀਂ ਇਸ ਔਖੇ ਵੇਲੇ ਬਹੁਤ ਲੋਕਾਂ ਲਈ ‘ਰੌਸ਼ਨੀ ਦੀ ਕਿਰਨ’ ਹੋ ਤੇ ਮੈਂ ਇਸੇ ਨਾਂ ਤੋਂ ਤਹਾਨੂੰ ਪਛਾਣ ਕੇ ਖੁਸ਼ੀ ਮਹਿਸੂਸ ਕਰਦਾ ਹਾਂ। ਰਾਜੀਵ ਗੁਪਤਾ ਨੇ ਕਿਹਾ ਕਿ ਮੈਂ ਸੱਚਮੁਚ ਇਹ ਸਨਮਾਨ ਲੈ ਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾਂ ਵਾਲਾ ਮੰਨਦਾ ਹਾਂ ਜੋ ਮੁਸ਼ਕਲ ਸਮੇਂ ਲੋਕਾਂ ਦੇ ਕੰਮ ਆ ਸਕਿਆ।

ਰਾਜੀਵ ਗੁਪਤਾ ਪਿਛਲੇ 15 ਸਾਲ ਬਰਮਿੰਘਮ ਦੇ ਮੈਨਚੈਸਟਰ ਵਿਖੇ ਭੰਗੜੇ ਦੀ ਕੋਚਿੰਗ ਦੇ ਰਿਹਾ ਹੈ। ਉਹ 2012 ‘ਚ ਲੰਡਨ ‘ਚ ਇਲੰਪਿਕਸ ਦੀ ਓਪਨਿੰਗ ਸੈਰੇਮਨੀ ‘ਚ ਪਰਫੌਰਮ ਵੀ ਕਰ ਚੁੱਕਾ ਹੈ। ਲੌਕਡਾਊਨ ਦੇ ਚੱਲਦਿਆਂ ਉਸ ਨੇ ਤਿੰਨ ਹਫ਼ਤੇ ਲੋਕਾਂ ਨੂੰ ਮੁਫਤ ਭੰਗੜਾ ਕਲਾਸਾਂ ਦੇਣ ਦਾ ਫੈਸਲਾ ਕੀਤਾ ਸੀ ਜਿਸ ਦੇ ਇਨਾਮ ਵਜੋਂ ਉਸ ਨੂੰ ਇਹ ਸਨਮਾਨ ਮਿਲਿਆ ਹੈ।

Related posts

Election Petition ਦਾਇਰ ਕਰਨ ਦੀ ਮਿਆਦ ਵਧਾਉਣ ਬਾਰੇ ਮੇਨਕਾ ਗਾਂਧੀ ਦੀ ਪਟੀਸ਼ਨ ਸੁਣਨ ਤੋਂ Supreme Court ਦੀ ਨਾਂਹ

On Punjab

15 ਅਗਸਤ ਨੂੰ ਸਕੂਲ ‘ਚ ਨਹੀਂ ਮਿਲੇ ਲੱਡੂ, ਛੁੱਟੀ ਹੋਣ ਤੋਂ ਬਾਅਦ ਮੁੰਡੇ ਨੇ ਟੀਚਰਾਂ ਨੂੰ ਫੜ੍ਹ-ਫੜ੍ਹ ਕੁੱਟਿਆ…

On Punjab

ਆਂਧਰਾ ਪ੍ਰਦੇਸ਼: ਫਾਰਮਾ ਯੂਨਿਟ ਵਿੱਚ ਅੱਗ ਲੱਗਣ ਕਾਰਨ 13 ਹਲਾਕ, 33 ਜ਼ਖ਼ਮੀ

On Punjab