PreetNama
ਖੇਡ-ਜਗਤ/Sports News

ਕੋਰੋਨਾਵਾਇਰਸ ਕਾਰਨ IPL ਰੱਦ ਕਰਨ ਲਈ ਮਦਰਾਸ ਹਾਈ ਕੋਰਟ ‘ਚ ਪਾਈ ਗਈ ਪਟੀਸ਼ਨ

madras highcourt for ipl: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਵੀ ਹੁਣ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਐਡਵੋਕੇਟ ਜੀ ਅਲੈਕਸ ਬੇਂਜੀਗਰ ਨੇ ਮਦਰਾਸ ਹਾਈ ਕੋਰਟ ਵਿੱਚ ਪਟੀਸ਼ਨ ਦਾਖਿਲ ਕਰਕੇ ਕੋਰੋਨਾਵਾਇਰਸ ਕਾਰਨ ਆਈਪੀਐਲ ਰੱਦ ਕਰਨ ਦੀ ਮੰਗ ਕੀਤੀ ਹੈ। ਵਕੀਲ ਨੇ ਪਟੀਸ਼ਨ ਵਿੱਚ ਅਪੀਲ ਕੀਤੀ ਹੈ ਕਿ ਹਾਈ ਕੋਰਟ, ਕੇਂਦਰ ਸਰਕਾਰ ਨੂੰ ਆਦੇਸ਼ ਦੇਵੇ ਕਿ ਉਹ ਬੀ.ਸੀ.ਸੀ.ਆਈ ਨੂੰ ਆਈਪੀਐਲ ਨਾ ਕਰਵਾਉਣ ਦਾ ਆਦੇਸ਼ ਜਾਰੀ ਕਰਨ। ਇਸ ਵਾਰ ਟੂਰਨਾਮੈਂਟ 29 ਮਾਰਚ ਤੋਂ 24 ਮਈ ਤੱਕ ਹੋਣਾ ਹੈ। ਇਸ ਦੇ ਨਾਲ ਹੀ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਆਈ.ਐੱਫ.ਐੱਫ.) ਨੇ ਮਿਜ਼ੋਰਮ ਦੀ ਰਾਜਧਾਨੀ ਆਈਜਾਵਾਲ ਵਿੱਚ ਹੋਣ ਵਾਲੇ ਹੀਰੋ ਸੰਤੋਸ਼ ਟਰਾਫੀ 2019-20 ਦੇ ਅੰਤਮ ਗੇੜ ਨੂੰ ਮੁਲਤਵੀ ਕਰ ਦਿੱਤਾ ਹੈ। ਮੈਚ 14 ਤੋਂ 27 ਅਪ੍ਰੈਲ ਤੱਕ ਹੋਣੇ ਸੀ।

ਜਸਟਿਸ ਐਮ ਐਮ ਸੁੰਦਰੇਸ਼ ਅਤੇ ਜਸਟਿਸ ਕ੍ਰਿਸ਼ਨਨ ਰਾਮਾਸਵਾਮੀ ਦਾ ਬੈਂਚ ਇਸ ਮਾਮਲੇ ਦੀ ਸੁਣਵਾਈ 12 ਮਾਰਚ ਨੂੰ ਕਰੇਗਾ। ਭਾਰਤ ਵਿੱਚ ਬੁੱਧਵਾਰ ਤੱਕ ਕੋਰੋਨਾਵਾਇਰਸ ਦੇ ਕੁੱਲ 61 ਮਾਮਲੇ ਸਾਹਮਣੇ ਆਏ ਹਨ। ਸਰਕਾਰ ਅਤੇ ਸਿਹਤ ਏਜੰਸੀਆਂ ਇਸ ਦੀ ਲਾਗ ਨੂੰ ਰੋਕਣ ਲਈ ਪੂਰੀ ਵਾਹ ਲਾ ਰਹੀਆਂ ਹਨ। ਮੰਗਲਵਾਰ ਨੂੰ ਦੇਸ਼ ਭਰ ਵਿੱਚ 14 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚ ਕੇਰਲਾ ‘ਚ ਅੱਠ ਅਤੇ ਪੁਣੇ ‘ਤੇ ਕਰਨਾਟਕ ਵਿੱਚ 3-3 ਮਾਮਲੇ ਸ਼ਾਮਿਲ ਹਨ।

ਪਟੀਸ਼ਨਕਰਤਾ ਨੇ ਕਿਹਾ, “ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੀ ਵੈੱਬਸਾਈਟ ਦੇ ਅਨੁਸਾਰ ਅਜੇ ਤੱਕ ਕੋਰੋਨਾਵਾਇਰਸ ਦੀ ਕੋਈ ਵੀ ਦਵਾਈ ਨਹੀਂ ਬਣੀ ਹੈ ਅਤੇ ਨਾ ਹੀ ਇਸ ਨੂੰ ਰੋਕਣ ਦਾ ਕੋਈ ਸਾਧਨ ਹੈ। ਇਹ ਦੁਨੀਆ ਭਰ ਵਿੱਚ ਇੱਕ ਵੱਡੀ ਤਬਾਹੀ ਵਜੋਂ ਉਭਰੀ ਹੈ ਅਤੇ ਤੇਜ਼ੀ ਨਾਲ ਫੈਲ ਰਹੀ ਹੈ। ਇਟਲੀ ਫੈਡਰੇਸ਼ਨ ਲੀਗ, ਦੇਸ਼ ਦਾ ਸਭ ਤੋਂ ਪੁਰਾਣਾ ਫੁੱਟਬਾਲ ਟੂਰਨਾਮੈਂਟ ਵੀ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ। ਇੱਥੇ ਸਰਕਾਰ ਨੇ ਅਪ੍ਰੈਲ ਤੱਕ ਸਾਰੇ ਟੂਰਨਾਮੈਂਟ ਖਾਲੀ ਸਟੇਡੀਅਮ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਸਾਨੂੰ ਆਈਪੀਐਲ ਦੇ ਸੰਬੰਧ ਵਿੱਚ ਵੀ ਸਖਤ ਕਦਮ ਚੁੱਕਣੇ ਚਾਹੀਦੇ ਹਨ।”

Related posts

Big Green Egg Open 2022 : ਭਾਰਤੀ ਮਹਿਲਾ ਗੋਲਫਰ ਵਾਣੀ ਕਪੂਰ ਰਹੀ ਤੀਜੇ ਸਥਾਨ ‘ਤੇ

On Punjab

ਸਚਿਨ ਤੇਂਦੁਲਕਰ ਨੇ ਵੀਡੀਓ ਰਾਹੀਂ ਟਵਿੱਟਰ ‘ਤੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਕੀਤੀ ਅਪੀਲ

On Punjab

ਭਾਰਤੀ ਫੁੱਟਬਾਲ ਦੀ ਅਵਾਜ਼ ਨੋਵੀ ਕਪਾਡੀਆ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰ

On Punjab