59.54 F
New York, US
March 11, 2026
PreetNama
ਫਿਲਮ-ਸੰਸਾਰ/Filmy

ਕੋਰੀਓਗ੍ਰਾਫਰ ਸਰੋਜ ਖ਼ਾਨ ਦਾ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ

ਬਾਲੀਵੁੱਡ ਕੋਰੀਓਗ੍ਰਾਫਰ ਸਰੋਜ ਖਾਨ ਨੇ ਜ਼ਿੰਦਗੀ ‘ਚ ਕਈ ਮੁਸ਼ਕਿਲਾਂ ਦਾ ਮਜਬੂਤੀ ਨਾਲ ਸਾਹਮਣਾ ਕੀਤਾ। ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਪਹਿਲਾਂ ਬੈਕਗ੍ਰਾਊਂਡ ਡਾਂਸਰ ਵਜੋਂ ਕੰਮ ਕਰਦੇ ਸਨ। ਉਨ੍ਹਾਂ ਪਹਿਲੀ ਵਾਰ ਸਾਲ 1974 ‘ਚ ਰਿਲੀਜ਼ ਹੋਈ ਫ਼ਿਲਮ ਗੀਤਾ ਮੇਰਾ ਨਾਂਅ ਦੇ ਗਾਣੇ ਕੋਰੀਓਗ੍ਰਾਫ ਕੀਤੇ। ਇਸ ਤੋਂ ਬਾਅਦ ਉਨ੍ਹਾਂ ਕਈ ਮੁਕਾਮ ਹਾਸਲ ਕੀਤੇ।

ਸਰੋਜ ਖਾਨ ਨੂੰ ਭਾਰਤ ‘ਚ ‘ਮਦਰਸ ਆਫ ਡਾਂਸ’ ਕਿਹਾ ਜਾਣ ਲੱਗਾ। ਉਨ੍ਹਾਂ ਸਾਲ 1986 ‘ਚ ਫ਼ਿਲਮ ‘ਨਗੀਨਾ’, 1987 ‘ਚ ‘ਮਿਸਟਰ ਇੰਡੀਆ’, 1988 ‘ਚ ‘ਤੇਜ਼ਾਬ’ ਅਤੇ 1989 ‘ਚ ਆਈ ਫ਼ਿਲਮ ਚਾਂਦਨੀ ਸਮੇਤ ਕਈ ਬਿਹਤਰੀਨ ਫ਼ਿਲਮਾਂ ਦੇ ਗਾਣਿਆਂ ਨੂੰ ਕੋਰੀਓਗ੍ਰਾਫ ਕੀਤਾ ਤੇ ਉਨ੍ਹਾਂ ਨੂੰ ਕਈ ਐਵਾਰਡ ਤੇ ਸਨਮਾਨ ਮਿਲੇ।

ਸਾਲ 2003 ‘ਚ ਆਈ ਫ਼ਿਲਮ ‘ਦੇਵਦਾਸ’ ਦੇ ਗਾਣੇ ‘ਢੋਲਾ ਰੇ ਢੋਲਾ’ ਲਈ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ। ਇਸ ਤੋਂ ਇਲਾਵਾ 2006 ‘ਚ ਆਈ ਫ਼ਿਲਮ ‘ਸ਼੍ਰੀਨਗਰਮ’ ਦੇ ਸਾਰੇ ਗਾਣਿਆਂ ਅਤੇ ਸਾਲ 2008 ‘ਚ ਆਈ ‘ਜਬ ਵੀ ਮੈੱਟ’ ਦੇ ਗੀਤ ‘ਯੇ ਇਸ਼ਕ ਹਾਏ’ ਲਈ ਵੀ ਨੈਸ਼ਨਲ ਐਵਾਰਡ ਮਿਲਿਆ।

Related posts

ਅੰਨੂ ਕਪੂਰ ਨੇ ਗ਼ਰੀਬੀ ‘ਚੋਂ ਨਿਕਲ ਕੇ ਕਮਾਈ ਸ਼ੋਹਰਤ, ਵਿਵਾਦਾਂ ਨਾਲ ਰਿਹਾ ਨਾਤਾ, 65 ਦੀ ਉਮਰ ‘ਚ ਇੰਟੀਮੇਟ ਸੀਨ ਕਰ ਕੇ ਮਚਾਇਆ ਤਹਿਲਕਾ

On Punjab

ਇਸ ਰੈਕੇਟ ਦਾ ਖੁਲਾਸਾ ਹੁੰਦੇ ਹੀ ਰਾਜ ਕੁੰਦਰਾ ਨੂੰ ਸੀ ਫਸਣ ਦਾ ਡਰ, ਬਚਣ ਲਈ ਪਹਿਲਾਂ ਹੀ ਕਰ ਦਿੱਤਾ ਸੀ ਇਹ ਕੰਮ

On Punjab

ਆਮਿਰ ਖਾਨ ਨੇ ਗਰੀਬਾਂ ਨੂੰ ਆਟੇ ਦੇ ਪੈਕਟਾ ਵਿੱਚ ਪਾ ਕੇ ਦਾਨ ਕੀਤੇ ਪੈਸਿਆ ਵਾਲੀ ਗੱਲ ਤੇ ਕੀਤਾ ਖ਼ੁਲਾਸਾ

On Punjab