69.39 F
New York, US
August 4, 2025
PreetNama
ਖੇਡ-ਜਗਤ/Sports News

ਕੋਪਾ ਅਮਰੀਕਾ ਕੱਪ : ਚਿਲੀ ਨੇ ਅਰਜਨਟੀਨਾ ਨੂੰ ਡਰਾਅ ‘ਤੇ ਰੋਕਿਆ, ਮੈਚ ਤੋਂ ਪਹਿਲਾਂ ਡਿਏਗਾ ਮਾਰਾਡੋਨਾ ਨੂੰ ਦਿੱਤੀ ਗਈ ਸ਼ਰਧਾਂਜਲੀ

ਲਿਓਨ ਮੈਸੀ ਦੇ ਫ੍ਰੀ ਕਿੱਕ ‘ਤੇ ਸ਼ਾਨਦਾਰ ਗੋਲ ਦੇ ਬਾਵਜੂਦ ਚਿਲੀ ਨੇ ਕੋਪਾ ਅਮਰੀਕਾ ਫੁੱਟਬਾਲ ਦੇ ਪਹਿਲੇ ਮੈਚ ਵਿਚ ਅਰਜਨਟੀਨਾ ਨੂੰ 1-1 ਨਾਲ ਡਰਾਅ ‘ਤੇ ਰੋਕਿਆ। ਨਿਲਟਨ ਸਾਂਤੋਸ ਸਟੇਡੀਅਮ ‘ਤੇ ਖੇਡੇ ਗਏ ਇਸ ਮੈਚ ਤੋਂ ਪਹਿਲਾਂ ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦਾ 60 ਸਾਲ ਦੀ ਉਮਰ ਵਿਚ ਨਵੰਬਰ ਵਿਚ ਦੇਹਾਂਤ ਹੋ ਗਿਆ ਸੀ। ਇਸ ਮਹੀਨੇ ਦੇ ਆਖ਼ਰ ਵਿਚ 34 ਸਾਲ ਦੇ ਹੋ ਰਹੇ ਮੈਸੀ ਕੋਲ ਸ਼ਾਇਦ ਕੋਪਾ ਅਮਰੀਕਾ ਦੇ ਰੂਪ ਵਿਚ ਅਰਜਨਟੀਨਾ ਲਈ ਖ਼ਿਤਾਬ ਜਿੱਤਣ ਦਾ ਆਖ਼ਰੀ ਮੌਕਾ ਹੈ। ਉਨ੍ਹਾਂ ਨੇ ਪਹਿਲੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਰਾਸ਼ਟਰੀ ਟੀਮ ਲਈ ਖ਼ਿਤਾਬ ਜਿੱਤਣਾ ਉਨ੍ਹਾਂ ਦਾ ਸਭ ਤੋਂ ਵੱਡਾ ਸੁਪਨਾ ਹੈ। ਬਾਰਸੀਲੋਨਾ ਲਈ ਉਹ ਕਈ ਕਲੱਬ ਖ਼ਿਤਾਬ ਜਿੱਤ ਚੁੱਕੇ ਹਨ। ਮੈਸੀ ਨੇ 33ਵੇਂ ਮਿੰਟ ਵਿਚ ਫ੍ਰੀ ਕਿੱਕ ‘ਤੇ ਚਿਲੀ ਦੇ ਡਿਫੈਂਸ ਨੂੰ ਤੋੜਦੇ ਹੋਏ ਸ਼ਾਨਦਾਰ ਗੋਲ ਕੀਤਾ। ਅਰਜਨਟੀਨਾ ਨੇ ਜ਼ਖ਼ਮੀ ਸਟ੍ਰਾਈਕਰ ਏਲੇਕਸਿਸ ਸਾਂਚੇਜ ਤੋਂ ਬਿਨਾਂ ਵੀ ਚਿਲੀ ‘ਤੇ ਦਬਾਅ ਬਣਾਈ ਰੱਖਿਆ। ਦੂਜੇ ਅੱਧ ਵਿਚ ਹਾਲਾਂਕਿ ਚਿਲੀ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਵੀਡੀਓ ਰਿਵਿਊ ‘ਤੇ ਇਕ ਪੈਨਲਟੀ ਹਾਸਲ ਕੀਤੀ। ਆਰਟੂਰੋ ਵਿਡਾਲ ਦਾ ਸ਼ਾਟ ਗੋਲਕੀਪਰ ਨੇ ਰੋਕ ਲਿਆ ਪਰ ਏਡੁਆਰਡੋ ਵਰਗਾਸ ਦੇ ਰਿਵਰਸ ਸ਼ਾਟ ‘ਤੇ ਚਿਲੀ ਨੇ 57ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕੀਤਾ। ਮੈਸੀ ਆਖ਼ਰ ਤਕ ਗੋਲ ਕਰਨ ਦੇ ਮੌਕੇ ਬਣਾਉਂਦੇ ਰਹੇ ਪਰ ਦੂਜੇ ਪਾਸਿਓਂ ਉਨ੍ਹਾਂ ਨੂੰ ਸਾਥ ਨਹੀਂ ਮਿਲਿਆ। ਉਥੇ ਇਕ ਹੋਰ ਮੁਕਾਬਲੇ ਵਿਚ ਪੈਰਾਗੁਏ ਦੀ ਟੀਮ ਨੇ ਬੋਲਵੀਆ ਨੂੰ 3-1 ਨਾਲ ਹਰਾਇਆ। ਉਨ੍ਹਾਂ ਵੱਲੋਂ ਦੂਜੇ ਅੱਧ ਦੇ 62ਵੇਂ ਮੰਟ ਵਿਚ ਕਾਕੂ ਤੇ 65ਵੇਂ ਤੇ 80ਵੇਂ ਮਿੰਟ ਵਿਚ ਏਂਜੇਲ ਰੋਮੇਰੋ ਨੇ ਸ਼ਾਨਦਾਰ ਗੋਲ ਕੀਤੇ। ਹਾਲਾਂਕਿ ਮੈਚ ਦੀ ਸ਼ੁਰੂਆਤ ਤੋਂ 10ਵੇਂ ਮਿੰਟ ਵਿਚ ਪੈਨਲਟੀ ਰਾਹੀਂ ਪਹਿਲਾ ਗੋਲ ਬੋਲੀਵੀਆ ਦੇ ਇਰਵਿਨ ਸਾਵੇਦਰਾ ਨੇ ਕੀਤਾ ਪਰ ਉਸ ਤੋਂ ਬਾਅਦ ਪੈਰਾਗੁਏ ਨੇ ਕੋਈ ਮੌਕਾ ਨਹੀਂ ਦਿੱਤਾ। ਇਸ ਵਿਚਾਲੇ ਪਹਿਲੇ ਅੱਧ ਦੇ ਅੰਤ ਵਿਚ ਬੋਲੀਵੀਆ ਦੇ ਜੈਮ ਕੁਏਲਾਰੋ ਨੂੰ ਰੈੱਡ ਕਾਰਡ ਮਿਲਿਆ ਤੇ ਮੈਚ ਦੇ ਦੂਜੇ ਅੱਧ ਵਿਚ ਉਸ ਨੂੰ 10 ਖਿਡਾਰੀਆਂ ਨਾਲ ਖੇਡਣਾ ਪਿਆ।

Related posts

ਵਰਲਡ ਟੈਸਟ ਚੈਂਪੀਅਨ ਬਣੀ ਨਿਊਜ਼ੀਲੈਂਡ ਦੀ ਟੀਮ ਨੂੰ ਮਿਲਿਆ ਏਨੇ ਕਰੋੜ ਦਾ ਇਨਾਮ, ਭਾਰਤ ‘ਤੇ ਵੀ ਬਰਸਿਆ ਧਨ

On Punjab

Boxing World Cup : ਨਿਸ਼ਾਂਤ ਤੇ ਸੰਜੀਤ ਕੁਆਰਟਰ ਫਾਈਨਲ ’ਚ ਪੁੱਜੇ

On Punjab

World Wrestling Championships 2022: ਵਿਸ਼ਵ ਚੈਂਪੀਅਨਸ਼ਿਪ ‘ਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਵਿਨੇਸ਼

On Punjab