PreetNama
ਖਾਸ-ਖਬਰਾਂ/Important News

ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ

ਸ੍ਰੀ ਮੁਕਤਸਰ ਸਾਹਿਬ:  ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਰ੍ਹਦੇ ਮੀਂਹ ‘ਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਿਆ ਇਸ ਤੋਂ ਪਹਿਲਾਂ ਸਿੰਗਲਾ ਭੂਮੀ ਪੂਜਣ ਰਸਮ ‘ਚ ਸ਼ਾਮਿਲ ਹੋਏ ਸਨ ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਉੱਠ ਰਹੀ ਮੰਗ ਪੂਰੀ ਹੋ ਰਹੀ ਹੈ ਅਤੇ ਅਕਾਲੀ-ਭਾਜਪਾ ਸਰਕਾਰ ਨੇ ਦਸ ਸਾਲ ਲੋਕਾਂ ਨੂੰ ਨੀਂਹ ਪੱਥਰ ਰੱਖ ਕੇ ਲਾਰਿਆਂ ‘ਚ ਰੱਖਿਆ ਉਨ੍ਹਾਂ ਕਿਹਾ ਕਿ ਇਹ ਪੁਲ 15 ਮਹੀਨਿਆਂ ‘ਚ ਬਣ ਕੇ ਤਿਆਰ ਹੋ ਜਾਵੇਗਾ ਇਸ ਦੇ ਨਾਲ ਹੀ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਵਿਕਾਸ ਲਈ ਤਤਪਰ ਹੈ

Related posts

ਦੇਸ਼ ਭਰ ਦੇ ਹਵਾਈ ਅੱਡਿਆਂ ’ਤੇ ਚੈੱਕ ਇਨ ’ਚ ਤਕਨੀਕੀ ਨੁਕਸ; ਕਈ ਉਡਾਣਾਂ ਪ੍ਰਭਾਵਿਤ

On Punjab

ਮੁਲਾਜ਼ਮ ਆਗੂ ਢਿੱਲੋਂ ਦੀ ਸਵੈਜੀਵਨੀ ‘ਹੱਕ ਸੱਚ ਦਾ ਸੰਗਰਾਮ’ ਕੈਨੇਡਾ ਵਿੱਚ ਕੀਤੀ ਲੋਕ ਅਰਪਣ

On Punjab

‘ਆਪ’ ਵਿਧਾਇਕਾਂ ਤੋਂ ਖੌਫ ਖਾਣ ਲੱਗਾ ਰੇਤ ਮਾਫੀਆ, ਅਚਨਚੇਤ ਛਾਪਾ ਪੈਣ ਮਗਰੋਂ ਮਸ਼ੀਨਰੀ ਛੱਡ ਕੇ ਭੱਜੇ

On Punjab