PreetNama
ਖਾਸ-ਖਬਰਾਂ/Important News

‘ਆਪ’ ਵਿਧਾਇਕਾਂ ਤੋਂ ਖੌਫ ਖਾਣ ਲੱਗਾ ਰੇਤ ਮਾਫੀਆ, ਅਚਨਚੇਤ ਛਾਪਾ ਪੈਣ ਮਗਰੋਂ ਮਸ਼ੀਨਰੀ ਛੱਡ ਕੇ ਭੱਜੇ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵਿਧਾਇਕ ਖੁਦ ਨਾਜਾਇਜ਼ ਮਾਇਨਿੰਗ ਨੂੰ ਰੋਕਣ ਲਈ ਛਾਪੇ ਮਾਰ ਰਹੇ ਹਨ। ਇਸੇ ਕੜੀ ਅਧੀਨ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਆਪਣੇ ਹਲਕੇ ਦੇ ਪਿੰਡ ਬਹਿਲੋਲਪੁਰ ਵਿਖੇ ਚੱਲ ਰਹੀ ਰੇਤੇ ਦੀ ਨਾਜਾਇਜ਼ ਖੱਡ ਉਪਰ ਛਾਪਾ ਮਾਰਿਆ। ਵਿਧਾਇਕ ਨੂੰ ਦੇਖ ਕੇ ਰੇਤ ਮਾਫੀਆ ਨਾਲ ਜੁੜੇ ਲੋਕ ਮਸ਼ੀਨਰੀ ਛੱਡ ਕੇ ਭੱਜ ਗਏ। ਵਿਧਾਇਕ ਦੀ ਰੇਡ ਮਗਰੋਂ ਹਰਕਤ ਵਿੱਚ ਆਈ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਸੀ।

ਦੱਸ ਦਈਏ ਕਿ ਹਲਕਾ ਸਮਰਾਲਾ ਦੇ ਪਿੰਡ ਬਹਿਲੋਲਪੁਰ ਵਿਖੇ ਕਾਫੀ ਸਮੇਂ ਤੋਂ ਰੇਤੇ ਦੀ ਨਾਜਾਇਜ਼ ਖੱਡ ਚੱਲ ਰਹੀ ਸੀ। ਇਸ ਬਾਰੇ ਕਾਂਗਰਸ ਸਰਕਾਰ ਸਮੇਂ ਵੀ ਕਈ ਵਾਰ ਮੁੱਦਾ ਉੱਠਿਆ ਸੀ ਪਰ ਅਫ਼ਸਰਸ਼ਾਹੀ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵੀ ਇਹ ਖੱਡ ਪਹਿਲਾਂ ਵਾਂਗੂ ਹੀ ਚੱਲ ਰਹੀ ਸੀ। ਇਸ ਦਾ ਪਤਾ ਚੱਲਦੇ ਹੀ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਰੇਡ ਕੀਤੀ।

ਇਸ ਦੌਰਾਨ ਵਿਧਾਇਕ ਨੂੰ ਦੇਖ ਕੇ ਰੇਤ ਮਾਫੀਆ ਨਾਲ ਜੁੜੇ ਲੋਕ ਮਸ਼ੀਨਰੀ ਛੱਡ ਕੇ ਭੱਜ ਗਏ। ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕਾਂਗਰਸ ਸਮੇਂ ਅਫ਼ਸਰਸ਼ਾਹੀ ਦੀ ਮਿਲੀਭਗਤ ਨਾਲ ਖੱਡਾਂ ਚਲਦੀਆਂ ਰਹੀਆਂ। ਹੁਣ ਅਜਿਹਾ ਨਹੀਂ ਹੋਵੇਗਾ। ਨਾਜਾਇਜ਼ ਮਈਨਿੰਗ ਕਿਸੇ ਕੀਮਤ ਉਪਰ ਬਰਦਾਸ਼ਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਨਸ਼ਾ ਵਿਕਦਾ ਹੈ ਜਾਂ ਨਾਜਾਇਜ਼ ਮਾਈਨਿੰਗ ਹੁੰਦੀ ਹੈ ਤਾਂ ਉਨ੍ਹਾਂ ਨੂੰ ਸੂਚਨਾ ਦਿੱਤੀ ਜਾਵੇ।

ਉੱਥੇ ਹੀ ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਮੌਕੇ ਤੋਂ ਮਿਲੀ ਮਸੀਨਰੀ ਜ਼ਬਤ ਕਰਕੇ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ।

Related posts

Bigg Boss 18: ਸਲਮਾਨ ਖਾਨ ਦੇ ਸ਼ੋਅ ’ਚ ਤੀਜਾ ਐਲੀਮੀਨੇਸ਼ਨ, ਬਿੱਗ ਬੌਸ ਨੇ ਇਸ ਮਸ਼ਹੂਰ ਕੰਟੈਸਟੈਂਟ ਨੂੰ ਘਰ ਤੋਂ ਕੱਢਿਆ ਬਾਹਰ ਹਾਲ ਹੀ ‘ਚ ਖਬਰ ਆਈ ਸੀ ਕਿ ਵਕੀਲ ਗੁਣਰਤਨ ਨੂੰ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਹੁਣ ਬਿੱਗ ਬੌਸ ਨੇ ਇਕ ਹੋਰ ਪ੍ਰਤੀਯੋਗੀ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅੱਜ ਦੇ ਐਪੀਸੋਡ ਵਿੱਚ, ਇਹ ਦੇਖਿਆ ਜਾਵੇਗਾ ਕਿ ਬਿੱਗ ਬੌਸ ਅਵਿਨਾਸ਼ ਮਿਸ਼ਰਾ (Avinash Mishra) ਨੂੰ ਘਰ ਤੋਂ ਬਾਹਰ ਕੱਢਣ ਦਾ ਹੁਕਮ ਦਿੰਦਾ ਹੈ।

On Punjab

ਫਰਜ਼ ਤੇ ਲੋਕ ਸੇਵਾ ਲਈ ਕੈਨੇਡਾ ਦੇ ਸਿੱਖ ਡਾਕਟਰਾਂ ਨੇ ਕਟਾਈ ਦਾੜ੍ਹੀ, ਕੋਰੋਨਾ ਪੀੜਤਾਂ ਦੇ ਇਲਾਜ ‘ਚ ਡਟੇ

On Punjab

ਵਿਜੀਲੈਂਸ ਬਿਊਰੋ ਨੇ ASI ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

On Punjab