PreetNama
ਰਾਜਨੀਤੀ/Politics

ਕੈਪਟਨ ਦੇ ਮਹਿਲ ਨੇੜੇ ਅਧਿਆਪਕਾਂ ‘ਤੇ ਲਾਠੀਚਾਰਜ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿੱਚ ਅੱਜ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕਾਂ ਉੱਪਰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਕੁਝ ਅਧਿਆਪਕ ਦੂਜੇ ਰਸਤਿਓਂ ਪੁਲਿਸ ਨੂੰ ਚਕਮਾ ਦੇ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਿਲਕੁਲ ਬਾਹਰ ਮੁੱਖ ਗੇਟ ‘ਤੇ ਪਹੁੰਚ ਗਏ। ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ।ਪੁਲਿਸ ਨੇ ਤੁਰੰਤ ਲਾਠੀਚਾਰਜ ਕਰਕੇ ਇਨ੍ਹਾਂ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ ਇਨ੍ਹਾਂ ਅਧਿਆਪਕਾਂ ਦਾ ਦੂਜਾ ਗਰੁੱਪ ਬਾਰਾਂਦਰੀ ਤੋਂ ਪੈਦਲ ਮਾਰਚ ਕਰਦਾ ਹੋਇਆ, ਜਦੋਂ ਮੁੱਖ ਮੰਤਰੀ ਦੇ ਰਿਹਾਇਸ਼ ਨੇੜੇ ਵਾਈਪੀਐਸ ਚੌਕ ਨੇੜੇ ਪੁੱਜਾ ਤਾਂ ਇੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।ਦੱਸ ਦਈਏ ਕਿ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਰੁਜ਼ਗਾਰ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਸਰਕਾਰ ਵਾਅਦਿਆਂ ਦੇ ਬਾਵਜੂਦ ਉਨ੍ਹਾਂ ਨੂੰ ਨੌਕਰੀਆਂ ਨਹੀਂ ਦੇ ਰਹੀ।ਉਧਰ, ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਗੁਰੂ ਹਰ ਸਹਾਏ ਅੰਦਰ, ਰੋਸ ਮਾਰਚ ਕੱਢਦਿਆਂ ਪੀਟੀਆਈ ਬੇਰੁਜ਼ਗਾਰ ਯੂਨੀਅਨ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਫਾਰਮ ਹਾਊਸ ਮੋਹਨ ਕੇ ਉਤਾੜ ਵਿਖੇ ਪਹੁੰਚ ਕੇ ਕੋਠੀ ਰਾਜਗੜ੍ਹ ਦਾ ਘਿਰਾਓ ਕੀਤਾ।

Related posts

ਰਾਹੁਲ ਗਾਂਧੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਅੰਮ੍ਰਿਤਸਰ ਪੁੱਜੇ

On Punjab

Rohit ਦੀ ਜਿਗਰੀ ਦੀ ਬਾਇਓਪਿਕ ਹੋਵੇਗੀ ਸੁਪਰ-ਡੁਪਰ ਹਿੱਟ! ਸਟਾਰ ਅਦਾਕਾਰ Vikrant Massey ਨੇ ਰੋਲ ਕਰਨ ਦੀ ਜਤਾਈ ਇੱਛਾ

On Punjab

ਬਜਟ 2022 : ਨਿਰਮਲਾ ਸੀਤਾਰਮਨ ਨੇ 2019 ਤੋਂ ਬਾਅਦ ਸਭ ਤੋਂ ਛੋਟਾ ਬਜਟ ਭਾਸ਼ਣ ਦਿੱਤਾ, 1 ਘੰਟੇ 31 ਮਿੰਟ ਤਕ ਚੱਲਿਆ

On Punjab