73.71 F
New York, US
September 8, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਕੈਨੇਡਾ: ਵਰਕ ਤੇ ਸਟੱਡੀ ਪਰਮਿਟ ਨਵਿਆਉਣ ਲਈ ਫਲੈਗਪੋਲ ਦੀ ਸ਼ਰਤ ਖ਼ਤਮ

ਵੈਨਕੂਵਰ-ਕੈਨੇਡਾ ਦੇ ਆਵਾਸ ਵਿਭਾਗ ਨੇ ਆਵਾਸੀਆਂ ਦੀ ਮੁਸ਼ਕਲ ਸਮਝਦਿਆਂ ਵਰਕ ਤੇ ਸਟੱਡੀ ਪਰਮਿਟ ਨਵਿਆਉਣ ਲਈ ਅਮਰੀਕੀ ਸਰਹੱਦ ਤੋਂ ਵਾਪਸ ਕੈਨੇਡਾ ਦਾਖਲੇ (ਫਲੈਗੋਪੋਲ) ਦੀ ਸ਼ਰਤ ਅੱਜ ਤੋਂ ਖ਼ਤਮ ਕਰ ਦਿੱਤੀ ਹੈ। ਹੁਣ ਘਰ ਬੈਠਿਆਂ ਇਹ ਪਰਮਿਟ ਨਵਿਆਏ ਜਾਂ ਵਧਾਏ ਜਾ ਸਕਣਗੇ ਪਰ ਉਸ ਲਈ ਅਰਜ਼ੀ ਪਰਮਿਟ ਖ਼ਤਮ ਹੋਣ ਤੋਂ ਕਾਫੀ ਦਿਨ ਪਹਿਲਾਂ ਦਰਜ ਕਰਵਾਉਣੀ ਪਵੇਗੀ ਤਾਂ ਜੋ ਅਰਜ਼ੀ ਪਾਉਣ ਵਾਲੇ ਨੂੰ ਪਰਮਿਟ ਸਮੇਂ ਸਿਰ ਮਿਲ ਜਾਏ ਅਤੇ ਉਸ ਦੇ ਕੰਮ ਜਾਂ ਪੜ੍ਹਾਈ ਦਾ ਨੁਕਸਾਨ ਨਾ ਹੋਏ। ਆਵਾਸ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ 24 ਦਸੰਬਰ ਤੋਂ ਵਰਕ ਅਤੇ ਸਟੱਡੀ ਪਰਮਿਟ ਨਵਿਆਉਣ ਲਈ ਕਿਸੇ ਵਿਅਕਤੀ ਨੂੰ ਫਲੈਗਪੋਲ ਦੀ ਲੋੜ ਨਹੀਂ ਪਵੇਗੀ ਤੇ ਉਹ ਘਰ ਬੈਠਿਆਂ ਹੀ ਆਨਲਾਈਨ ਅਰਜ਼ੀ ਦਾਖਲ ਕਰਵਾ ਸਕਦਾ ਹੈ।

ਵਿਭਾਗ ਨੇ ਅਰਜ਼ੀ ਪਾਉਣ ਵਾਲਿਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਲੋੜੀਂਦੇ ਦਸਤਾਵੇਜ਼ ਪਹਿਲਾਂ ਹੀ ਤਿਆਰ ਕਰਕੇ ਆਖਰੀ ਤਰੀਕ ਤੋਂ ਕਾਫੀ ਦਿਨ ਪਹਿਲਾਂ ਘਰ ਬੈਠ ਕੇ ਅਰਜ਼ੀ ਭਰਨ। ਉਨ੍ਹਾਂ ਕਿਹਾ ਕਿ ਫਾਰਮ ਕਾਫੀ ਸੌਖਾਲੇ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਸਲਾਹਕਾਰਾਂ (ਏਜੰਟਾਂ) ਦੇ ਝੰਜਟ ਵਿੱਚ ਨਾ ਪੈਣਾ ਪਵੇ।

Related posts

ਸੀਨੀਅਰ ਆਈਪੀਐੱਸ ਅਧਿਕਾਰੀ ਸੁਨੀਲ ਕੁਮਾਰ ਝਾਅ ਸੀਆਰਪੀਐੱਫ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਨਿਯੁਕਤ

On Punjab

Punjab Election 2022 : ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਬੰਦ , 20 ਫਰਵਰੀ ਨੂੰ ਮਸ਼ੀਨਾਂ ‘ਚ ਬੰਦ ਹੋਵੇਗੀ ਉਮੀਦਵਾਰਾਂ ਦੀ ਕਿਸਮਤ

On Punjab

ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਪਾਸੋਂ ਹੜ੍ਹਾਂ ਦੇ ਮੱਦੇਨਜ਼ਰ ਝੋਨੇ ਦੀ ਖਰੀਦ ਦੇ ਮਾਪਦੰਡਾਂ ’ਚ ਢਿੱਲ ਦੇਣ ਦੀ ਮੰਗ

On Punjab