PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਨੇਡਾ ਨੇ ਭਾਰਤੀਆਂ ਨੂੰ ਪਿਛਲੇ ਸਾਲ ਨਾਲੋਂ 20 ਫ਼ੀਸਦ ਵੱਧ ਯਾਤਰੀ ਵੀਜ਼ੇ ਜਾਰੀ ਕਰਕੇ ਤੋੜਿਆ ਭਰਮ

ਵੈਨਕੂਵਰ-  ਕੈਨੇਡਾ ਨੇ ਇਸ ਸਾਲ ਜਾਰੀ ਕੀਤੇ ਸੈਲਾਨੀ ਵੀਜ਼ਿਆਂ ਦੀ ਗਿਣਤੀ ਜਾਰੀ ਕਰਕੇ ਲੋਕਾਂ ਦਾ ਇਹ ਭਰਮ ਤੋੜਿਆ ਹੈ ਕਿ ਉਸ ਵੱਲੋਂ ਭਾਰਤੀਆਂ ਨੂੰ ਜਾਰੀ ਕੀਤੇ ਜਾਂਦੇ ਯਾਤਰੀ ਵੀਜ਼ਿਆਂ ਦੀ ਗਿਣਤੀ ਕਾਫ਼ੀ ਘਟਾ ਦਿੱਤੀ ਗਈ ਹੈ। ਇਸ ਸਾਲ ਦੇ ਪਹਿਲੇ 8 ਮਹੀਨਿਆਂ ਦੇ ਜਾਰੀ ਅੰਕੜਿਆਂ ’ਤੇ ਝਾਤ ਪਾਈ ਜਾਵੇ ਤਾਂ ਕੁੱਲ 8,16,745 ਯਾਤਰੀ ਵੀਜ਼ਿਆਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਉੱਪਰ ਅਤੇ ਪਿਛਲੇ ਸਾਲ ਦੇ ਇਸੇ ਸਮੇਂ ਤੋਂ 20 ਫ਼ੀਸਦ ਵੱਧ ਹੈ। ਇਸੇ ਸਮੇਂ ਵਿੱਚ ਕੁੱਲ ਅਰਜ਼ੀਦਾਤਿਆਂ ਨੂੰ ਜਾਰੀ ਵੀਜ਼ਿਆਂ ਦੀ ਫ਼ੀਸਦ ਪਿਛਲੇ ਸਾਲ ਦੇ ਇਸੇ ਸਮੇਂ ਦੇ 46 ਫ਼ੀਸਦ ਅੰਕੜੇ ਤੋਂ 6 ਫ਼ੀਸਦ ਵਧ ਕੇ 52 ਫ਼ੀਸਦ ਹੋਈ ਹੈ।

ਇਨ੍ਹਾਂ 8 ਮਹੀਨਿਆਂ ਵਿੱਚ 2 ਲੱਖ 52 ਹਜ਼ਾਰ 145 ਭਾਰਤੀ ਲੋਕਾਂ ਨੂੰ ਯਾਤਰੀ ਵੀਜ਼ੇ ਜਾਰੀ ਹੋਏ, ਜੋ ਪਿਛਲੇ ਸਾਲ (2025) ਦੇ ਇਸੇ ਸਮੇਂ ਤੋਂ ਕਰੀਬ 20 ਫ਼ੀਸਦ ਵੱਧ ਹਨ। ਪਾਕਿਸਤਾਨੀ ਲੋਕਾਂ ਲਈ ਇਹੀ ਵਾਧਾ 25 ਫ਼ੀਸਦ ਰਿਹਾ, ਜਦਕਿ ਚੀਨ ਦੇ ਲੋਕਾਂ ਨੇ ਇਸ ਸਮੇਂ ਵਿੱਚ ਕੈਨੇਡਾ ਆਉਣ ਵਿੱਚ ਬਹੁਤੀ ਦਿਲਚਸਪੀ ਨਹੀਂ ਵਿਖਾਈ। ਯੂਕਰੇਨ ਦੇ ਅਰਜ਼ੀਦਾਤਿਆਂ ’ਚੋਂ 82 ਫ਼ੀਸਦ ਨੂੰ ਵੀਜ਼ੇ ਜਾਰੀ ਕੀਤੇ ਗਏ। ਭਾਰਤੀ ਅਰਜ਼ੀਦਾਤਿਆਂ ਨੂੰ ਯਾਤਰੀ ਵੀਜ਼ੇ 31 ਦਿਨਾਂ ਵਿੱਚ ਜਾਰੀ ਹੋਏ, ਜਦਕਿ ਪਾਕਿਸਤਾਨੀਆਂ ਲਈ ਇਹ ਦਰ ਇਸ ਤੋਂ 15 ਦਿਨ ਵੱਧ ਯਾਨੀ 46 ਦਿਨ ਰਹੀ। ਆਰਜ਼ੀ ਤੌਰ ’ਤੇ ਪਹਿਲਾਂ ਤੋਂ ਕੈਨੇਡਾ ਆਏ ਲੋਕਾਂ ਨੂੰ ਸਿਰਫ਼ ਵੀਜ਼ੇ ਵਿੱਚ ਵਾਧੇ ਜਾਂ ਹੋਰ ਕਾਰਨਾਂ ਕਰਕੇ ਅਰਜ਼ੀਆਂ ਦਾ ਨਿਪਟਾਰਾ 12 ਦਿਨਾਂ ’ਚ ਕਰ ਦਿੱਤਾ ਗਿਆ।

ਪ੍ਰਾਪਤ ਅੰਕੜਿਆਂ ਅਨੁਸਾਰ ਇੰਡੋਨੇਸ਼ੀਆ ਤੇ ਨਾਈਜੀਰੀਆ ਦੇ ਲੋਕਾਂ ਨੂੰ ਯਾਤਰੀ ਵੀਜ਼ੇ ਦੀ ਥਾਂ ਮਈ 2026 ਤੋਂ ਈਟੀਏ (ਹੰਗਾਮੀ ਯਾਤਰੀ ਵੀਜ਼ਾ) ਦੀ ਆਗਿਆ ਦੇ ਦਿੱਤੀ ਗਈ ਹੈ। ਕੈਨੇਡਾ ਦੇ ਆਵਾਸ ਵਿਭਾਗ ਨੇ ਕਈ ਸਾਲ ਪਹਿਲਾਂ ਤੈਅ ਕੀਤੀ 100 ਕੈਨੇਡੀਅਨ ਡਾਲਰ ਫ਼ੀਸ ਵਿੱਚ ਅਜੇ ਕੋਈ ਵਾਧਾ ਨਹੀਂ ਕੀਤਾ, ਪਰ ਜਿਨ੍ਹਾਂ ਅਰਜ਼ੀਦਾਤਿਆਂ ਦੇ ਫਿੰਗਰਪ੍ਰਿੰਟ ਲਏ ਜਾਂਦੇ ਹਨ, ਉਨ੍ਹਾਂ ਤੋਂ ਉਸ ਦਾ ਖ਼ਰਚਾ ਇਸ ਤੋਂ ਵੱਧ ਲਿਆ ਜਾਂਦਾ ਹੈ, ਜੋ ਕਿ ਉੱਥੋਂ ਦੇ ਸਿਸਟਮ ’ਤੇ ਨਿਰਭਰ ਕਰਦਾ ਹੈ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਵੱਧ ਫ਼ੀਸਦ ਹੋਣ ਦੇ ਬਾਵਜੂਦ ਕਿਸੇ ਨਾਲ ਲਿਹਾਜ਼ ਨਹੀਂ ਕੀਤਾ ਜਾਂਦਾ। ਵਿਭਾਗ ਨੇ ਸਪੱਸ਼ਟ ਕੀਤਾ ਕਿ ਮਨਜ਼ੂਰੀ ਦੀ ਵੱਧ ਦਰ ਤੋਂ ਇਹ ਭਾਵ ਨਾ ਲਿਆ ਜਾਵੇ ਕਿ ਹਰੇਕ ਦੀ ਅਰਜ਼ੀ ਮਨਜ਼ੂਰ ਹੋ ਸਕਦੀ ਹੈ।

Related posts

ਸੰਸਦ ਤੋਂ ਉੱਪਰ ਨਹੀਂ ਹੋ ਸਕਦੀ CWC: ਭਾਜਪਾ ਨੇ Vande Mataram ਦੇ ਸਿਰਫ਼ ਦੋ ਅੰਤਰੇ ਗਾਉਣ ਦੇ ਕਾਂਗਰਸੀ ਫ਼ੈਸਲੇ ਖ਼ਿਲਾਫ਼ ਮਤਾ ਕੀਤਾ ਪਾਸ

On Punjab

ਤੇਜ਼ੀ ਨਾਲ ਫੈਲਣ ਦੀ ਸਮਰੱਥਾ ‘ਤੇ ਓਮੀਕ੍ਰੋਨ ਅਜੇ ਵੀ ਡੈਲਟਾ ਨਾਲੋਂ ਘੱਟ ਘਾਤਕ,WHO ਨੇ ਦੱਸਿਆ- ਮੌਜੂਦਾ ਵੈਕਸੀਨ ਵੀ ਪ੍ਰਭਾਵਸ਼ਾਲੀ

On Punjab

ਸਿੱਧੂ ਕਤਲ ਕੇਸ ‘ਚ 8 ਮੁਲਜ਼ਮਾਂ ਨੂੰ ਕੀਤਾ ਪੇਸ਼, ਮੋਨੂ, ਜਤਿਨ ਤੇ ਕੇਕੜਾ ਪੁਲਿਸ ਰਿਮਾਂਡ ‘ਤੇ, ਪੰਜ ਮੁਲਜ਼ਮਾਂ ਨੂੰ ਭੇਜਿਆ ਨਿਆਂਇਕ ਹਿਰਾਸਤ ‘ਚ

On Punjab