70.23 F
New York, US
May 21, 2024
PreetNama
ਸਮਾਜ/Social

ਕੈਨੇਡਾ ਦੇ ਰੈਡ ਡੀਅਰ ਸਿਟੀ ’ਚ ਇਕ ਪੁਰਾਣੇ ਚਰਚ ਨੂੰ ਗੁਰਦੁਆਰੇ ’ਚ ਬਦਲਿਆ, ਪਿਛਲੇ 20 ਸਾਲਾਂ ਤੋਂ ਗੁਰਦੁਆਰਾ ਬਣਾਉਣ ਲਈ ਕਰ ਰਹੇ ਸੀ ਯਤਨ

ਕੈਨੇਡਾ ਦੇ ਰੈਡ ਡੀਅਰ ਸਿਟੀ ਵਿਚ ਇਕ ਪੁਰਾਣੀ ਚਰਚ ਨੂੰ ਗੁਰਦੁਆਰੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇੱਥੇ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਲੰਬੇ ਸਮੇਂ ਤੋਂ ਗੁਰਦੁਆਰਾ ਬਣਾਉਣ ਦੀ ਮੰਗ ਕਰ ਰਹੇ ਸਨ। ਇਸ ਨੂੰ ਗੁਰੂ ਨਾਨਕ ਦਰਬਾਰ ਗੁਰਦੁਆਰਾ ਨਾਂ ਦਿੱਤਾ ਗਿਆ ਹੈ। ਇਹ ਸੱਤੋਂ ਦਿਨ ਸਵੇਰੇ ਛੇ ਤੋਂ ਰਾਤ ਅੱਠ ਵਜੇ ਤਕ ਖੁੱਲ੍ਹਾ ਰਹੇਗਾ। ਇਲਾਕੇ ਵਿਚ ਰਹਿਣ ਵਾਲੇ 150 ਸਿੱਖ ਪਰਿਵਾਰਾਂ ਨੂੰ ਇਸ ਨਾਲ ਕਾਫੀ ਆਸਾਨੀ ਹੋਵੇਗੀ।

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਬੇਹਦ ਜ਼ਰੂਰੀ ਸੀ। ਸਾਡੇ ਕੋਲ ਕੋਈ ਅਜਿਹੀ ਜਗ੍ਹਾ ਨਹੀਂ ਸੀ, ਜਿੱਥੇ ਸਮਾਜ ਦੇ ਲੋਕ ਵੱਡੀ ਗਿਣਤੀ ਵਿਚ ਮਿਲ ਸਕਣ। ਅਸੀਂ ਪਿਛਲੇ 20 ਸਾਲਾਂ ਤੋਂ ਗੁਰਦੁਆਰਾ ਬਣਾਉਣ ਲਈ ਯਤਨ ਕਰ ਰਹੇ ਸੀ। ਵੱਡੀ ਗਿਣਤੀ ਵਿਚ ਲੋਕ ਕੈਲਗਰੀ, ਓਂਟਾਰੀਓ ਆਦਿ ਤੋਂ ਇੱਥੇ ਆ ਰਹੇ ਹਨ। ਗੁਰਦੁਆਰੇ ਵਿਚ ਕਾਫੀ ਵੱਡਾ ਬੇਸਮੈਂਟ ਅਤੇ ਰਸੋਈ ਹੈ। ਇੱਥੇ ਆਉਣ ਵਾਲੇ ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਰਹਿਣ ਵਾਲੇ ਲੋਕ ਨਹੀਂ ਜਾਣਦੇ ਕਿ ਪੱਗੜੀ ਕੀ ਹੈ। ਸਿੱਖ ਧਰਮ ਕੀ ਹੈ। ਹੁਣ ਘੱਟ ਤੋਂ ਘੱਟ ਉਹ ਸਾਨੂੰ ਜਾਣ ਸਕਣਗੇ

Related posts

ਚਿਕਨ ਭਰੂਣ ‘ਚ ਮਿਲੇ ਪਲਾਸਟਿਕ ਦੇ ਕਣ, ਤਾਜ਼ਾ ਅਧਿਐਨ ‘ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

On Punjab

ਸੁਰੱਖਿਆ ਏਜੰਸੀਆਂ ਨੇ ਇਮਰਾਨ ਖਾਨ ਦੇ ‘ਕਤਲ ਦੀ ਕੋਸ਼ਿਸ਼’ ਮਾਮਲੇ ‘ਚ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ

On Punjab

ਬੈਂਕ ਫਰਾਡ ਮਾਮਲਾ: ਗੁਰਦੁਆਰਿਆਂ ਦੇ 100 ਕਰੋੜ ਤੋਂ ਵੱਧ ਪੈਸੇ ਫਸੇ

On Punjab