PreetNama
ਸਮਾਜ/Social

ਕੈਨੇਡਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਮਹਾਰਾਣੀ ਦੀ ਪਲਾਟੀਨਮ ਜੁਬਲੀ ਮੌਕੇ ਸਨਮਾਨ

ਕੈਨੇਡਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਮਹਾਰਾਣੀ ਐਲੀਜਾਬੈਥ (2) ਦੀ ਪਲੈਟੀਨਮ ਜੁਬਲੀ ਮੌਕੇ ਪਿੰਨ ਤੇ ਸਰਟੀਫਿਕੇਟ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਕੈਨੇਡਾ ਦੀ ਸੀ ਨੀਅਰਸ ਲਈ ਕੇਦਰੀ( ਫੈਡਰਲ )ਮੰਤਰੀ ਕਮਲ ਖੈਰਾ ਨੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ।ਬਲਜਿੰਦਰ ਸੇਖਾ ਨੇ ਕਿਹਾ ਕਿ ਇਸ ਸਨਮਾਨ ਨਾਲ ਕਮਿਊਨਿਟੀ ਦੇ ਕੰਮਾਂ ਲਈ ਪਾਏ ਯੋਗਦਾਨ ਨੂੰ ਮਾਨਤਾ ਦੇਣ ਲਈ ਅਤੇ ਮਾਨਯੋਗ ਮੰਤਰੀ ਵੱਲੋਂ ਕਵੀਨਜ਼ ਪਲੈਟੀਨਮ ਜੁਬਲੀ ਐਵਾਰਡ ਨਾਲ ਸਨਮਾਨਤ ਕਰਨ ਲਈ ਬਹੁਤ ਨਿਮਰਤਾ ਨਾਲ ਮਾਨਯੋਗ ਮੰਤਰੀ ਤੇ ਸੰਸਦ ਮੈਂਬਰ ਕਮਲ ਖੈਰਾ ਤੇ ਕੈਨੇਡਾ ਸਰਕਾਰ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕੈਨੇਡਾ ਸਰਕਾਰ ਵਲੋਂ ਦਿੱਤੇ ਗਏ ਇਸ ਐਵਾਰਡ ਕਮਿਊਨਿਟੀ ਲਈ ਮੇਰੀ ਨਿਰਸਵਾਰਥ ਸੇਵਾ, ਵਲੰਟੀਅਰ ਕੰਮ ਅਤੇ ਕਮਿਊਨਿਟੀ ਲੀਡਰਸ਼ਿਪ ਦੀ ਮਾਨਤਾ ਦਾ ਪ੍ਰਮਾਣ ਪੱਤਰ ਹੈ। ਇਹ ਪੁਰਸਕਾਰ ਪ੍ਰਾਪਤ ਕਰਨਾ ਸੱਚਮੁੱਚ ਬਹੁਤ ਖਾਸ ਹੈ। ਮਾਨਤਾ ਦੇਣ ਲਈ ਮੰਤਰੀ ਖੈਰਾ ਦਾ ਧੰਨਵਾਦ ਕਰਦਾ ਹਾਂ ।ਮੈਂ ਤੇ ਮੇਰਾ ਪਰੀਵਾਰ ਹਮੇਸ਼ਾ ਇਸਨੂੰ ਯਾਦ ਰੱਖਾਂਗਾ!

Related posts

ਦਿੱਲੀ ਸਰਕਾਰ ਨੇ ਕੈਗ ਰਿਪੋਰਟ ਵਿਧਾਨ ਸਭਾ ’ਚ ਪੇਸ਼ ਕਰਨ ਤੋਂ ਕਦਮ ਪਿੱਛੇ ਖਿੱਚੇ: ਹਾਈ ਕੋਰਟ

On Punjab

ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਕੀਤਾ ਤੀਜੀ ਵਾਰ ਵਿਆਹ, ਪਾਕਿ ਦੇ ਸਾਬਕਾ ਪੀਐੱਮ ਬਾਰੇ ਆਖੀ ਇਹ ਗੱਲ

On Punjab

ਡੱਲੇਵਾਲ ਸਬੰਧੀ ਸੁਪਰੀਮ ਕੋਰਟ ’ਚ ਸੁਣਵਾਈ ਟਲੀ, ਪੰਜਾਬ ਸਰਕਾਰ ਨੇ ਗੱਲਬਾਤ ਜਾਰੀ ਹੋਣ ਦਾ ਦਿੱਤਾ ਹਵਾਲਾ

On Punjab