41.47 F
New York, US
January 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਨੇਡਾ: ਟੈਕਸੀ ਸਵਾਰੀਆਂ ਤੋਂ ਤਿੰਨ ਕਰੋੜ ਠੱਗਣ ਵਾਲੇ ਪੰਜ ਭਾਰਤੀਆਂ ਸਣੇ 11 ਕਾਬੂ

ਵੈਨਕੂਵਰ- ਟੋਰਾਂਟੋ ਪੁਲੀਸ ਨੇ ਪ੍ਰੋਜੈਕਟ ਫੇਅਰ ਤਹਿਤ ਜਾਂਚ ਕਰਕ ਉਪਰੰਤ ਪੰਜ ਭਾਰਤੀਆਂ ਸਮੇਤ 11 ਵਿਅਕਤੀਆਂ ਨੂੰ ਧੋਖਾਧੜੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਆਪਣੀ ਟੈਕਸੀ ਵਿੱਚ ਸਫਰ ਕਰ ਰਹੀ ਸਵਾਰੀ ਤੋਂ ਕਿਰਾਇਆ ਲੈਂਦੇ ਸਮੇਂ ਉਸ ਦਾ ਏਟੀਐੱਮ ਕਾਰਡ ਬਦਲ ਲੈਂਦੇ ਤੇ ਬਾਅਦ ਵਿੱਚ ਉਸਦੀ ਵਰਤੋਂ ਕਰਦਿਆਂ ਰਾਸ਼ੀ ਉਡਾ ਦਿੰਦੇ ਸਨ।

ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਟੈਕਸੀ ਚਾਲਕਾਂ 300 ਲੋਕਾਂ ਨਾਲ 5 ਲੱਖ ਡਾਲਰ (ਕਰੀਬ 3 ਕਰੋੜ ਰੁਪਏ) ਦੀ ਰਾਸ਼ੀ ਕਢਾਈ ਹੈ। ਇਸ ਦੌਰਾਨ ਕਾਬੂ ਕੀਤੇ ਗਏ ਭਾਰਤੀਆਂ ਦੀ ਪਛਾਣ ਇਕਜੋਤ ਨਾਹਲ (22), ਹਰਜੋਬਨ ਨਾਹਲ (25), ਹਰਪ੍ਰੀਤ ਸਿੰਘ (24) ਗੁਰਨੂਰ ਰੰਧਾਵਾ (20) ਗੌਰਵ ਤਾਕ (23) ਵਜੋਂ ਹੋਈ ਹੈ। ਪੁਲੀਸ ਬੁਲਾਰੇ ਡੇਵਿਡ ਕੌਫੀ ਨੇ ਦੱਸਿਆ ਕਿ ਦੋਸ਼ੀਆਂ ਤੋਂ ਸੈਂਕੜੇ ਬੈਂਕ ਕਾਰਡ, ਮਸ਼ੀਨਾਂ ਸਮੇਤ ਕਈ ਹੋਰ ਉਪਕਰਨ ਬਰਾਮਦ ਕੀਤੇ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇੱਕ ਗਰੋਹ ਵਜੋਂ ਕੰਮ ਕਰਦੇ ਸਨ। ਟੈਕਸੀ ਵਿੱਚ ਬੈਠੀ ਸਵਾਰੀ ਤੋਂ ਪੈਸੇ ਲੈਂਣ ਮੌਕੇ ਉਹ ਤਰੀਕੇ ਨਾਲ ਕਾਰਡ ਲੈ ਕੇ ਉਸ ਤੋਂ ਪਿੰਨ ਪੁੱਛਦੇ ਅਤੇ ਏਟੀਐੱਮ ਕਾਰਡ ਬਦਲ ਕੇ ਸਵਾਰੀ ਨੂੰ ਹੋਰ ਕਾਰਡ ਦੇ ਦਿੰਦੇ।

ਜਿਸ ਤੋਂ ਬਾਅਦ ਉਹ ਸਵਾਰੀ ਦੇ ਖਾਤੇ ਵਿੱਚੋਂ ਸਾਰੀ ਰਕਮ ਕਢਵਾ ਲੈਂਦੇ ਸਨ। ਪੁਲੀਸ ਅਨੁਸਾਰ ਉਨ੍ਹਾਂ ਕੋਲ ਇਸੇ ਤਰ੍ਹਾਂ ਦੀ ਧੋਖਾਧੜੀ ਦੀਆਂ 300 ਤੋਂ ਵੱਧ ਸ਼ਿਕਾਇਤਾਂ ਆਈਆਂ ਸਨ। ਉਸ ਨੇ ਦੱਸਿਆ ਕਿ ਮੁਲਜ਼ਮ ਟੈਕਸੀ ਦੀ ਥਾਂ ’ਤੇ ਆਮ ਕਾਰ ਦੀ ਵਰਤੋ ਕਰਦੇ ਸਨ ਅਤੇ ਟੈਕਸੀ ਵਰਗੇ ਸਟਿੱਕਰ ਲਾ ਕੇ ਸਵਾਰੀਆਂ ਨੂੰ ਭਰਮਾ ਲੈਂਦੇ।

Related posts

Naxal Attack in Bijapur : ਨਕਸਲੀ ਹਮਲੇ ‘ਚ ਲਾਪਤਾ ਇਕ ਜਵਾਨ ਨਕਸਲੀਆਂ ਦੇ ਕਬਜ਼ੇ ‘ਚ, ਪੂਰੇ ਸੂਬੇ ‘ਚ ਅਲਰਟ ਜਾਰੀ

On Punjab

ਚੀਨ ਦੇ ਵਿਦੇਸ਼ ਮੰਤਰੀ ਵੱਲੋਂ ਅਜੀਤ ਡੋਵਾਲ ਨਾਲ ਗੱਲਬਾਤ

On Punjab

Watch: NASA ਨੇ ਪ੍ਰਾਪਤ ਕੀਤੀ ਵੱਡੀ ਸਫ਼ਲਤਾ, ਪ੍ਰਾਈਵੇਟ ਕੰਪਨੀ ਨੇ ਪਹਿਲੀ ਵਾਰ ਚੰਦ ‘ਤੇ ਉਤਾਰਿਆ ਲੈਂਡਰ; ‘ਓਡੀਸੀਅਸ’ ਦੱਖਣੀ ਧਰੁਵ ‘ਤੇ ਪਹੁੰਚਿਆ

On Punjab