PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਭਾਰਤੀ ਕੁੜੀ ਲਵਲੀਨ ਲਾਪਤਾ

ਬਰੈਂਪਟਨ: ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਤੋਂ ਲਾਪਤਾ ਲਵਲੀਨ ਧਵਨ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਹੈ। 27 ਸਾਲਾ ਲਵਲੀਨ ਧਵਨ ਨੂੰ ਆਖਰੀ ਵਾਰ 14 ਅਗਸਤ ਨੂੰ ਸਵੇਰੇ 9:30 ਵਜੇ ਮੈਕਲਾਗਨ ਤੇ ਸਟੀਲਜ਼ ਇਲਾਕੇ ‘ਚ ਵੇਖਿਆ ਗਿਆ ਸੀ।

ਪੀਲ ਪੁਲਿਸ ਦੇ 22 ਡਵੀਜ਼ਨ ਕ੍ਰਿਮੀਨਲ ਇੰਵੈਸਟੀਗੇਸ਼ਨ ਬਿਊਰੋ ਨੇ ਲਾਪਤਾ ਲਵਲੀਨ ਦੀਆਂ ਤਸਵੀਰਾਂ ਤੇ ਹੁਲੀਆ ਜਾਰੀ ਕੀਤਾ ਹੈ। ਉਸ ਬਾਰੇ ਸਾਰੀ ਜਾਣਕਾਰੀ ਸ਼ੇਅਰ ਕਰਦਿਆਂ ਕਿਹਾ ਕਿ ਆਖਰੀ ਵਾਰ ਜਦੋਂ ਲਵਲੀਨ ਨੂੰ ਵੇਖਿਆ ਗਿਆ ਸੀ ਤਾਂ ਉਸ ਨੇ ਵ੍ਹਾਈਟ ਟੀ–ਸ਼ਰਟ ਤੇ ਬ੍ਰਾਊਨ ਟ੍ਰੈਕ ਪੈਂਟ ਪਾਈ ਸੀ।

ਸਥਾਨਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ 905-453-2121 ਐਕਸਟੈਨਸ਼ਨ 2233 ‘ਤੇ ਫੋਨ ਕਰ ਸੂਚਨਾ ਦੇ ਸਕਦੇ ਹਨ। ਗੁਪਤ ਤਰੀਕੇ ਨਾਲ ਜਾਣਕਾਰੀ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222 ਟਿਪਸ 8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

On Punjab

ਬਜਟ ‘ਚ ਇਲੈਕਟ੍ਰਿਕ ਵਾਹਨਾਂ ਲਈ ਵੱਡਾ ਤੋਹਫ਼ਾ

On Punjab

ਯਾਤਰਾ ਪਾਬੰਦੀਆਂ ਦੌਰਾਨ ਵੀਜ਼ਾ ਜਾਰੀ ਕਰਨਾ ਬੰਦ ਨਹੀਂ ਕਰ ਸਕਦਾ ਅਮਰੀਕਾ : ਅਦਾਲਤ

On Punjab