PreetNama
ਖਾਸ-ਖਬਰਾਂ/Important News

ਕੈਨੇਡਾ ਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪਾੜ੍ਹਿਆਂ ਦਾ ਸਮਾਗਮ ਸਫਲ ਹੋ ਨਿੱਬੜਿਆ ।

ਵੈਨਕੂਵਰ (ਬਰਾੜ-ਭਗਤਾ ਭਾਈ ਕਾ) –  ਹਰ ਸਾਲ ਦੀ ਤਰਾਂ ਇਸ ਵਰ੍ਹੇ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੈਂਪਸ ਵਿੱਚ ਪੜ੍ਹੇ ਅਤੇ ਕੈਨੇਡਾ – ਅਮਰੀਕਾ ਵਿੱਚ ਰਹਿੰਦੇ ਸਾਬਕਾ ਵਿਦਿਆਰਥੀਆਂ ਦਾ ਸਰੀ ਸ਼ਹਿਰ ਵਿੱਚ ਹੋਇਆ ਸੱਤਵਾਂ ਸਾਲਾਨਾ ਸਮਾਗਮ ਸਫਲ ਹੋ ਨਿੱਬੜਿਆ । ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਅਲੂਮਨੀ ਵੈਨਕੂਵਰ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪੂਰੇ ਉੱਤਰੀ ਅਮਰੀਕਾ ਵਿੱਚ ਵਸੇ ਨਵੇਂ-ਪੁਰਾਣੇ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ਭੇਜਿਆ ਗਿਆ ਸੀ। ਬ੍ਰਿਟਿਸ਼ ਕੋਲੰਬੀਆਂ ਸੂਬੇ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਸਮਾਗਮ ਵਿੱਚ ਵਿਸੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ । ਅਲੂਮਨੀ ਦੇ ਮੈਂਬਰਾਂ ਵੱਲੋਂ ਰਚਨਾ ਸਿੰਘ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਹਨਾਂ ਯੂਨੀਵਰਸਿਟੀ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ । ਸਮਾਗਮ ਵਿੱਚ ਸ਼ਰੀਕ ਹੋਏ ਨਵੇਂ-ਪੁਰਾਣੇ ਵਿਦਿਆਰਥੀਆਂ ਨੇ ਆਪਸੀ ਸਹਿਯੋਗ ਨਾਲ ਸ਼ਹਿਰ ਵਿੱਚ ਸਮਾਜਿਕ ਅਤੇ ਵਾਤਾਵਰਣ ਸਬੰਧੀ ਗਤੀਵਿਧੀਆਂ ਵਿੱਚ ਸਰਗਰਮ ਰਹਿਣ ਦਾ ਅਹਿਦ ਲਿਆ । ਇਸ ਮੌਕੇ ਸਥਾਨਕ ਕਲਾਕਾਰਾਂ ਵੱਲੋਂ ਗੀਤ ਗਾ ਕੇ ਹਾਜ਼ਰੀਨ ਦਾ ਮਨੋਰੰਜਨ ਕੀਤਾ ਗਿਆ । ਮੁੰਡਿਆਂ ਨੇ ਭੰਗੜੇ ਅਤੇ ਕੁੜੀਆਂ ਨੇ ਜਾਗੋ ਕੱਢ ਕੇ ਖੂਬ ਰੰਗ ਬੰਨ੍ਹਿਆਂ–

Related posts

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

On Punjab

Neha Kakkar ਨਾਲ ਤਲਾਕ ਦੀਆਂ ਅਫਵਾਹਾਂ ‘ਤੇ ਰੋਹਨਪ੍ਰੀਤ ਸਿੰਘ ਦਾ ਰਿਐਕਸ਼ਨ, ਕਿਹਾ- ‘ਇਹ ਸਾਡੀ ਜ਼ਿੰਦਗੀ ਹੈ, ਆਪਣੇ ਹਿਸਾਬ ਨਾਲ ਜੀਉਂਦੇ ਹਾਂ’ ਫਿਲਮ ਫਰੈਟਰਨਿਟੀ ਤੋਂ ਅਕਸਰ ਜੋੜਿਆਂ ਦੇ ਝਗੜੇ ਅਤੇ ਤਲਾਕ ਦੀਆਂ ਖਬਰਾਂ ਆਉਂਦੀਆਂ ਹਨ। ਇਨ੍ਹਾਂ ‘ਚੋਂ ਕੁਝ ਗੱਲਾਂ ਸੱਚ ਨਿਕਲਦੀਆਂ ਹਨ ਪਰ ਕੁਝ ਸਿਰਫ ਅਫ਼ਵਾਹਾਂ ਹਨ ਜੋ ਹਨੇਰੀ ਦੇ ਝੱਖੜ ਵਾਂਗ ਆਉਂਦੀਆਂ ਹਨ। ਪਿਛਲੇ ਕਈ ਦਿਨਾਂ ਤੋਂ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ ਵਿਚਾਲੇ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਰੋਹਨ ਨੇ ਇਸ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

On Punjab

ਕਤਰ ਪੁਲੀਸ ਕੋਲੋਂ ਵਾਪਸ ਲਏ ਪਾਵਨ ਸਰੂਪ ਭਾਰਤ ਪੁੱਜੇ ਸ਼੍ਰੋਮਣੀ ਕਮੇਟੀ ਨੇ ਦੋਵੇਂ ਸਰੂਪ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੁਸ਼ੋਭਿਤ ਕੀਤੇ

On Punjab