63.81 F
New York, US
June 9, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਕੈਨੇਡਾ: ਇੱਕ ਹੋਰ ਐੱਮਪੀ ਨੇ ਟਰੂਡੋ ਦਾ ਸਾਥ ਛੱਡਿਆ

ਵੈਨਕੂਵਰ-ਦੇਸ਼ ਦੇ ਵੋਟਰਾਂ ਦੀ ਨਬਜ਼ ਪਛਾਣਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਾਸਮ ਖਾਸ ਰਹੇ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਮਾਰਕੋ ਮੈਂਡੀਸੀਨੋ ਨੇ ਅਗਲੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ। ਮੈਂਡੀਸੀਨੋ ਨੇ ਟਰਾਂਟੋ ਦੇ ਅਲਿੰਗਟਨ ਲਾਰੈਂਸ ਹਲਕੇ ਦੇ ਵੋਟਰਾਂ ਵੱਲੋਂ ਉਸ ਵਿਚ ਦਿਖਾਏ ਭਰੋਸੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਦਾ ਗਿਲਦਾ ਰਹੇਗਾ, ਪਰ ਐਤਕੀਂ ਚੋਣ ਨਹੀਂ ਲੜੇਗਾ। ਉਸ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਗਾਜ਼ਾ ਪੱਟੀ ਵਿੱਚਲੀ ਜੰਗ ਵਿੱਚ ਕੈਨੇਡਾ ਸਰਕਾਰ ਵਲੋਂ ਅਪਣਾਈ ਗਲਤ ਪਹੁੰਚ ਕਰ ਕੇ ਦੇਸ਼ ਦੀ ਸਾਖ਼ ਤੇ ਅਰਥਚਾਰੇ ਨੂੰ ਨੁਕਸਾਨ ਪੁੱਜਾ ਹੈ। ਮੈਂਡੀਸੀਨੋ ਨੇ ਦੱਸਿਆ ਕਿ ਉਹ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨੂੰ ਟੋਕਦਾ ਰਿਹਾ, ਜਿਸ ਕਰਕੇ ਉਸ ਨੂੰ ਜਸਟਿਨ ਟਰੂਡੋ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਮਾਰਕੋ ਨੇ 2015 ਦੀ ਚੋਣ ਮੌਕੇ ਟੋਰੀ ਆਗੂ ਈਵ ਐਡਮ ਨੂੰ ਹਰਾ ਕੇ ਇਸ ਹਲਕੇ ਤੋਂ ਜਿੱਤ ਦਰਜ ਕੀਤੀ ਸੀ। ਪਿਛਲੇ ਸਾਲ ਈਵ ਐਡਮ ਨੇ ਟੋਰੀ ਪਾਰਟੀ ਨੂੰ ਅਲਵਿਦਾ ਕਹਿ ਕੇ ਲਿਬਰਲ ਪਾਰਟੀ ਦਾ ਪੱਲਾ ਫੜ ਲਿਆ ਸੀ। ਸਮਝਿਆ ਜਾਂਦਾ ਹੈ ਕਿ ਅਗਾਮੀ ਸੰਸਦੀ ਚੋਣਾਂ ਮੌਕੇ ਲਿਬਰਲ ਪਾਰਟੀ ਐਡਮ ਨੂੰ ਇਥੋਂ ਉਮੀਦਵਾਰ ਬਣਾ ਸਕਦੀ ਹੈ। ਮਾਰਕੋ ਦੇ ਐਲਾਨ ਨੂੰ ਸਿਆਸੀ ਸੋਚ ਵਾਲੇ ਲੋਕ ਲਿਬਰਲ ਪਾਰਟੀ ਅੰਦਰ ਉੱਭਰ ਰਹੇ ਟਰੂਡੋ ਵਿਰੋਧੀ ਗੁੱਟ ਦੇ ਤਕੜੇ ਹੋਣ ਦਾ ਸੰਕੇਤ ਮੰਨਦੇ ਹਨ। ਇਹੀ ਵੀ ਪਤਾ ਲੱਗਾ ਹੈ ਕਿ ਪਾਰਟੀ ਸੰਸਦ ਮੈਂਬਰਾਂ ਦੇ ਨਿਰਾਸ਼ ਗੁੱਟ ਵਲੋਂ ਅੱਜ ਮੀਟਿੰਗ ਸੱਦੀ ਗਈ ਹੈ, ਜਿਸ ਦੇ ਏਜੰਡੇ ਵਿੱਚ ਇਹ ਚਰਚਾ ਸ਼ਾਮਲ ਕੀਤੀ ਗਈ ਹੈ ਕਿ ਜੇ ਟਰੂਡੋ ਆਗੂ ਵਜੋਂ ਮੁਸਤਫੀ ਨਹੀਂ ਹੁੰਦੇ ਤਾਂ ਕੀ ਕੀਤਾ ਜਾਵੇ। ਪਾਰਲੀਮੈਂਟ ਦੇ ਸਰਦ ਰੁੱਤ ਸਮਾਗਮ ਤੋਂ ਬਾਅਦ ਛੁੱਟੀ ’ਤੇ ਗਏ ਜਸਟਿਨ ਟਰੂਡੋ ਦੇ 6 ਜਨਵਰੀ ਤੱਕ ਆਪਣੇ ਦਫ਼ਤਰ ਆਉਣ ਦੀ ਉਮੀਦ ਹੈ।

Related posts

ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਤੱਕ ਦਾ ਮੁਫ਼ਤ ਇਲਾਜ: ਮੁੱਖ ਮੰਤਰੀ ਮਾਨ

On Punjab

ਵਿਦਿਆਰਥੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਪਰੀਮ ਕੋਰਟ ਵੱਲੋਂ CBSE ਨੂੰ ਨੋਟਿਸ

On Punjab

ਪ੍ਰੋ. ਬਡੂੰਗਰ ਨੇ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾਉਣ ਮਗਰੋਂ ਹਟਾਉਣ ਨੂੰ ਦੱਸਿਆ ਮੰਦਭਾਗਾ, ਕਿਹਾ- ਸਿੱਖਾਂ ਨਾਲ ਬੇਗਾਨਗੀ ਵਾਲਾ ਵਰਤਾਰਾ ਬੰਦ ਕੀਤਾ ਜਾਵੇ ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਪਰਿਵਾਰਾਂ ਵੱਲੋਂ ਗੁਲਾਮੀ ਰਾਜ ਨੂੰ ਖ਼ਤਮ ਕਰਨ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸਨ, ਤੇ ਸਿੱਖ ਕੌਮ ਵੱਲੋਂ ਹਰ ਧਰਮ ਦੇ ਤਿਉਹਾਰਾਂ ਤੇ ਸੱਭਿਆਚਾਰ ਦਾ ਹਮੇਸ਼ਾ ਸਤਿਕਾਰ ਕੀਤਾ ਜਾਂਦਾ ਹੈ, ਪ੍ਰੰਤੂ ਜੇਕਰ ਸਿੱਖ ਧਰਮ ਬਾਰੇ ਕਿਸੇ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਣੀਆਂ ਸਾਹਮਣੇ ਆਉਣ ਤਾਂ ਉਹਨਾਂ ਨੂੰ ਕਿਸੇ ਵੀ ਕ਼ੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

On Punjab