PreetNama
ਫਿਲਮ-ਸੰਸਾਰ/Filmy

ਕੇਬੀਸੀ ਦੇ ਸਵਾਲ ਤੋਂ ਛਿੜਿਆ ਵਿਵਾਦ, ਅਮਿਤਾਭ ‘ਤੇ ਕਾਰਵਾਈ ਦੀ ਮੰਗ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਭਾਜਪਾ ਦੇ ਇਕ ਵਿਧਾਇਕ ਨੇ ‘ਕੌਨ ਬਣੇਗਾ ਕਰੋੜਪਤੀ’ (ਕੇਬੀਸੀ) ‘ਚ ਪੁੱਛੇ ਗਏ ਇਕ ਸਵਾਲ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਣ ਦਾ ਦੋਸ਼ ਲਾਉਂਦਿਆਂ ਮੈਗਾ ਸਟਾਰ ਅਮਿਤਾਭ ਬੱਚਨ ਤੇ ਟੀਵੀ ਸ਼ੋਅ ਨਿਰਮਾਤਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਔਸਾ ਤੋਂ ਭਾਜਪਾ ਵਿਧਾਇਕ ਅਭਿਮੰਨਿਊ ਪਵਾਲ ਨੇ ਲਾਤੂਰ ਦੇ ਪੁਲਿਸ ਮੁਖੀ ਨਿਖਿਲ ਪਿੰਗਲੇ ਨੂੰ ਦਿੱਤੀ ਅਰਜ਼ੀ ‘ਚ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਕਰਮਵੀਰ ਵਿਸ਼ੇਸ਼ ਐਪੀਸੋਡ ਦੌਰਾਨ ਪੁੱਛੇ ਗਏ ਇਕ ਸਵਾਲ ਲਈ ਅਮਿਤਾਭ ਤੇ ਸੋਨੀ ਇੰਟਰਟੇਨਮੈਂਟ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਆਪਣੀ ਦੋ ਸਿਫ਼ਆਂ ਦੀ ਅਰਜ਼ੀ ਦੀ ਕਾਪੀ ਟਵਿਟਰ ‘ਤੇ ਸਾਂਝੀ ਕਰਦਿਆਂ ਪਵਾਰ ਨੇ ਲਿਖਿਆ, ਹਿੰਦੂਆਂ ਨੂੰ ਅਪਮਾਨਿਤ ਕਰਨ ਤੇ ਆਪਸੀ ਸਦਭਾਵ ਨਾਲ ਰਹਿ ਰਹੇ ਹਿੰਦੂ ਤੇ ਬੋਧੀ ਭਾਈਚਾਰੇ ਦੇ ਲੋਕਾਂ ਵਿਚਕਾਰ ਮਤਭੇਦ ਪੈਦਾ ਕਰਨ ਦਾ ਯਤਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਐਪੀਸੋਡ ‘ਚ ਸਮਾਜਿਕ ਵਰਕਰ ਬੇਜਵਾੜਾ ਵਿਲਸਨ ਤੇ ਅਭਿਨੇਤਾ ਅਨੂਪ ਸੋਨੀ ਸ਼ਾਮਿਲ ਹੋਏ ਸਨ। ਇਸ ਦੌਰਾਨ ਉਨ੍ਹਾਂ ਤੋਂ 6.40 ਲੱਖ ਰੁਪਏ ਦਾ ਇਕ ਸਵਾਲ ਪੁੱਿਛਆ ਗਿਆ ਕਿ 25 ਦਸੰਬਰ 1927 ਨੂੰ ਡਾ. ਭੀਮਰਾਓ ਅੰਬੇਡਕਰ ਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਇਨ੍ਹਾਂ ‘ਚ ਕਿਹੜੀ ਪੁਸਤਕ ਦੀ ਨਕਲ ਸਾੜੀ ਸੀ? ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਕਿਹਾ ਕਿ ਡਾ. ਅੰਬੇਡਕਰ ਨੇ ਮਨੁਸਮਿ੍ਤੀ ਦੀ ਆਲੋਚਨਾ ਕਰਦਿਆਂ ਇਸ ਦੀਆਂ ਕਾਪੀਆਂ ਸਾੜੀਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਗ੍ੰਥ ‘ਚ ਜਾਤੀਗਤ ਵਿਤਕਰੇ ਤੇ ਛੂਤਛਾਤ ਦਾ ਵਿਚਾਰ ਤੌਰ ‘ਤੇ ਸਮਰਥਨ ਕੀਤਾ ਗਿਆ ਹੈ। ਪਵਾਰ ਨੇ ਕਿਹਾ ਕਿ ਇਸ ਸਵਾਲ ਦਾ ਮਕਸਦ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਆਹਤ ਕਰਨਾ ਸੀ।

Related posts

KL Rahul-Athiya Shetty Wedding : ਜਲਦੀ ਕੇਐੱਲ ਰਾਹੁਲ ਨਾਲ ਵਿਆਹ ਕਰਵਾਉਣ ਵਾਲੀ ਹੈ ਸੁਨੀਲ ਸ਼ੈੱਟੀ ਦੇ ਬੇਟੀ! ਦੱਖਣੀ ਰੀਤੀ-ਰਿਵਾਜਾਂ ਨਾਲ ਲੈਣਗੇ ਸੱਤ ਫੇਰੇ

On Punjab

ਲਤਾ ਦੀ ਤਬੀਅਤ ‘ਤੇ ਆਇਆ ਹਸਪਤਾਲ ਦਾ ਬਿਆਨ, ਠੀਕ ਹੋਣ ਨੂੰ ਲੱਗੇਗਾ ਇੰਨਾ ਸਮਾਂ

On Punjab

Big Breaking : ਕੇਂਦਰ ਸਰਕਾਰ ਦੀ ਵੱਡੀ ਕਾਰਵਾਈ, ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਅੱਤਵਾਦੀ ਐਲਾਨਿਆ

On Punjab