PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੇਦਾਰਨਾਥ ਨੇੜੇ ਜ਼ਮੀਨ ਖਿਸਕਣ ਤੋਂ ਬਾਅਦ 6,500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ

ਰੁਦਰਪ੍ਰਯਾਗ- ਕੇਦਾਰਨਾਥ ਪੈਦਲ ਰਸਤੇ ‘ਤੇ ਚੀੜਬਾਸਾ ਹੈਲੀਪੈਡ ਨੇੜੇ ਜ਼ਮੀਨ ਖਿਸਕਣ ਵਾਲੇ ਖੇਤਰ ਤੋਂ 6,500 ਤੋਂ ਵੱਧ ਸ਼ਰਧਾਲੂਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਬਚਾਏ ਗਏ ਲੋਕਾਂ ਨਾਲ 600 ਤੋਂ 700 ਘੋੜੇ ਅਤੇ ਖੱਚਰ ਵੀ ਸ਼ਾਮਲ ਸਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ ਡੀ ਆਰ ਐੱਫ) ਅਨੁਸਾਰ, ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਗੌਰੀਕੁੰਡ ਤੋਂ ਲਗਪਗ 2.5 ਕਿਲੋਮੀਟਰ ਉੱਪਰ ਚੀੜਬਾਸਾ ਹੈਲੀਪੈਡ ਨੇੜੇ ਗੌਰੀਕੁੰਡ-ਕੇਦਾਰਨਾਥ ਰਸਤੇ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਿਆ, ਜਿਸ ਨਾਲ ਪੈਦਲ ਯਾਤਰੀਆਂ ਲਈ ਲੰਘਣਾ ਮੁਸ਼ਕਲ ਹੋ ਗਿਆ।

ਜ਼ਮੀਨ ਖਿਸਕਣ ਦੌਰਾਨ ਇੱਕ ਵੱਡਾ ਪੱਥਰ ਵੱਜਣ ਕਾਰਨ ਇੱਕ ਸਥਾਨਕ ਵਿਅਕਤੀ ਦੀ ਮੌਤ ਵੀ ਹੋ ਗਈ। ਪੁਲੀਸ ਅਨੁਸਾਰ, ਪਹਾੜੀ ਤੋਂ ਲਗਾਤਾਰ ਪੱਥਰ ਡਿੱਗਣ ਕਾਰਨ ਸੜਕ ਦੀ ਬਹਾਲੀ ਮੁਸ਼ਕਲ ਹੋ ਗਈ ਸੀ। ਇਸ ਦੌਰਾਨ, ਪ੍ਰਭਾਵਿਤ ਖੇਤਰ ਦੇ ਦੋਵਾਂ ਪਾਸਿਆਂ ‘ਤੇ ਸ਼ਰਧਾਲੂਆਂ ਨੂੰ ਕਈ ਥਾਵਾਂ ‘ਤੇ ਰੋਕ ਕੇ ਰੱਖਿਆ ਗਿਆ ਸੀ।

ਸੋਮਵਾਰ ਸਵੇਰੇ ਜਦੋਂ ਮੌਸਮ ਵਿੱਚ ਸੁਧਾਰ ਹੋਇਆ ਅਤੇ ਢਿੱਗਾਂ ਡਿੱਗਣ ਦਾ ਸਿਲਸਿਲਾ ਰੁਕਿਆ, ਤਾਂ ਕੇਦਾਰਨਾਥ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਪੜਾਅਵਾਰ ਢੰਗ ਨਾਲ ਰੁਕਾਵਟ ਵਾਲੇ ਖੇਤਰ ਤੋਂ ਪਾਰ ਕਰਵਾਇਆ ਗਿਆ। ਪੁਲੀਸ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਰਸਤਾ ਬਹਾਲ ਕਰਨ ਲਈ ਮਲਬਾ ਅਤੇ ਪੱਥਰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

Related posts

ਕੋਲਕਾਤਾ ਮਾਮਲਾ: ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੀਟਿੰਗ ਕਰਨ ਪੁੱਜੇ ਸੰਘਰਸ਼ਕਾਰੀ ਡਾਕਟਰ

On Punjab

ਮੁਸਲਿਮ ਭਾਈਚਾਰੇ ਦੇ ਵਫ਼ਦ ਵੱਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਮੁਲਾਕਾਤ

On Punjab

ਕੁਦਰਤ ਦਾ ਕਹਿਰ : ਅਮਰੀਕਾ ’ਚ ਤਬਾਹੀ ਮਚਾਉਣ ਤੋਂ ਬਾਅਦ ਕੈਨੇਡਾ ਪੁੱਜਾ ਚੱਕਰਵਾਤ, ਕੇਂਟੁਕੀ ’ਚ ਮ੍ਰਿਤਕਾਂ ਦੀ ਗਿਣਤੀ 100 ਤੋਂ ਵੱਧ ਹੋਣ ਦਾ ਖ਼ਦਸ਼ਾ

On Punjab