52.84 F
New York, US
May 13, 2024
PreetNama
ਰਾਜਨੀਤੀ/Politics

ਕੇਜਰੀਵਾਲ ਨੇ ਕੀਤਾ ਐਲਾਨ, ਜੇਕਰ ਲੋੜ ਪਈ ਤਾਂ ਘਰ ‘ਚ ਹੀ ਮੁਫ਼ਤ ਦਿੱਤੀ ਜਾਏਗੀ ਆਕਸੀਜਨ ਕੰਸੰਟ੍ਰੇਟਰ ਦੀ ਸੁਵਿਧਾ

ਨਵੀਂ ਦਿੱਲੀ: ਕੋਰੋਨਾਵਾਇਰਸ ਨਾਲ ਪੂਰੀ ਦੁਨਿਆ ਲੜ੍ਹ ਰਹੀ ਹੈ।ਕੌਮੀ ਰਾਜਧਾਨੀ ਦਿੱਲੀ ਦੇਸ਼ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਲੋੜ ਪਈ ਤਾਂ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਘਰ ਤੱਕ ਹੀ ਆਕਸੀਜਨ ਦੀ ਸੁਵੀਧਾ ਪਹੁੰਚਾਈ ਜਾਵੇਗੀ।

ਅਕਸਰ ਐਸੇ ਦੇਖਿਆ ਗਿਆ ਹੈ ਕਿ ਕੋਰੋਨਾਵਾਇਰਸ ਤੋਂ ਠੀਕ ਹੋਣ ਮਗਰੋਂ ਵੀ ਕੁੱਝ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਆਉਂਦੀ ਹੈ।ਐਸੇ ‘ਚ ਦਿੱਲੀ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਆਕਸੀਜਨ ਮੁਹੱਈਆ ਕਰਵਾਉਣ ਦਾ ਦਾਅਵਾ ਕੀਤਾ ਹੈ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ,
” ਕੁਝ ਦਿਨਾਂ ਤੋਂ ਥੋੜਾ ਨਵਾਂ ਰੁਝਾਨ ਵੇਖਣ ਨੂੰ ਮਿਲਿਆ ਹੈ। ਲੋਕ ਹਸਪਤਾਲ ਤੋਂ ਠੀਕ ਹੋ ਜਾਂਦੇ ਹਨ ਅਤੇ ਘਰ ਆਉਂਦੇ ਹਨ, ਉਹ ਕੋਰੋਨਾ ਨੈਗੇਟਿਵ ਹੋ ਜਾਂਦੇ ਹਨ ਪਰ ਉਨ੍ਹਾਂ ਦੇ ਬਹੁਤ ਸਾਰੇ ਲੱਛਣ ਠੀਕ ਨਹੀਂ ਹੁੰਦੇ। ਉਨ੍ਹਾਂ ਨੂੰ ਸਾਹ ਦੀ ਕਮੀ, ਆਕਸੀਜਨ ਦੀ ਘਾਟ ਹੁੰਦੀ ਹੈ। ਕੁਝ ਅਜਿਹੇ ਮਰੀਜ਼ਾਂ ਦੀ ਮੌਤ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਹੋਈ ਹੈ। ਸਾਡੇ ਸਿਹਤ ਮੰਤਰੀ ਸਤੇਂਦਰ ਜੈਨ ਵੀ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਘਰ ਆਏ, ਪਰ ਪੂਰੀ ਤਰ੍ਹਾਂ ਠੀਕ ਹੋਣ ਵਿਚ ਉਨ੍ਹਾਂ ਨੂੰ ਲੰਮਾ ਸਮਾਂ ਲੱਗਿਆ। ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹੜੇ ਲੋਕ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਵਾਪਸ ਜਾਂਦੇ ਹਨ ਅਤੇ ਜੇ ਡਾਕਟਰ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਕੁਝ ਹੋਰ ਦਿਨਾਂ ਲਈ ਆਕਸੀਮੀਟਰ ਘਰ ਲਈ ਦਿੱਤਾ ਜਾਵੇਗਾ। ਜੇ ਆਕਸੀਮੀਟਰ ‘ਤੇ ਉਨ੍ਹਾਂ ਦੀ ਆਕਸੀਜਨ ਘੱਟ ਜਾਂਦੀ ਹੈ ਤਾਂ ਸਰਕਾਰ ਘਰ ਵਿੱਚ ਆਕਸੀਜਨ ਕੰਸੰਟ੍ਰੇਟਰ ਦਾ ਮੁਫਤ ਪ੍ਰਬੰਧ ਕਰੇਗੀ। “

Related posts

ਡਾਕਟਰਾਂ ‘ਤੇ ਹਮਲਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਰਾਸ਼ਟਰਪਤੀ ਨੇ ਇਸ ਕਾਨੂੰਨ ਨੂੰ ਦਿੱਤੀ ਮਨਜ਼ੂਰੀ

On Punjab

ਅੰਮ੍ਰਿਤਪਾਲ ਸਿੰਘ ਦਾ ਚਾਚਾ ਅਸਾਮ ਸ਼ਿਫਟ, ਬਾਕੀ ਸਾਥੀਆਂ ਨੂੰ ਵੀ ਲਿਆਂਦਾ ਗਿਆ; 5 ਮੁਲਜ਼ਮਾਂ ’ਤੇ ਲੱਗਾ NSA

On Punjab

ਕੋਰੋਨਾ ਦੇ ਚੱਲਦਿਆਂ ਇਨ੍ਹਾਂ 6 ਸੂਬਿਆਂ ‘ਚ ਹੋ ਰਹੀ ਸਭ ਤੋਂ ਜ਼ਿਆਦਾ ਮੌਤਾਂ, ਦੇਖੋ ਕੇਂਦਰੀ ਸਿਹਤ ਮੰਤਰਾਲੇ ਦੇ ਇਹ ਅੰਕੜੇ

On Punjab