PreetNama
ਰਾਜਨੀਤੀ/Politics

ਕੇਜਰੀਵਾਲ ਨੇ ਕਬੂਲਿਆ ਇਸ ਵਜ੍ਹਾ ਨਾਲ ਦਿੱਲੀ ‘ਚ ਕੋਰੋਨਾ ਨਾਲ ਹੋਈਆਂ ਜ਼ਿਆਦਾ ਮੌਤਾਂ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਕਬੂਲਿਆ ਕਿ ਹਸਪਤਾਲਾਂ ‘ਚ ਬਿਸਤਰਿਆਂ ਦੀ ਕਮੀ ਕਾਰਨ ਜੂਨ ਦੇ ਪਹਿਲੇ ਹਫ਼ਤੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧੀ ਸੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮੌਜੂਦਾ ਸਮੇਂ ਅਜਿਹੀ ਕੋਈ ਕਮੀ ਨਹੀਂ ਹੈ।

ਕੇਜਰੀਵਾਲ ਨੇ ਇਕ ਆਨਲਾਈਨ ਬ੍ਰੀਫਿੰਗ ‘ਚ ਕਿਹਾ “ਦਿੱਲੀ ਸਰਕਾਰ ਕੋਵਿਡ–19 ਮਰੀਜ਼ਾਂ ਲਈ ਬਿਸਤਰਿਆਂ ਤੇ ਜਾਂਚ ਦੀ ਸੰਖਿਆ ਵਧਾ ਕੇ ਘਰ ‘ਚ ਇਕਾਂਤਵਾਸ ‘ਚ ਰਹਿ ਰਹੇ ਮਰੀਜ਼ਾਂ ਨੂੰ ਔਕਸੀਮੀਟਰ ਤੇ ਆਕਸੀਜਨ ਕੰਸੇਂਟ੍ਰੇਟਰਸ ਮੁਹੱਈਆ ਕਰਵਾ ਕੇ, ਪਲਾਜ਼ਮਾ ਥੈਰੇਪੀ ਉਪਲਬਧ ਕਰਵਾ ਕੇ ਤੇ ਸਰਵੇਖਣ ਕਰਕੇ ਜਾਂਚ ਜ਼ਰੀਏ ਇਸ ਮਹਾਮਾਰੀ ਨਾਲ ਲੜ ਰਹੀ ਹੈ।”

ਲੌਕਡਾਊਨ ਪਾਬੰਦੀਆਂ ਹਟਾਏ ਜਾਣ ਮਗਰੋਂ ਦਿੱਲੀ ‘ਚ ਵਾਇਰਸ ਤੇਜ਼ੀ ਨਾਲ ਫੈਲਿਆ। ਸ਼ੁਰੂਆਤੀ ਦਿਨਾਂ ‘ਚ ਮਰੀਜ਼ਾਂ ਦੀ ਸੰਖਿਆ ਵਧੀ ਤੇ ਉਸ ਸਮੇਂ ਕੋਵਿਡ-19 ਦੇ ਮਰੀਜ਼ਾਂ ਲਈ ਬਿਸਤਰਿਆਂ ਦੀ ਜ਼ਰੂਰੀ ਮਾਤਰਾ ਨਹੀਂ ਸੀ।

ਕੇਜਰੀਵਾਲ ਨੇ ਕਿਹਾ ਦਿੱਲੀ ਨੇ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਛੇੜ ਰੱਖੀ ਹੈ ਤੇ ਦਿੱਲੀ ਨੂੰ ਜਿੱਤ ਪ੍ਰਾਪਤ ਹੋਵੇਗੀ। ਉਨ੍ਹਾਂ ਕਿਹਾ ਪਿਛਲੇ ਇਕ ਮਹੀਨੇ ਤੋਂ ਦਿੱਲੀ ਸਰਕਾਰ ਨੇ ਹਸਪਤਾਲਾਂ ‘ਚ 40 ਫੀਸਦ ਬਿਸਤਰੇ ਵਧਾਉਣ ਜਿਹੇ ਕਦਮ ਚੁੱਕ ਕੇ ਕੋਰੋਨਾ ਵਾਇਰਸ ਮਰੀਜ਼ਾਂ ਲਈ ਪੁਖਤਾ ਕਦਮ ਚੁੱਕੇ ਹਨ।

Related posts

Punjab Election 2022 : ਇੰਟਰਨੈੱਟ ਮੀਡੀਆ ‘ਤੇ ਸੁਖਬੀਰ, ਮਾਨ, ਸਿੱਧੂ ਤੇ ਕੈਪਟਨ ‘ਚ ਘਮਸਾਨ, ਸਭ ਤੋਂ ਜ਼ਿਆਦਾ ਫਾਲੋਅਰਜ਼ ਸੁਖਬੀਰ ਬਾਦਲ ਕੋਲ

On Punjab

ਆਈਟੀ ਸ਼ੇਅਰਾਂ ਵਿੱਚ ਵਿਕਰੀ ਕਾਰਨ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ

On Punjab

ਭਾਰਤ ਨੂੰ ਮਾਲਦੀਵ ਨਾਲ ਦੋਸਤੀ ’ਤੇ ਮਾਣ: ਮੋਦੀ

On Punjab