72.05 F
New York, US
May 3, 2025
PreetNama
ਰਾਜਨੀਤੀ/Politics

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ, ਦੇਸ਼ ’ਚ ਤੇਜ਼ੀ ਨਾਲ ਠੀਕ ਹੋ ਰਹੇ ਕੋਰੋਨਾ ਦੇ ਮਰੀਜ਼, ਰਿਕਵਰੀ ਰੇਟ ਹੋਇਆ ਕਰੀਬ 95 ਫੀਸਦੀ

: ਕੋਰੋਨਾ ਮਹਾਮਾਰੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਜਿੱਥੇ 7 ਮਈ ਨੂੰ ਦੇਸ਼ ’ਚ ਪ੍ਰਤੀਦਿਨ ਦੇ ਹਿਸਾਬ ਨਾਲ 4,14,000 ਮਾਮਲੇ ਦਰਜ ਕੀਤੇ ਗਏ ਸੀ। ਪਿਛਲੇ 24 ਘੰਟਿਆਂ ’ਚ 91,702 ਮਾਮਲੇ ਦੇਸ਼ ’ਚ ਦਰਜ ਕੀਤੇ ਗਏ ਹਨ। ਪਿਛਲੇ 4 ਦਿਨਾਂ ਤੋਂ ਦੇਸ਼ ’ਚ 1 ਲੱਖ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਤਿੰਨ ਮਈ ਨੂੰ ਦੇਸ਼ ’ਚ ਕੋਰੋਨਾ ਦਾ ਰਿਕਵਰੀ ਰੇਟ 81.8 ਫੀਸਦੀ ਸੀ, ਜੋ ਕਿ ਹੁਣ 94.9 ਫੀਸਦੀ ਹੋ ਗਏ ਹਨ। ਪਿਛਲੇ 24 ਘੰਟਿਆਂ ’ਚ 1,34,580 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ। 4 ਮਈ ਨੂੰ ਦੇਸ਼ ’ਚ 531 ਜ਼ਿਲ੍ਹੇ ਸੀ, ਜਿੱਥੇ ਪ੍ਰਤੀਦਿਨ 100 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਸੀ।

ਇਸ ਦੇ ਨਾਲ ਹੀ ਕੇਂਦਰੀ ਸਿਹਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਹੁਣ ਤਕ 24.61 ਕਰੋੜ ਕੋਵਿਡ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਸਿਹਤ ਕਰਮੀ, ਫਰੰਟ ਲਾਈਨ ਵਰਕਰਜ਼ ਦੀ ਪਹਿਲੀ ਡੋਜ਼ ’ਤੇ ਵਧੀਆ ਕੰਮ ਕੀਤਾ ਗਿਆ, ਹੁਣ ਸਾਡਾ ਟੀਚਾ ਹੋਣਾ ਚਾਹੀਦਾ ਕਿ ਇਨ੍ਹਾਂ ਨੂੰ ਦੂਸਰੀ ਡੋਜ਼ ਸਮੇਂ ’ਤੇ ਲੱਗੇ। ਦੇਸ਼ ’ਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਇਹ ਮਹਾਮਾਰੀ ਸਥਿਰ ਹੁੰਦੀ ਦਿਖਾਈ ਦੇ ਰਹੀ ਹੈ, ਪਰ ਲੋਕਾਂ ਨੂੰ ਅਜੇ ਵੀ ਕੋਰੋਨਾ ਪ੍ਰੋਟੋਕਾਲ ਤੇ ਸਰੀਰਕ ਦੂਰੀ ਦੇ ਮਾਪਦੰਡਾਂ ਦਾ ਪਾਲਨ ਕਰਨ ਦੀ ਜ਼ਰੂਰਤ ਹੈ।

Related posts

ਨਾਜਾਇਜ਼ ਸ਼ਰਾਬ ਸਾਹਮਣੇ ਕੈਪਟਨ ਵੀ ਬੇਵੱਸ, ਆਖਰ ਕਬੂਲੀ ਕਮਜ਼ੋਰੀ!

On Punjab

Bharat Jodo Yatra : ਖਰਗੋਨ ‘ਚ ਭਾਰਤ ਜੋੜੋ ਯਾਤਰਾ ‘ਚ ਲੱਗੇ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਕਾਂਗਰਸ ਨੇ ਰੱਖਿਆ ਆਪਣਾ ਪੱਖ

On Punjab

ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ, ਮੈਡੀਕਲ ਗ੍ਰਾਊਂਡ ‘ਤੇ ਜਮਾਨਤ ਦੀ ਅਰਜ਼ੀ ਖਾਰਿਜ

On Punjab