PreetNama
ਖਾਸ-ਖਬਰਾਂ/Important News

ਕੁੱਲੂ ‘ਚ ਸੈਲਾਨੀਆਂ ਨਾਲ ਭਰੀ ਕਾਰ ਖੱਡ ‘ਚ ਡਿੱਗੀ

Kullu car fall into ditch: ਕੁੱਲੂ: ਮਨੀਕਰਨ ਘਾਟੀ ਵਿਚ ਸੁਮਾਰੋਪਾ ਨੇੜੇ ਇਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਦਿੱਲੀ ਦੇ 7 ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ । ਮਿਲੀ ਜਾਣਕਾਰੀ ਅਨੁਸਾਰ ਹੌਂਡਾ ਸਿਟੀ ਕਾਰ DL-4C, AB 5241 ਕਾਰ ਵਿੱਚ ਦਿੱਲੀ ਦੇ ਸੈਲਾਨੀ ਮਨੀਕਰਨ ਘੁੰਮਣ ਜਾ ਰਹੇ ਸਨ ਕਿ ਅਚਾਨਕ ਰਸਤੇ ਵਿੱਚ ਉਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ ਅਤੇ 100 ਮੀਟਰ ਸੜਕ ਤੋਂ ਹੇਠਾਂ ਜਾ ਡਿੱਗੀ ।

ਜਦੋਂ ਕਾਰ ਨੀਚੇ ਡਿੱਗੀ ਤਾਂ ਕਾਰ ਵਿੱਚ ਬੈਠੇ ਸਾਰੇ ਸੈਲਾਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਤੁਰੰਤ ਹੀ ਜਰੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ । ਜਿੱਥੇ 3 ਯਾਤਰੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਖੇਤਰੀ ਹਸਪਤਾਲ ਕੁੱਲੂ ਰੈਫਰ ਕਰ ਦਿੱਤਾ ਗਿਆ ਹੈ ।

ਦੱਸ ਦੇਈਏ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਯਾਤਰੀਆਂ ਦੀ ਪਹਿਚਾਣ 22 ਸਾਲਾਂ ਪੂਜਾ, 25 ਸਾਲਾਂ ਚੇਤਨਾ, 25 ਸਾਲਾਂ ਮੋਨਿਕਾ, 26 ਸਾਲਾਂ ਅਬਦੁੱਲ ਰਹਿਮਾਨ, 25 ਸਾਲਾਂ ਸਿਮੋਨ, 25 ਸਾਲਾਂ ਅਹਿਮਦ ਖਾਨ, 25 ਸਾਲਾ ਦੀਪਿਕਾ ਸ਼ਾਮਲ ਹਨ । ਜਿਸ ਵਿਚ ਤਿੰਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਚਾਰ ਜ਼ਖਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ।

Related posts

FATF ਦੀ ਮਹੱਤਵਪੂਰਨ ਬੈਠਕ ‘ਚ ਅੱਜ ਹੋਵੇਗਾ ਪਾਕਿਸਤਾਨ ਦੇ ਭਵਿੱਖ ਦਾ ਫੈਸਲਾ

On Punjab

ਸ਼ਿਕੋਹਪੁਰ ਜ਼ਮੀਨ ਸੌਦਾ ਕੇਸ: ਈਡੀ ਵੱਲੋਂ ਰੌਬਰਟ ਵਾਡਰਾ ਤੇ ਹੋਰਨਾਂ ਖਿਲਾਫ਼ ਚਾਰਜਸ਼ੀਟ ਦਾਇਰ

On Punjab

ਭਾਰਤ ਵੱਲੋਂ ਪ੍ਰਿਥਵੀ–2 ਪ੍ਰਮਾਣੂ ਮਿਸਾਇਲ ਦਾ ਸਫ਼ਲ ਪਰੀਖਣ

On Punjab