24.51 F
New York, US
December 16, 2025
PreetNama
ਰਾਜਨੀਤੀ/Politics

ਕੁੰਡਲੀ ਬਾਰਡਰ ‘ਤੇ ਨਿਹੰਗ ਸਿੰਘ ਨੇ ਕੀਤਾ ਤਲਵਾਰ ਨਾਲ ਹਮਲਾ, ਜ਼ਖ਼ਮੀ ਨੂੰ ਪੀਜੀਆਈ ਕੀਤਾ ਦਾਖਲ

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕੁੰਡਲੀ ਬਾਰਡਰ ‘ਤੇ ਚੱਲ ਰਹੇ ਧਰਨੇ ‘ਚ ਸ਼ਾਮਲ ਇਕ ਨਿਹੰਗ ਸਿੰਘ ਨੇ ਮਾਮੂਲੀ ਗੱਲ ‘ਤੇ ਕੁੰਡਲੀ ਪਿੰਡ ਦੇ ਨੌਜਵਾਨ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਤਲਵਾਰ ਦੇ ਹਮਲੇ ਨਾਲ ਸਿਰ ਬਚਾਉਣ ਦੀ ਕੋਸ਼ਿਸ਼ ‘ਚ ਨੌਜਵਾਨ ਦੇ ਹੱਥ ‘ਤੇ ਡੂੰਘਾ ਜ਼ਖਮ ਹੋ ਗਿਆ। ਉਸਦੇ ਮੋਢੇ ਤੇ ਪਿੱਠ ‘ਚ ਵੀ ਜ਼ਖਮ ਹਨ। ਜ਼ਖਮੀ ਨੂੰ ਰੋਹਤਕ ਪੀਜੀਆਈ ‘ਚ ਦਾਖਲ ਕਰਾਇਆ ਗਿਆ ਹੈ। ਮੁਲਜ਼ਮ ਮਨਪ੍ਰਰੀਤ ਸਿੰਘ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਨਾਲ ਆਸਪਾਸ ਦੇ ਪਿੰਡਾ ‘ਚ ਜ਼ਬਰਦਸਤ ਗੁੱਸਾ ਹੈ।

ਕੁੰਡਲੀ ਵਾਸੀ ਧਰਮੇਸ਼ ਕੁਮਾਰ ਨੇ ਪੁਲਿਸ ਨੂੰਕਹਿਾ ਕਿ ਉਸਦਾ ਭਰਾ ਸ਼ੇਖਰ ਕੁੰਡਲੀ ਦੇ ਟੀਡੀਆਈ ਮਾਲ ‘ਚ ਨੌਕਰੀ ਕਰਦਾ ਹੈ। ਉਹ ਸੋਮਵਾਰ ਦੁਪਹਿਰ ‘ਚ ਖਾਣਾ ਖਾਣ ਲਈ ਬਾਈਕ ‘ਤੇ ਜਾ ਰਿਹਾ ਸੀ। ਨਾਲ ਪਿੰਡ ਦਾ ਹੀ ਸੰਨੀ ਕੁਮਾਰ ਵੀ ਸੀ। ਧਰਨੇ ਵਾਲੇ ਕੈਂਪ ਦੇ ਨਜ਼ਦੀਕ ਨਿਹੰਗ ਸਿੰਘ ਨੌਜਵਾਨਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਚੱਲ ਰਹੀ ਸੀ। ਇਸ ਨਾਲ ਰਸਤਾ ਬੰਦ ਹੋ ਗਿਆ ਸੀ। ਕਿਨਾਰੇ ਤੋਂ ਹੋ ਕੇ ਬਾਈਕ ਕੱਢਣ ਦੀ ਕੋਸ਼ਿਸ਼ ‘ਚ ਸ਼ੇਖਰ ਦਾ ਇਕ ਨਿਹੰਗ ਸਿੰਘ ਨਾਲ ਵਿਵਾਦ ਹੋ ਗਿਆ। ਇਸ ‘ਤੇ ਨਿਹੰਗ ਸਿੰਘ ਨੇ ਨਾਲ ਚੱਲ ਰਹੇ ਸੰਨੀ ਦੇ ਸਿਰ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਉਸਨੂੰ ਬਚਾਉਣ ਲਈ ਸ਼ੇਖਰ ਨੇ ਬਾਂਹ ਉੱਪਰ ਕਰ ਕੇ ਤਲਵਾਰ ਦਾ ਹਮਲਾ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਨਾਲ ਉਸਦੀ ਬਾਂਹ ‘ਚ ਡੂੰਘਾ ਜ਼ਖਮ ਹੋ ਗਿਆ। ਨਿਹੰਗ ਸਿੰਘ ਨੇ ਮੁੜ ਹਮਲਾ ਕਰਨ ਲਈ ਤਲਵਾਰ ਚੁੱਕੀ ਤਾਂ ਸ਼ੇਖਰ ਨੇ ਉਸਨੂੰ ਫੜ ਲਿਆ। ਖੋਹਣ ਦੀ ਕੋਸ਼ਿਸ਼ ‘ਚ ਤਲਵਾਰ ਨਾਲ ਉਸਦੇ ਮੋਢੇ ਤੇ ਪਿੱਠ ‘ਚ ਜ਼ਖਮ ਹੋ ਗਏ। ਸ਼ੇਖਰ ਤੇ ਸੰਨੀ ਬਾਈਕ ਲੈ ਕੇ ਉੱਥੋਂ ਜਾਨ ਬਚਾ ਕੇ ਭੱਜ ਗਏ। ਇਸ ਦੌਰਾਨ ਕਈ ਨਿਹੰਗ ਸਿੰਘਾਂ ਨੇ ਤਲਵਾਰ ਲਹਿਰਾਉਂਦੇ ਹੋਏ ਉਨ੍ਹਾਂ ਦਾ ਪਿੱਛਾ ਕੀਤਾ। ਦੋਸ਼ ਹੈ ਕਿ ਉੱਥੇ ਮੌਜੂੁਦ ਪੁਲਿਸ ਮੁਲਾਜ਼ਮਾਂ ਨੇ ਨੌਜਵਾਨਾਂ ਦੀ ਕੋਈ ਮਦਦ ਨਹੀਂ ਕੀਤੀ। ਜ਼ਖਮੀ ਸ਼ੇਖਰ ਨੂੰ ਲੈ ਕੇ ਸੰਨੀ ਕੁੰਡਲੀ ਦੇ ਪਰਮ ਹਸਪਤਾਲ ਪਹੁੰਚਿਆ। ਪੁਲਿਸ ਉੱਥੋ ਉਸਨੂੰ ਸੋਨੀਪਤ ਦੇ ਸਿਵਲ ਹਸਪਤਾਲ ਗਈ, ਜਿੱਥੋਂ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ।

Related posts

ਬਿਸਕੁਟ ਤੋਂ ਬਿਨਾਂ ਨਹੀਂ ਪੀਤੀ ਜਾਂਦੀ ਚਾਹ ਤਾਂ ਇਸ ਦੇ ਨੁਕਸਾਨ ਜਾਣ ਕੇ ਹੋ ਤੁਸੀਂ ਵੀ ਕਰੋਗੇ ਹਾਏ ਤੌਬਾ-ਹਾਏ ਤੌਬਾ ਚਾਹੇ ਹਲਕੀ ਭੁੱਖ ਮਿਟਾਉਣ ਦੀ ਗੱਲ ਹੋਵੇ ਜਾਂ ਚਾਹ ਨਾਲ ਕੁਝ ਹਲਕਾ ਖਾਣਾ, ਬਿਸਕੁਟ ਹਮੇਸ਼ਾ ਹੀ ਲੋਕਾਂ ਦੀ ਪਹਿਲੀ ਪਸੰਦ ਰਹੇ ਹਨ। ਬੱਚੇ ਹੋਣ ਜਾਂ ਵੱਡੇ, ਹਰ ਕੋਈ ਬਿਸਕੁਟ ਕਦੇ ਵੀ ਮਜ਼ੇ ਨਾਲ ਖਾ ਸਕਦਾ ਹੈ। ਹਾਲਾਂਕਿ, ਤੁਹਾਡੀ ਬਿਸਕੁਟ ਖਾਣ ਦੀ ਆਦਤ (side effects of biscuits) ਸਿਹਤ ਲਈ ਨੁਕਸਾਨਦੇਹ ਹੈ। ਰੋਜ਼ਾਨਾ ਬਿਸਕੁਟ ਖਾਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਨੁਕਸਾਨ।

On Punjab

ਸੰਸਦ ਭਵਨ ਦੀ ਛੱਤ ‘ਤੇ 6.5 ਮੀਟਰ ਉੱਚੇ ਅਸ਼ੋਕਾ ਸਤੰਭ ਦਾ ਪੀਐਮ ਮੋਦੀ ਨੇ ਕੀਤਾ ਉਦਘਾਟਨ

On Punjab

ਸੁਪਰੀਮ ਕੋਰਟ ਜ਼ਿਲ੍ਹਾ ਜੱਜਾਂ ਦੀਆਂ ਪੈਨਸ਼ਨਾਂ ਸਬੰਧੀ ਸ਼ਿਕਾਇਤਾਂ ਤੋਂ ਚਿੰਤਤ

On Punjab