60.42 F
New York, US
October 30, 2026
PreetNama
ਸਮਾਜ/Social

ਕੁਦਰਤ ਦਾ ਇੱਕ ਹੋਰ ਕਹਿਰ! ਧਰਤੀ ਫਟਣੀ ਸ਼ੁਰੂ, ਮਿਲ ਰਹੇ ਵੱਡੇ ਖ਼ਤਰੇ ਦੇ ਸੰਕੇਤ

ਨਵੀਂ ਦਿੱਲੀ: ਬਚਪਨ ਤੋਂ ਹੀ ਸਾਨੂੰ ਸਕੂਲਾਂ ‘ਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਪਾਣੀ ਬਚਾਓ, ਜੀਵਨ ਬਚਾਓ। ਪਰ ਸ਼ਾਇਦ ਅਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ। ਕੁਦਰਤ ਨਾਲ ਛੇੜ-ਛਾੜ ਅਕਸਰ ਮਹਿੰਗੀ ਸਾਬਤ ਹੁੰਦੀ ਹੈ। ਇੱਕ ਵਾਰ ਫਿਰ ਅਜਿਹਾ ਕਰਨਾ ਘਾਤਕ ਸਾਬਤ ਹੋ ਸਕਦਾ ਹੈ। ਹਰਿਆਣਾ ਦੇ ਨਾਰਨੌਲ ਦੇ ਖੇੜੀ-ਕਾਂਟੀ ਪਿੰਡ ‘ਚ ਧਰਤੀ ਫਟਣੀ ਸ਼ੁਰੂ ਹੋ ਗਈ ਹੈ। ਇਸ ਹੈਰਾਨ ਕਰਨ ਵਾਲੀ ਘਟਨਾ ਦਾ ਅਸਲ ਕਾਰਨ ਜਾਂਚ ਦੇ ਪੂਰਾ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ, ਪਰ ਮੁੱਢਲੀ ਜਾਂਚ ‘ਚ ਇਹ ਜ਼ਿਆਦਾ ਧਰਤੀ ਹੇਠਲੇ ਪਾਣੀ ਨੂੰ ਕੱਢਣ ਦਾ ਨਤੀਜਾ ਮੰਨਿਆ ਜਾ ਰਿਹਾ ਹੈ।

ਦੂਜੇ ਖੇਤਰਾਂ ਦੇ ਮੁਕਾਬਲੇ, ਅਰਾਵਲੀ ਖੇਤਰ ਵਿੱਚ ਉਨ੍ਹਾਂ ਥਾਵਾਂ ਤੇ ਅਜਿਹੇ ਖਤਰੇ ਵਧੇਰੇ ਹੁੰਦੇ ਹਨ ਜਿੱਥੇ ਅੰਨ੍ਹੇਵਾਹ ਧਰਤੀ ਹੇਠਲੇ ਪਾਣੀ ਨੂੰ ਕੱਢਿਆ ਜਾ ਰਿਹਾ ਹੈ। ਜ਼ਮੀਨ ਫੱਟਣ ਦੀ ਇਹ ਘਟਨਾ ਆਉਣ ਵਾਲੇ ਸਮੇਂ ‘ਚ ਵੱਡੇ ਖ਼ਤਰੇ ਦਾ ਸੰਕੇਤ ਹੈ। ਇਹ ਖ਼ਤਰਾ ਭੂਚਾਲ ਨਾਲ ਘੱਟ ਸਗੋਂ ਧਰਤੀ ਹੇਠਲੇ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਨਾਲ ਹੈ। ਖੇੜੀ-ਕਾਂਟੀ ਪਿੰਡ ‘ਚ ਜਿਥੇ ਇੱਕ ਤੋਂ ਤਿੰਨ ਫੁੱਟ ਚੌੜਾਈ ਅਤੇ ਤਕਰੀਬਨ ਇੱਕ ਕਿਲੋਮੀਟਰ ਲੰਬਾਈ ‘ਚ ਜ਼ਮੀਨ ਫੱਟਣ ਦੀ ਘਟਨਾ ਵਾਪਰੀ ਹੈ, ਉੱਥੇ ਦੋ ਸਾਲਾਂ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ 20 ਫੁੱਟ ਤੋਂ ਵੀ ਉੱਪਰ ਪਹੁੰਚ ਗਿਆ ਹੈ।
ਮਾਹਰਾਂ ਅਨੁਸਾਰ ਅਜਿਹਾ ਕਰਨ ਕਾਰਨ ਜ਼ਮੀਨ ਖੋਖਲੀ ਹੋ ਗਈ ਸੀ। 3 ਜੁਲਾਈ ਨੂੰ ਆਏ ਭੂਚਾਲ ਕਾਰਨ ਜਦੋਂ ਇੱਥੇ ਭੂ-ਵਿਗਿਆਨਕ ਅੰਦੋਲਨ ਵਧਿਆ, ਜ਼ਮੀਨ ‘ਚ ਦਰਾਰ ਆ ਗਈ। ਉਸ ਤੋਂ ਬਾਅਦ ਹੋਈ ਬਾਰਸ਼ ਨੇ ਇਸ ਦਰਾਰ ਨੂੰ ਹੋਰ ਵਧਾ ਦਿੱਤਾ। ਅਰਾਵਲੀ ਖੇਤਰ ‘ਚ ਕਿਤੇ ਵੀ, ਪਾਣੀ ਦੇ ਪੱਧਰ ਦਾ ਸਹੀ ਮੁਲਾਂਕਣ ਵੀ ਸੰਭਵ ਨਹੀਂ, ਕਿਉਂਕਿ ਧਰਤੀ ਹੇਠਲੇ ਪਾਣੀ ਦੀ ਬਜਾਏ, ਚਟਾਨਾਂ ਦੇ ਵਿਚਕਾਰ ਭਰਿਆ ਪਾਣੀ ਵੀ ਕਈ ਥਾਵਾਂ ਤੇ ਖੂਹਾਂ ਦੁਆਰਾ ਕੱਢਿਆ ਜਾ ਰਿਹਾ ਹੈ।

Related posts

ਕੇਂਦਰ ਸਰਕਾਰ LIC ‘ਚ 6.5 ਫ਼ੀਸਦੀ ਹਿੱਸੇਦਾਰੀ ਵੇਚ ਕੇ ਜੁਟਾਏਗੀ 31,000 ਕਰੋੜ ਰੁਪਏ

On Punjab

ਮਾਂ ਦਾ ਨਾਂ ਸੰਨੀ ਲਿਓਨ, ਪਿਤਾ ਦਾ ਨਾਂ ਇਮਰਾਨ ਹਾਸ਼ਮੀ, ਬਿਹਾਰ ਦੇ ਲੜਕੇ ਦਾ ਐਡਮਿਟ ਕਾਰਡ ਪੜ੍ਹ ਕੇ ਤੁਸੀਂ ਵੀ ਰਹਿ ਜਾਓਗੇ ਹੱਕੇ-ਬੱਕੇ ਬਿਹਾਰ ਦੇ ਮੁਜ਼ੱਫਰਪੁਰ ਦੇ ਇਕ ਵਿਦਿਆਰਥੀ ਦੇ ਐਡਮਿਟ ਕਾਰਡ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਫੋਟੋ ’ਚ ਬੀਏ ਦੀ ਪ੍ਰੀਖਿਆ ਦਾ ਐਡਮਿਟ ਕਾਰਡ ਦੇਖਿਆ ਜਾ ਸਕਦਾ ਹੈ। ਐਡਮਿਟ ਕਾਰਡ ‘ਤੇ ਉਮੀਦਵਾਰ ਦਾ ਨਾਂ ਕੁੰਦਨ ਕੁਮਾਰ ਹੈ। ਹਾਲਾਂਕਿ ਉਸ ‘ਚ ਮਾਪਿਆਂ ਦੇ ਨਾਂ ਪੜ੍ਹ ਕੇ ਹਰ ਕੋਈ ਹੈਰਾਨ ਹੈ।

On Punjab

ਹੋਲੀ ਅਤੇ ਜੁੰਮੇ ਦੀ ਨਮਾਜ਼ ਮੌਕੇ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ

On Punjab