72.05 F
New York, US
May 9, 2025
PreetNama
ਸਿਹਤ/Health

ਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜ

ਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65 55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ…

ਵਰਟਿਗੋ ਦੇ ਕਾਰਨ

ਸਰੀਰ ਵਿਚ ਬਲੱਡ ਦੀ ਸਪਲਾਈ ਘੱਟ ਹੋਣ ਕਾਰਨ ਬਲੱਡ ਪ੍ਰੈਸ਼ਰ ਡਿੱਗਣ ਲਗਦਾ ਹੈ ਜਿਸ ਕਾਰਨ ਵਰਟਿਗੋ ਅਟੈਕ ਹੁੰਦਾ ਹੈ। ਇਸ ਵਿਚ ਚੱਕਰ ਆਉਣ ਲਗਦੇ ਹਨ। ਲਗਾਤਾਰ ਕੰਮ ਕਰਦੇ ਰਹਿਣ ਕਾਰਨ ਖਾਣਾ ਪੀਣਾ ਇਗਨੋਰ ਕਰਨਾ ਇਸ ਦਾ ਇਕ ਵੱਡਾ ਕਾਰਨ ਹੈ ਕਿਉਂਕਿ ਇਸ ਨਾਲ ਕੰਮ ਕਰਨ ਲਈ ਸਰੀਰ ਨੂੰ ਐਨਰਜੀ ਨਹੀਂ ਮਿਲਦੀ ਜਿਸ ਦੀ ਉਸ ਨੂੰ ਲੋਡ਼ ਹੁੰਦੀ ਹੈ। ਇਸ ਤੋਂ ਇਲਾਵਾ ਬਹੁਤ ਜ਼ਿਆਦਾ ਟੈਨਸ਼ਨ ਲੈਣ ਨਾਲ ਵੀ ਅਜਿਹਾ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਵਰਟਿਗੋ ਅਟੈਕ ਦਾ ਅਸਰ ਥੋਡ਼ਾ ਚਿਰ ਵੀ ਰਹਿ ਸਕਦਾ ਹੈ ਤੇ ਜ਼ਿਆਦਾ ਦੇਰ ਤਕ ਵੀ।

ਹੋਰ ਕਾਰਨ

ਕੰਨ ਦੇ ਬਲੱਡ ਵੈਸਲਸ ਵਿਚ ਕੈਲ਼ਸ਼ੀਅਮ ਕਾਰਬੋਨੇਟ ਦਾ ਕਚਰਾ ਜਮ੍ਹਾ ਹੋਣਾ

ਕੰਨ ਅੰਦਰ ਕਿਸੇ ਤਰ੍ਹਾਂ ਦਾ ਇਨਫੈਕਸ਼ਨ

ਮੈਨੀਯਾਰਸ ਰੋਗ ਕਾਰਨ

ਵੈਸਟੀਬਿਊਲਰ ਮਾਇਗ੍ਰੇਨ ਕਾਰਨ

ਲੈਬ੍ਰਿਧੀਨਾਇਟਿਸ

ਵਰਟਿਗੋ ਦੇ ਲੱਛਣ

ਚੱਕਰ ਆਉਣਾ, ਅੱਖਾਂ ਅੱਗੇ ਹਨੇਰਾ ਛਾ ਜਾਣਾ।

ਬਹੁਤ ਜ਼ਿਆਦਾ ਪਸੀਨਾ ਆਉਣਾ। ਦਿਨ ਭਰ ਕਮਜ਼ੋਰੀ ਦਾ ਅਹਿਸਾਸ ਹੋਣਾ

ਤੇਜ਼ ਆਵਾਜ਼ ਨਾਲ ਸਿਰਦਰਦ ਸ਼ੁਰੂ ਹੋ ਜਾਣਾ

ਚਲਦੇ ਸਮੇਂ ਬੈਂਲੇਂਸ ਨਾ ਬਣ ਸਕਣਾ।

ਘੱਟ ਸੁਣਾਈ ਦੇੇਣਾ।

ਉਚਾਈ ਦਾ ਡਰ।

ਹਰ ਵੇਲੇ ਡਿੱਗਣ ਦਾ ਅਹਿਸਾਸ ਹੁੰਦੇ ਰਹਿਣਾ।

ਵਰਟਿਗੋ ਦਾ ਇਲਾਜ

ਵਰਟਿਗੋ ਅਟੈਕ ਆਉਣ ਤੋਂ ਬਾਅਦ ਡਾਕਟਰ ਕੁਝ ਦਿਨਾਂ ਤਕ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੰਦੇ ਹਨ। ਇਸ ਨਾਲ ਕਾਫੀ ਰਿਲੀਫ ਮਿਲਦੀ ਹੈ। ਕਿਸੇ ਚੀਜ਼ ਨੂੰ ਲੈ ਕੇ ਜ਼ਿਆਦਾ ਪਰੇਸ਼ਾਨ ਹੋਣ ’ਤੇ ਮਨੋਚਿਕਿਸਤਕ ਦੀ ਸਲਾਹ ਲੈਣ ਵਿਚ ਬਿਲਕੁਲ ਨਾ ਝਿਜਕੋ। ਪ੍ਰਾਬਲਮ ਜ਼ਿਆਦਾ ਹੋਣ ’ਤੇ ਡਾਕਟਰ ਐਂਟੀਬਾਇਟਿਕ ਦਵਾਈਆਂ ਵੀ ਦਿੰਦੇਨ।

Related posts

COVID-19 Vaccine Advisory : ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਕੋਵਿਡ-19 ਵੈਕਸੀਨ ‘Covaxin’?, ਭਾਰਤ ਬਾਇਓਟੈੱਕ ਵੱਲੋਂ ਫੈਕਟ ਸ਼ੀਟ ਜਾਰੀ

On Punjab

Moral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂ

On Punjab

Suji ke Fayde: ਟਾਈਪ-2 ਡਾਇਬਟੀਜ਼ ਦੇ ਨਾਲ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਵੀ ਫਾਇਦੇਮੰਦ ਹੈ ਸੂਜੀ ਦਾ ਸੇਵਨ, ਜਾਣੋ ਇਸ ਦੇ ਹੋਰ ਫਾਇਦੇ

On Punjab