PreetNama
ਫਿਲਮ-ਸੰਸਾਰ/Filmy

ਕੀ ਸ਼ਮਿਤਾ ਸ਼ੈੱਟੀ ਦਾ ਖਰਚਾ ਵੀ ਉਠਾਉਂਦੇ ਹਨ ਰਾਜ ਕੁੰਦਰਾ? ਅਦਾਕਾਰਾ ਨੇ ਦਿੱਤਾ ਕਰਾਰਾ ਜਵਾਬ

ਰਾਜ ਕੁੰਦਰਾ ਕਈ ਦਿਨਾਂ ਤੋਂ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ’ਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਨ। ਆਏ ਦਿਨ ਇਸ ਮਾਮਲੇ ’ਚ ਨਵੇਂ ਖ਼ੁਲਾਸੇ ਹੋ ਰਹੇ ਹਨ ਤੇ ਲਗਾਤਾਰ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਅਜਿਹੇ ’ਚ ਰਾਜ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਨਾਲ ਜੁੜੇ ਲੋਕ ਵੀ ਇਸ ਦੀ ਲਪੇਟ ’ਚ ਆ ਗਏ ਹਨ। ਇਸੇ ਵਿਚ ਸ਼ਿਲਪਾ ਸ਼ੈੱਟੀ ਤੇ ਉਨ੍ਹਾਂ ਦੀ ਭੈਣ ਸ਼ਮਿਤਾ ਸ਼ੈੱਟੀ ਨੂੰ ਲਗਾਤਾਰ ਜਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ।

ਹਾਲ ਹੀ ’ਚ ਸ਼ਮਿਤਾ ਨੂੰ ਸੈਲੂਨ ਜਾਂਦੇ ਹੋਏ ਸਪਾਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਯੂਜ਼ਰਾਂ ਨੇ ਉਨ੍ਹਾਂ ਖੂਬ ਖਰੀ ਖੋਟੀ ਸੁਣਾਈ ਸੀ। ਲੋਕਾਂ ਦਾ ਕਹਿਣਾ ਹੈ ਸੀ ਕਿ ਜੀਜਾ ਜੀ ਜੇਲ੍ਹ ’ਚ ਹਨ ਤੇ ਇਹ ਮਜ਼ੇ ਕਰ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਵਿਚ ਹੁਣ ਚਰਚਾ ਹੋ ਰਹੀ ਹੈ ਕਿ ਸ਼ਮਿਤਾ ਦਾ ਸਾਰਾ ਖਰਚਾ ਭੈਣ ਸ਼ਿਲਪਾ ਤੇ ਜੀਜਾ ਰਾਜ ਕੁੰਦਰਾ ਉਠਾਉਂਦੇ ਹੈ। ਹੁਣ ਇਸ ਮਾਮਲੇ ’ਤੇ ਖੁਦ ਸ਼ਮਿਤਾ ਨੇ ਜਵਾਬ ਦਿੱਤਾ ਹੈ।

 

 

ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਸ਼ਿਲਪਾ ਦੀ ਭੈਣ ਸ਼ਮਿਤਾ ਸ਼ੈੱਟੀ ਲਗਾਤਾਰ ਸ਼ਿਲਪਾ ਦਾ ਸਮਰਥਨ ਕਰ ਰਹੀ ਹੈ। ਅਜਿਹੇ ’ਚ ਲੋਕਾਂ ਨੇ ਅਟਕਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਸ਼ਮਿਤਾ ਦਾ ਸਾਰਾ ਖਰਚਾ ਉਨ੍ਹਾਂ ਦੀ ਭੈਣ ਤੇ ਜੀਜਾ ਜੀ ਉਠਾਉਂਦੇ ਹਨ ਇਸ ਲਈ ਉਹ ਅਜਿਹਾ ਕਰ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਸ਼ਮਿਤਾ ਨੇ ਕਰਾਰਾ ਜਵਾਬ ਦਿੱਤਾ ਹੈ।

ਇਕ ਇੰਟਰਵਿਊ ਦੌਰਾਨ ਸ਼ਮਿਤਾ ਨੇ ਆਪਣੇ ਬਚਾਅ ’ਚ ਚੁੱਪੀ ਤੋੜੀ ਹੈ ਤੇ ਕਿਹਾ ‘ਮੈਂ ਸਪੱਸ਼ਟ ਤੌਰ ’ਤੇ ਕਹਿਣਾ ਚਾਹੁੰਦੀ ਹਾਂ ਕਿ ਮੈਂ ਆਪਣਾ ਖਿਆਲ ਖੁਦ ਰੱਖਣ ’ਚ ਸਮਰੱਥ ਹਾਂ, ਮੈਂ ਕਿਸੇ ’ਤੇ ਨਿਰਭਰ ਨਹੀਂ ਹਾਂ’। ਦੱਸ ਦਈਏ ਕਿ ਸ਼ਮਿਤਾ ਨੇ ਆਪਣੀ ਭੈਣ ਦਾ ਪੂਰਾ ਸਮਰਥਨ ਕੀਤਾ ਹੈ। 

Related posts

Forbes 2020: ਸਲਮਾਨ, ਸ਼ਾਹਰੁਖ ਨਹੀਂ ਸਗੋਂ ਅਕਸ਼ੇ ਕੁਮਾਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ‘ਚ ਸ਼ਾਮਲ, ਜਾਣੋ ਕਿੰਨੀ ਹੈ ਕਮਾਈ

On Punjab

ਅਦਾਕਾਰਾ ਰਤੀ ਅਗਨੀਹੋਤਰੀ ਅੱਜ ਮਨਾਂ ਰਹੀ ਹੈ ਆਪਣਾ 59ਵਾਂ ਜਨਮਦਿਨ

On Punjab

Kamal Haasan ਹੋਏ ਹਸਪਤਾਲ ’ਚ ਭਰਤੀ, ਇਸ ਕਾਰਨ ਕਰਵਾਉਣੀ ਪਈ ਸਰਜਰੀ

On Punjab