PreetNama
ਸਿਹਤ/Health

ਕੀ ਤੁਸੀ ਜਾਣਦੇ ਹੋ ਕਿ ਕਰੇਲੇ ਸਾਨੂੰ ਕਿਹੜੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ?

Bitter melon benefits: ਅਜਿਹੀਆਂ ਬਹੁਤ ਸਾਰੀਆਂ ਸਬਜ਼ੀਆਂ ਹਨ ਜੋ ਸਿਹਤ ਲਈ ਵਧੇਰੇ ਲਾਭਕਾਰੀ ਹੁੰਦੀਆਂ ਹਨ, ਜਿਸ ‘ਚ ਕਰੇਲੇ ਵੀ ਸ਼ਾਮਿਲ ਹਨ। ਇਹ ਖਾਣ ‘ਚ ਭਾਵੇ ਕੌੜੇ ਹੁੰਦੇ ਹਨ ਪਰ ਇਹ ਸਿਹਤ ਲਈ ਬਹੁਤ ਫਾਇਦੇਮੰਦ ਹਨ। ਕਈ ਲੋਕ ਇਸ ਨੂੰ ਬੜੇ ਹੀ ਮਜ਼ੇ ਨਾਲ ਖਾਂਦੇ ਹਨ। ਕਰੇਲਾ ਮਰੀਜ਼ਾਂ ਲਈ ਇਕ ਤਰ੍ਹਾਂ ਨਾਲ ਦਵਾਈ ਦਾ ਕੰਮ ਕਰਦਾ ਹੈ। ਕਰੇਲਿਆਂ ‘ਚ ਵਿਟਾਮਿਨ-ਏ, ਬੀ ਅਤੇ ਕੈਰੋਟੀਨ, ਐਂਟੀ ਆਕਸੀਡੈਂਟ, ਬੀਟਾ ਕੈਰੋਟੀਨ, ਆਇਰਨ, ਜ਼ਿੰਕ, ਮੈਗਨੀਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ। ਤਾਂ ਆਓ ਅਸੀਂ ਤੁਹਾਨੂੰ ਕਰੇਲੇ ਖਾਣ ਨਾਲ ਜੁੜੇ ਫਾਇਦਿਆਂ ਬਾਰੇ ਦੱਸਦੇ ਹਾਂ :

ਕਰੇਲੇ ਮੂੰਹ ‘ਚ ਹੋਣ ਵਾਲੇ ਛਾਲਿਆਂ ਲਈ ਮਦਦਗਾਰ ਹੁੰਦੇ ਹਨ। ਛਾਲਿਆ ਦੀ ਸਮੱਸਿਆ ‘ਚ ਕਰੇਲੇ ਦਾ ਰਸ ਨਾਲ ਕੁਰਲੀ ਕਰਨੀ ਚਾਹੀਦੀ ਹੈ ਜਾਂ ਕਰੇਲੇ ਦੇ ਗੁੱਦੇ ਦਾ ਲੇਪ ਮਸੂੜਿਆਂ ‘ਤੇ ਲਗਾਉਣਾ ਚਾਹੀਦਾ ਹੈ। ਕਰੇਲੇ ਚਮੜੀ ਦੇ ਰੋਗਾਂ ਲਈ ਵੀ ਕਾਫੀ ਲਾਭਕਾਰੀ ਹੁੰਦੇ ਹਨ। ਕਿਸੇ ਵੀ ਜਖ਼ਮ ‘ਤੇ ਕਰੇਲਿਆਂ ਦਾ ਲੇਪ ਲਗਾਉਣਾ ਚਾਹੀਦਾ ਹੈ। ਕਰੇਲੇ ਖਾਣ ਨਾਲ ਬੁਖਾਰ ਤੋਂ ਵੀ ਰਾਹਤ ਮਿਲਦੀ ਹੈ।

ਡਾਇਬਟੀਜ਼ ਦੇ ਮਰੀਜ਼ਾਂ ਲਈ ਕਰੇਲੇ ਬੇਹੱਦ ਲਾਹੇਵੰਦ ਹਨ। ਜਿਹੜੇ ਲੋਕਾਂ ਨੂੰ ਭੁੱਖ ਘੱਟ ਲੱਗਦੀ ਹੈ, ਉਨ੍ਹਾਂ ਨੂੰ ਕਰੇਲੇ ਵਧੇਰੇ ਖਾਣੇ ਚਾਹੀਦੇ ਹਨ। ਕਰੇਲਾ ਪਾਚਣ ਸ਼ਕਤੀ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਕਰਕੇ ਭੁੱਖ ਵੱਧਦੀ ਹੈ। ਕਰੇਲੇ ਦਮਾ ਦੇ ਰੋਗੀਆਂ ਲਈ ਵੀ ਕਾਫੀ ਲਾਭਦਾਇਕ ਹੁੰਦੇ ਹਨ। ਇਸ ਦੇ ਨਾਲ ਹੀ ਗਰਮੀ ‘ਚ ਹੋਣ ਵਾਲੀਆਂ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਕਰੇਲੇ ਪੀਲੀਏ ਦੇ ਮਰੀਜ਼ਾਂ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ। ਅਜਿਹੀ ਸਥਿਤੀ ‘ਚ ਕਰੇਲੇ ਨੂੰ ਪੀਸ ਕੇ ਪਾਣੀ ‘ਚ ਮਿਲਾ ਕੇ ਖਾਣਾ ਚਾਹੀਦਾ ਹੈ।

Related posts

Sugarcane Juice During Pregnancy: ਗਰਭ ਅਵਸਥਾ ਦੌਰਾਨ ਗੰਨੇ ਦਾ ਰਸ ਪੀਣ ਤੋਂ ਪਹਿਲਾਂ ਇਹ ਜ਼ਰੂਰੀ ਗੱਲਾਂ ਜਾਣੋ

On Punjab

Coronavirus : ਕੀ ਕੋਰੋਨਾ ਇਨਫੈਕਸ਼ਨ ਦਾ ਅੱਖਾਂ ਦੀ ਰੌਸ਼ਨੀ ‘ਤੇ ਵੀ ਪੈ ਸਕਦੈ ਅਸਰ? ਜਾਣੋ ਕੀ ਕਹਿੰਦੇ ਹਨ ਮਾਹਰ

On Punjab

ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਇਹ ਕੰਮ ਕਰਨਾ ਸੁਰੱਖਿਅਤ ਜਾਂ ਨਹੀਂ? ਜਾਣੋ ਕੀ ਕਹਿੰਦੇ ਨੇ ਮਾਹਿਰ

On Punjab