81.43 F
New York, US
August 5, 2025
PreetNama
ਰਾਜਨੀਤੀ/Politics

ਕੀ ਕਿਸਾਨ ਅੰਦੋਲਨ ਕਮਜ਼ੋਰ ਪੈ ਰਿਹਾ, ਰਾਕੇਸ਼ ਟਿਕੈਤ ਨੇ ਦਿੱਤਾ ਇਹ ਜਵਾਬ….

Kisan Aandolan ਕੀ ਦਿੱਲੀ ਦੇ ਬਾਰਡਰ ‘ਤੇ ਚਲ ਰਿਹਾ ਕਿਸਾਨ ਅੰਦੋਲਨ ਕਮਜ਼ੋਰ ਪੈ ਰਿਹਾ ਹੈ ਤੇ ਲੰਬਾ ਖਿੱਚਣ ਦੇ ਚੱਕਰ ‘ਚ ਕੀ ਕਿਸਾਨ ਅੰਦੋਲਨ ‘ਚ ਜ਼ੁਰਮ ਹੋਣ ਪਏ ਹਨ ਤੇ ਉਤਰ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ‘ਚ ਕੀ ਰਣਨੀਤੀ ਹੋਵੇਗੀ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਇਨ੍ਹਾਂ ਗੱਲਾਂ ‘ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਟਿਕੈਤ ਨੇ ਕਿਹਾ ਸਾਡਾ ਅੰਦੋਲਨ ਚੱਲ ਰਿਹਾ ਹੈ ਪਰ ਮੀਡੀਆ ਨੇ ਦਿਖਾਉਣਾ ਬੰਦ ਕਰ ਦਿੱਤਾ ਹੈ। ਅਸੀਂ ਵੀ ਕੋਈ ਵੱਡੀ ਅਪੀਲ ਨਹੀਂ ਕਰ ਰਹੇ ਹਾਂ ਵਰਨਾ ਮੀਡੀਆ ਕਹੇਗਾ ਕਿ ਸਾਨੂੰ ਕੋਰੋਨਾ ਦੀ ਚਿੰਤਾ ਨਹੀਂ ਹੈ। ਅੱਗੇ ਦੀ ਰਣਨੀਤੀ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ 26 ਜੂਨ ਨੂੰ ਦੇਸ਼ ਦੇ ਸਾਰੇ ਸੂਬਿਆਂ ‘ਚ ਗਵਰਨਰ ਹਾਊਸ ‘ਤੇ ਪ੍ਰਦਰਸ਼ਨ ਕਰਨਗੇ। ਅਸੀਂ ਕੋਈ ਮਾਰਚ ਨਹੀਂ ਕੱਢਾਂਗਾ ਜੋ ਦਿੱਲੀ ਦੇ ਅੰਦਰ ਰਹਿਣ ਵਾਲੇ ਕਿਸਾਨ ਹਨ ਉਹ ਹੀ ਇਸ ਪ੍ਰਦਰਸ਼ਨ ‘ਚ ਜਾਣਗੇ। ਅਗਲੀ ਵਾਰ ਜਦੋਂ ਵੀ ਅਪੀਲ ਹੋਵੇਗੀ ਉਹ ਸੰਸਦ ਘਿਰਾਓ ਦੀ ਹੋਵੇਗੀ।

Related posts

ਮੁਹਾਵਰਾ ਸ਼ੈਲੀ ਦਾ ਗੀਤਕਾਰ ਦੀਦਾਰ ਸੰਧੂ

On Punjab

ਹਰਿਆਣਵੀਂ ਮੁੰਡੇ ਦਾ ਫਰਾਂਸ ਦੀ ਗੋਰੀ ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

On Punjab

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab