PreetNama
ਰਾਜਨੀਤੀ/Politics

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਦੇ ਹਿੱਤ ਲਈ ਕੇਂਦਰ ਸਰਕਾਰ ਤੋਂ ਕੀਤੀ ਇਕ ਹੋਰ ਮੰਗ, ਜਾਣੋ ਹੁਣ ਕੀ ਮੰਗਿਆ

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ (BKU Leader Rakesh Tikait) ਨੇ ਕੇਂਦਰ ਸਰਕਾਰ ਤੋਂ ਹੁਣ ਇਕ ਨਵੀਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨਾਂ ਨੇ ਖੇਤ ‘ਚ ਕਣਕ ਪੈਦਾ ਕੀਤੀ ਹੈ, ਕਣਕ ਕੱਟ ਚੁੱਕੀ ਹੈ, ਹੁਣ ਕਿਸਾਨ ਉਸ ਨੂੰ ਲੈ ਕੇ ਖਰੀਦ ਕੇਂਦਰਾਂ ‘ਤੇ ਬੈਠੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂਪੀ ‘ਚ ਪੰਚਾਇਤ ਚੋਣਾਂ ‘ਤੇ ਕੋਰੋਨਾ ਕਾਰਨ ਅਨਾਜ ਖਰੀਦ ਸੁਚਾਰੂ ਰੂਪ ਤੋਂ ਨਹੀਂ ਹੋ ਪਾਇਆ ਹੈ। ਕਈ ਖਰੀਦ ਕੇਂਦਰਾਂ ‘ਤੇ ਕਿਸਾਨ ਪਿਛਲੇ 4 ਦਿਨ ‘ਚ ਮੰਜੀ ‘ਚ ਅਨਾਜ ਲੈ ਕੇ ਪਏ ਹਨ।

ਦੂਜੇ ਪਾਸੇ ਸਰਕਾਰ ਕਣਕ ਦੀ ਖਰੀਦ ਕੇਂਦਰ ਬੰਦ ਕਰ ਰਹੀ ਹੈ, ਅਜਿਹੇ ‘ਚ ਕਿਸਾਨਾਂ ਦੇ ਸਾਹਮਣੇ ਪਰੇਸ਼ਾਨੀ ਵਧ ਜਾਵੇਗੀ।ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਣਕ ਖਰੀਦ ਕੇਂਦਰ ‘ਤੇ ਖਰੀਦ 15 ਦਿਨਾਂ ਲਈ ਹੋਰ ਅੱਗੇ ਵਧਾਉਣ ਜਿਸ ਨਾਲ ਕਿਸਾਨ ਆਪਣੀ ਕਣਕ ਖਰੀਦ ਕੇਂਦਰ ‘ਤੇ ਵੇਚ ਸਕਣ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ਰਾਹੀਂ ਸਰਕਾਰ ਤੋਂ ਵੀ ਮੰਗ ਕੀਤੀ ਹੈ। ਟਵੀਟ ਕਰਦਿਆਂ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਸਾਹਮਣੇ ਇਹੀ ਮੰਗ ਰੱਖੀ ਹੈ। ਦੱਸ ਦੇਈਏ ਕਿ ਕਿਸਾਨ ਸੰਗਠਨ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਬੀਤੇ 6 ਮਹੀਨੇ ਤੋਂ ਦਿੱਲੀ ਦੀ ਸਰਹੱਦ ‘ਤੇ ਧਰਨਾ ਦੇ ਕੇ ਪ੍ਰਦਰਸ਼ਨ ਕਰ ਰਹੇ ਹਨ।

          ਖੇਤੀ ਕਾਨੂੰਨ ਦੇ ਵਿਰੋਧ ‘ਚ ਯੂਪੀ ਬਾਰਡਰ ‘ਤੇ ਚੱਲ ਰਹੇ ਧਰਨੇ ਪ੍ਰਦਰਸ਼ਨ ਨੂੰ ਇਕ ਵਾਰ ਫਿਰ ਤੋਂ ਧਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਲਈ ਐਂਮਰਜੈਂਸੀ ਦੀ ਬਰਸੀ ਦੇ ਅਗਲੇ ਦਿਨ 26 ਜੂਨ ਨੂੰ ਚੁਣਿਆ ਗਿਆ ਹੈ। ਸੰਯੁਕਤ ਕਿਸਾਨ ਮੋਰਚਾ ‘ਖੇਤੀ ਬਚਾਓ ਲੋਕਤੰਤਰ ਬਚਾਓ’ ਮੁਹਿੰਮ ਤਹਿਤ ਧਰਨਾ ਪ੍ਰਦਰਸ਼ਨ ਕਰੇਗਾ। ਸ਼ੁਰੂਆਤ ਤੋਂ ਧਰਨੇ ਦਾ ਸਮਰਥਨ ਕਰ ਰਹੀ ਕਾਂਗਰਸੀ ਆਗੂਆਂ ‘ਚ 26 ਜੂਨ ਦੇ ਧਰਨੇ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਹੈ ਤੇ ਉਹ ਕੁਝ ਵੀ ਬੋਲਣ ਤੋਂ ਬਚ ਰਹੇ ਹਨ।

 

Related posts

‘ਕਿਸੇ ਵੀ ਮੁੱਖ ਮੰਤਰੀ ਨਾਲੋਂ ਵੱਡੀ ਹੈ ਪੱਗ’: ਮਾਨ ਦੇ ‘ਨਕਲੀ ਪੱਗ’ ਵਾਲੇ ਤਨਜ਼ ‘ਤੇ ਸੀਐੱਮ ਸੈਣੀ ਦਾ ਤਿੱਖਾ ਪਲਟਵਾਰ

On Punjab

Modi Takes Oath as PM: ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਅਦਾਕਾਰ ਜਤਿੰਦਰ

On Punjab

ਭਾਰਤ ਵੱਲੋਂ ਪਾਕਿ ISI ਸਮਰਥਿਤ ਸ਼ਹਿਜ਼ਾਦ ਭੱਟੀ ਨੈੱਟਵਰਕ UAPA ਤਹਿਤ ਅਤਿਵਾਦੀ ਸੰਗਠਨ ਘੋਸ਼ਿਤ

On Punjab