PreetNama
ਰਾਜਨੀਤੀ/Politics

ਕਿਸਾਨਾਂ ਦੀ ਆੜ ‘ਚ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼, ਬੀਜੇਪੀ ਪ੍ਰਧਾਨ ਦਾ ਖੇਤੀ ਕਾਨੂੰਨਾਂ ‘ਤੇ ਮੁੜ ਸਖਤ ਸਟੈਂਡ

ਮੋਗਾ: ਅੱਜ ਮੋਗਾ ਵਿੱਚ ਪੰਜਾਬ ਭਾਜਪਾ ਦੇ ਮੁਖੀ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇਸ ਕੜੀ ਵਿੱਚ ਅੱਜ ਅਸ਼ਵਨੀ ਸ਼ਰਮਾ ਮੋਗਾ ਪਹੁੰਚੇ ਸੀ। ਅਸ਼ਵਨੀ ਸ਼ਰਮਾ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਆਏ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਬਲ ਦਾ ਪ੍ਰਯੋਗ ਵੀ ਕਰਨਾ ਪਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦਿਆਂ ਇਸ ਖੇਤੀਬਾੜੀ ਕਾਨੂੰਨ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸਿਆ। ਉਨ੍ਹਾਂ ਕਿਹਾ,”ਕਿਸਾਨਾਂ ਦੀ ਆੜ ਵਿੱਚ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਬਹੁਤ ਸਾਰੇ ਲੋਕ ਇਸ ਦਾ ਲਾਭ ਲੈ ਰਹੇ ਹਨ।”

ਉਨ੍ਹਾਂ ਕਿਹਾ, “ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਰਗੇ ਲੋਕ ਕਹਿ ਰਹੇ ਹਨ ਕਿ ਲਾਸ਼ਾਂ ਦੇ ਢੇਰ ਲਾ ਦਿੱਤੇ ਜਾਣਗੇ।” ਉਨ੍ਹਾਂ ਕਿਹਾ, “ਮੈਂ ਕੱਲ੍ਹ ਉਸ ਨੂੰ ਇਹ ਵੀ ਪੁੱਛਿਆ ਹੈ ਕਿ ਕੀ ਕਾਂਗਰਸ ਨੇ 1984 ਦੇ ਦੰਗਿਆਂ ਵਿੱਚ ਕਤਲੇਆਮ ਕਰਾਕੇ ਪਿਆਸ ਨੂੰ ਬੁਝਾਇਆ ਨਹੀਂ?” ਉਨ੍ਹਾਂ ਕਿਹਾ, “ਕਾਂਗਰਸ ਕਿਸਾਨ ਹਿਤੈਸ਼ੀ ਸਰਕਾਰ ਨਹੀਂ, ਕਿਸਾਨਾਂ ਦੀ ਆੜ ‘ਚ 4 ਸਾਲਾਂ ਦੀਆਂ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਂਦੀ ਹੈ ਤੇ ਲਾਭ ਲੈਣਾ ਚਾਹੁੰਦੀ ਹੈ।”

ਅਸ਼ਵਨੀ ਸ਼ਰਮਾ ਨੇ ਕਿਹਾ, “ਭਾਜਪਾ ਨੂੰ ਦੂਜੀਆਂ ਪਾਰਟੀਆਂ ਵਾਂਗ ਹੀ ਅਧਿਕਾਰ ਹਨ, ਪੁਲਿਸ ਭਾਜਪਾ ਦੀ ਜ਼ਬਾਨ ਨਹੀਂ ਰੋਕ ਸਕਦੀ, ਪੁਲਿਸ ਨੂੰ ਚਾਹੀਦਾ ਹੈ ਕਿ ਭਾਜਪਾ ਨੂੰ ਹੋਰ ਪਾਰਟੀਆਂ ਜਿੰਨਾ ਅਧਿਕਾਰ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਦਰਸ਼ਨ ਨੂੰ 500 ਮੀਟਰ ਦੀ ਦੂਰੀ ‘ਤੇ ਇਜਾਜ਼ਤ ਦਿੱਤੀ ਗਈ ਹੈ ਪਰ ਡੀਜੀਪੀ ਪੰਜਾਬ ਸੁੱਤਾ ਪਿਆ ਹੈ। ਉਹ ਨਹੀਂ ਦੇਖ ਰਿਹਾ ਕਿ ਕਿਸ ਸਮੇਂ ਤੋਂ ਕਿਸਾਨ ਬੀਜੇਪੀ ਨੇਤਾਵਾਂ ਦੇ ਘਰ ਦੇ ਬਾਹਰ ਬੈਠੇ ਹਨ ਤੇ ਗੰਦੀਆਂ ਗਾਲਾਂ ਕੱਢ ਰਹੇ ਹਨ।”

Related posts

ਪਠਾਨਕੋਟ ’ਚ ਭਾਰੀ ਮੀਂਹ ਮਗਰੋਂ ਸਿੱਖਿਆ ਸੰਸਥਾਵਾਂ ’ਚ ਛੁੱਟੀ ਦਾ ਐਲਾਨ

On Punjab

ਫਰੀਦਕੋਟ: ਜੀਵਨ ਭਰ ਦੀ ਬੱਚਤ ਲੈ ਕੇ ਫਰਾਰ ਹੋਇਆ SBI ਦਾ ਕਲਰਕ

On Punjab

Journalist Ravish Tiwari Dies : ਦੇਸ਼ ਦੇ ਮਸ਼ਹੂਰ ਪੱਤਰਕਾਰ ਰਵੀਸ਼ ਤਿਵਾਰੀ ਦਾ ਦੇਹਾਂਤ, ਰਾਸ਼ਟਰਪਤੀ ਕੋਵਿੰਦ ਤੇ ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ

On Punjab